ਪੰਜਾਬ ਦੇ ਹੋਸ਼ਿਆਰਪੂਰ ਵਿਚ ਸਵਾਮੀ ਪੁਸ਼ਪੇਂਦ੍ਰ ‘ਤੇ ਹੋਇਆ ਹਮਲਾ ਚੋਰੀ ਅਤੇ ਲੁੱਟ ਨਾਲ ਸਬੰਧਿਤ ਹੈ, ਘਟਨਾ ਨੂੰ ਧਾਰਮਿਕ ਰੰਗ ਦੇ ਕੇ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਵਾਇਰਲ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਮਹਾਰਾਸ਼ਟਰ ਦੇ ਪਾਲਘਰ ਵਿਚ ਹੋਈ ਲੀਚਿੰਗ ਦੇ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਜਖਮੀ ਸੰਤ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਹੋਸ਼ਿਆਰਪੂਰ ਵਿਚ ਸੰਤ ਪੁਸ਼ਪੇਂਦਰ ਸਵਰੂਪ ਜੀ ਮਹਾਰਾਜ ‘ਤੇ ਇੱਕ ਵਿਸ਼ੇਸ਼ ਸਮੁਦਾਏ ਦੇ ਲੋਕਾਂ ਦੁਆਰਾ ਹਮਲਾ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ।
ਪੰਜਾਬ ਦੇ ਹੋਸ਼ਿਆਰਪੂਰ ਵਿਚ ਹੋਈ ਲੁੱਟ ਦੀ ਘਟਨਾ ਨੂੰ ਸੋਸ਼ਲ ਮੀਡੀਆ ‘ਤੇ ਧਾਰਮਿਕ ਰੰਗ ਦੇ ਕੇ ਕੀਤਾ ਜਾ ਰਿਹਾ ਹੈ ਵਾਇਰਲ।
ਫੇਸਬੁੱਕ ਪੇਜ ‘Rahul Haters Modi Lovers’ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”पालघर की तर्ज पर पंजाब के होशियार पुर में संत पुष्पेंद्र स्वरूप जी महाराज पर शांतिदूतों ने हमला किया है।”
ਸਬੰਧਿਤ ਕੀਵਰਡ ਨਾਲ ਨਿਊਜ਼ ਸਰਚ ਵਿੱਚ ਸਾਨੂੰ ਅਜਿਹੇ ਕਈ ਨਿਊਜ਼ ਆਰਟੀਕਲ ਅਤੇ ਵੀਡੀਓ ਮਿਲੇ, ਜਿਸਦੇ ਵਿਚ ਇਸ ਘਟਨਾ ਦਾ ਜਿਕਰ ਹੈ। ਜੀ ਨਿਊਜ਼ ਦੀ ਰਿਪੋਰਟ ਮੁਤਾਬਕ, ਪੰਜਾਬ ਦੇ ਹੋਸ਼ਿਆਰਪੂਰ ਵਿਚ ਮਿਸ਼ਰਾ ਕੁਟੀਆ ਆਸ਼ਰਮ ਦੇ ਸਵਾਮੀ ਪੁਸ਼ਪੇਂਦ੍ਰ ਸਵਰੂਪ ‘ਤੇ ਹਮਲਾ ਕੀਤਾ ਗਿਆ। ਖਬਰ ਮੁਤਾਬਕ, ਲੁੱਟ ਦੇ ਮਕਸਦ ਤੋਂ ਸਵਾਮੀ ‘ਤੇ ਹਮਲਾ ਕੀਤਾ ਗਿਆ ਹੈ। ਹੋਰ ਰਿਪੋਰਟਾਂ ਵਿਚ ਵੀ ਸਾਨੂੰ ਉਹ ਜਾਣਕਾਰੀ ਨਹੀਂ ਮਿਲੀ ਜਿਸਦਾ ਦਾਅਵਾ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ।
ਮਾਮਲੇ ਦੀ ਸਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਹੋਸ਼ਿਆਰਪੂਰ ਥਾਣੇ ਪ੍ਰਭਾਰੀ ਗੋਵਿੰਦਰ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, ‘ਇਹ ਚੋਰੀ ਅਤੇ ਲੁੱਟ ਦਾ ਮਾਮਲਾ ਸੀ। ਸਵਾਮੀ ਜੀ ਆਪਣੇ ਆਸ਼ਰਮ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਲੁੱਟ ਕਰਨ ਦੇ ਮਕਸਦ ਤੋਂ ਕੁਝ ਲੋਕਾਂ ਨੇ ਹਮਲਾ ਕੀਤਾ। ਉਨ੍ਹਾਂ ਨੇ ਸਵਾਮੀ ਜੀ ਤੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਸਵਾਮੀ ਜੀ ਜਖਮੀ ਹੋ ਗਏ।’ ਉਨ੍ਹਾਂ ਨੇ ਦੱਸਿਆ, ‘ਸਵਾਮੀ ਜੀ ਨੂੰ ਹਸਪਤਾਲ ਤੋਂ ਇਲਾਜ ਬਾਅਦ ਓਸੇ ਦਿਨ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਹੁਣ ਠੀਕ ਹਨ। ਪੁਲਿਸ ਨੇ ਇਸ ਮਾਮਲੇ ਵਿਚ ਮੁਕਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।’
