ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਅਤੇ ਫਰਜ਼ੀ ਸਾਬਿਤ ਹੋਈ ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਪੀਲੇ ਰੰਗ ਦੀ ਟੀ-ਸ਼ਰਟ ਪਾਏ ਇੱਕ ਵਿਅਕਤੀ ਨੂੰ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਟੀ-20 ਵਰਲਡ ਕੱਪ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਅਤੇ ਫਰਜ਼ੀ ਨਿਕਲੀ। ਵੀਡੀਓ ਨਾ ਤਾਂ ਟੀ-20 ਵਰਲਡ ਕੱਪ ਦਾ ਹੈ ਅਤੇ ਨਾ ਹੀ ਇਸ ‘ਚ ਨਜ਼ਰ ਆ ਰਿਹਾ ਵਿਅਕਤੀ ਆਸਟਰੇਲੀਅਨ ਕ੍ਰਿਕਟਰ ਮੈਥਿਊ ਵੇਡ ਹਨ ।
ਕੀ ਹੋ ਰਿਹਾ ਹੈ ਵਾਇਰਲ ?
ਟਵਿੱਟਰ ਹੈਂਡਲ ਅਰੁਣਾਸ਼ ਭੰਡਾਰੀ (@imarunaksh) ਨੇ 12 ਨਵੰਬਰ, 2021 ਨੂੰ 15 ਸਕਿੰਟ ਦੇ ਇੱਕ ਵੀਡੀਓ ਨੂੰ ਪੋਸਟ ਕਰਦੇ ਹੋਏ ਅੰਗਰੇਜ਼ੀ ਵਿੱਚ ਦਾਅਵਾ ਕੀਤਾ: ‘Scenes from last night, Matthew Wade in Australian dressing room !!’
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਔਨਲਾਈਨ ਟੂਲ ਦੀ ਵਰਤੋਂ ਕੀਤੀ । InVID ਟੂਲ ਵਿੱਚ ਵੀਡੀਓ ਨੂੰ ਅੱਪਲੋਡ ਕਰਕੇ ਕਈ ਗ੍ਰੈਬਸ ਕੱਢੇ । ਫਿਰ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਵਿੱਚ ਅਪਲੋਡ ਕਰਕੇ ਖੋਜ ਸ਼ੁਰੂ ਕੀਤੀ । ਵਾਇਰਲ ਵੀਡੀਓ ਸਾਨੂੰ ਜਨਵਰੀ 2021 ਦੀ ਤਾਰੀਖ ਨੂੰ ਕਈ ਵੈੱਬਸਾਈਟਾਂ ‘ਤੇ ਮਿਲਿਆ। wionews.com ਨਾਮ ਦੀ ਇੱਕ ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਵਿੱਚ ਦੱਸਿਆ ਗਿਆ ਕਿ ਬ੍ਰਿਸਬੇਨ ਦੇ ਗਾਬਾ ਵਿੱਚ ਮੈਚ ਦੇ ਦੌਰਾਨ ਇੱਕ ਆਸਟਰੇਲੀਅਨ ਫੈਨ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਕਿਹਾ ਤਾਂ ਉਸਦਾ ਵੀਡੀਓ ਵਾਇਰਲ ਹੋ ਗਿਆ । ਪੂਰੀ ਖਬਰ ਨੂੰ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਟਵੀਟਰ ਤੇ ਵੀ ਮਿਲਿਆ । 19 ਜਨਵਰੀ 2021 ਨੂੰ ਅਪਲੋਡ ਇਸ ਵੀਡੀਓ ਨੂੰ ਆਸਟਰੇਲੀਅਨ ਫੈਨ ਦਾ ਦੱਸਿਆ ਗਿਆ ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਦੀ ਮਦਦ ਲਈ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਜਨਵਰੀ 2021 ਦਾ ਹੈ। ਵੀਡੀਓ ‘ਚ ਕੋਈ ਆਸਟਰੇਲੀਅਨ ਖਿਡਾਰੀ ਨਹੀਂ ਸਗੋਂ ਇੱਕ ਫੈਨ ਹੈ। ਇਸ ਦਾ ਟੀ-20 ਵਰਲਡ ਕੱਪ ਨਾਲ ਕੋਈ ਸੰਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਟਵੀਟਰ ਹੈਂਡਲ ਅਰੁਣਾਸ਼ ਭੰਡਾਰੀ ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਾ ਕਿ ਯੂਜ਼ਰ ਨੇ ਇਹ ਅਕਾਊਂਟ ਫਰਵਰੀ 2011 ਨੂੰ ਬਣਾਇਆ ਸੀ। ਇਸ ਨੂੰ 451 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਅਤੇ ਫਰਜ਼ੀ ਸਾਬਿਤ ਹੋਈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।