ਮਾਮਲੇ ਵਿਚ ਗਿਰਫਤਾਰੀ ਨੂੰ ਲੈ ਕੇ ਪੁੱਛੇ ਜਾਣ ‘ਤੇ ਕੁਮਾਰ ਨੇ ਕਿਹਾ, ‘ਹਾਲੇ ਤਕ ਕੋਈ ਗਿਰਫਤਾਰੀ ਨਹੀਂ ਹੋਈ ਹੈ, ਪਰ ਸ਼ੱਕ ਦੇ ਅਧਾਰ ‘ਤੇ ਅਸੀਂ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਨਾਲ ਪੁੱਛਗਿੱਛ ਜਾਰੀ ਹੈ।’ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਵਿਚ ਜਾਣਕਾਰੀ ਹੈ ਕਿ ਕੁਝ ਲੋਕ ਇਸ ਮਾਮਲੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੁਲਿਸ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ।
ਕਈ ਵਾਇਰਲ ਪੋਸਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਸਵਾਮੀ ਜੀ ‘ਤੇ ਹਮਲਾ ਹੋਇਆ ਸੀ ਤਾਂ ਉਹ ਆਪਣੇ ਮੁੰਡੇ ਨਾਲ ਸੀ। ਕੁਮਾਰ ਨੇ ਦੱਸਿਆ “ਇਹ ਦਾਅਵਾ ਗਲਤ ਹੈ। ਸਵਾਮੀ ਜੀ ਵਿਆਹੁਤਾ ਨਹੀਂ ਹਨ।’ ਉਨ੍ਹਾਂ ਨੇ ਸਾਨੂੰ ਸਵਾਮੀ ਜੀ ਦਾ ਇੱਕ ਵੀਡੀਓ ਵੀ ਭੇਜਿਆ, ਜਿਸਦੇ ਵਿਚ ਉਹ ਇਸ ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦਾ ਕੋਈ ਰਾਜਨੀਤਿਕ ਪਹਿਲੂ ਨਹੀਂ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਹੋਸ਼ਿਆਰਪੁਰ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਵੀ ਕੀਤਾ ਹੈ।
ਉਨ੍ਹਾਂ ਦੇ ਬਿਆਨ ਮੁਤਾਬਕ, ‘ਮੈਂ ਸਵਾਮੀ ਪੁਸ਼ਪੇਂਦ੍ਰ ਸਵਰੂਪ…ਮੇਰੇ ਨਾਲ ਪਰਸੋਂ ਵਾਰਦਾਤ ਹੋਈ ਹੈ…ਇਹ ਸਾਰੇ ਜਾਣਦੇ ਹਨ। ਇਹ ਵਾਰਦਾਤ ਨਸ਼ੇੜੀ ਲੋਕਾਂ ਦੇ ਦੁਆਰਾ ਹੋਈ ਹੈ। ਇਹ ਮਾਰ ਮੈਂਨੂੰ ਇਸਲਈ ਝੇਲਣੀ ਪੈ ਗਈ, ਕਿਓਂਕਿ ਮੈਂ ਪ੍ਰਤੀਕਾਰ ਕੀਤਾ। ਮੈਂ ਉਨ੍ਹਾਂ ਦਾ ਨਕਾਬ ਖੋਲਣ ਦੀ ਕੋਸ਼ਿਸ਼ ਕੀਤੀ। ਰਾਜਨੀਤੀ ਨਾਲ ਇਸਦਾ ਕੋਈ ਸਬੰਧ ਨਹੀਂ ਹੈ। ਦੋ ਮੁੰਡੇ ਸਨ ਅਤੇ ਦੋਨੋਂ ਪੈਸੇ ਦੀ ਡਿਮਾਂਡ ਕਰ ਰਹੇ ਸਨ। ਪੈਸੇ ਖੌਹ ਕੇ ਉਹ ਭੱਜ ਗਏ। ਪੁਲਿਸ ਦਾ ਇਸ ਮਾਮਲੇ ਵਿਚ ਕਾਫੀ ਸਹਿਯੋਗ ਰਿਹਾ। ਮੈਂਨੂੰ ਉਨ੍ਹਾਂ ਦੀ ਕਾਰਵਾਈ ਨਾਲ ਸੰਤੁਸ਼ਟੀ ਹੈ। ਬਾਕੀ ਰਾਜਨੀਤੀ ਦੀ ਕੋਈ ਗੱਲ ਨਹੀਂ ਹੈ। ਇਸਦਾ ਸਬੰਧ ਇਥੇ ਦੀ ਰਾਜਨੀਤਿਕ ਨੀਤੀਆਂ ਤੋਂ ਨਹੀਂ ਲਗਦਾ ਹੈ।’
ਹੋਸ਼ਿਆਰਪੂਰ ਪੁਲਿਸ ਦੇ ਇਸ ਵੀਡੀਓ ਨੂੰ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਰੀਟਵੀਟ ਵੀ ਕੀਤਾ ਹੈ, ਜਿਸਦੇ ਵਿਚ ਮੁੱਖਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋ ਦੀ ਹੀ ਇੱਕ ਹੈ Rahul Haters Modi Lovers ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਪੰਜਾਬ ਦੇ ਹੋਸ਼ਿਆਰਪੂਰ ਵਿਚ ਸਵਾਮੀ ਪੁਸ਼ਪੇਂਦ੍ਰ ‘ਤੇ ਹੋਇਆ ਹਮਲਾ ਚੋਰੀ ਅਤੇ ਲੁੱਟ ਨਾਲ ਸਬੰਧਿਤ ਹੈ, ਘਟਨਾ ਨੂੰ ਧਾਰਮਿਕ ਰੰਗ ਦੇ ਕੇ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਵਾਇਰਲ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।