ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇਨ੍ਹਾਂ ਦਿਨਾਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ AIMIM ਦੇ ਪ੍ਰਧਾਨ ਅਸਦੁੱਦੀਨ ਓਵੈਸੀ ਨੇ ਸੰਯੁਕਤ ਰਾਸ਼ਟ੍ਰ (UN) ਨੂੰ ਪੱਤਰ ਲਿਖਿਆ ਜਿਸਵਿਚ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ ਗੱਲ ਰੱਖੀ ਗਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਓਵੈਸੀ ਨੇ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ ਕੋਈ ਪੱਤਰ UN ਨੂੰ ਨਹੀਂ ਲਿਖਿਆ। ਤੁਹਾਨੂੰ ਦੱਸ ਦਈਏ ਕਿ ਸੰਯੁਕਤ ਰਾਸ਼ਟ੍ਰ ਇੱਕ ਅੰਤਰਾਸ਼ਟਰੀ ਸੰਗਠਨ ਹੈ।
ਮਨੋਜ ਯਾਦਵ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਆਪਣੀ ਪ੍ਰੋਫ਼ਾਈਲ ਤੋਂ ਇੱਕ ਪੋਸਟ ਸ਼ੇਅਰ ਕਰਦੇ ਹਨ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਦੁੱਦੀਨ ਓਵੈਸੀ ਨੇ UN ਨੂੰ ਪੱਤਰ ਲਿਖਿਆ ਹੈ ਜਿਸਵਿਚ ਗੱਲ ਕਹੀ ਗਈ “ਮੁਸਲਮਾਨ ਅਵਾਮ ਹਿੰਦੁਸਤਾਨ ਵਿਚ ਸੁਰੱਖਿਅਤ ਨਹੀਂ ਹਨ।” ਇਸ ਪੱਤਰ ਦੇ ਜਵਾਬ ਵਿਚ ਸੰਯੁਕਤ ਰਾਸ਼ਟ੍ਰ ਨੇ ਕਿਹਾ “ਦੁਨੀਆਂ ਵਿਚ 56 ਮੁਸਲਿਮ ਦੇਸ਼ ਹਨ, ਜਿੱਥੇ ਤੁਸੀਂ ਸੇਫ ਹੋ ਉਥੇ ਚਲੇ ਜਾਓ।”
ਤੁਹਾਨੂੰ ਦੱਸ ਦਈਏ ਕਿ ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ 46 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਸੀ। ਇਸ ਪੋਸਟ ‘ਤੇ 163 ਰੀਐਕਸ਼ਨ ਵੀ ਆਏ ਹਨ।
ਇਸ ਪੋਸਟ ਨੂੰ ਦੇਖਦੇ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਗੂਗਲ ‘ਤੇ “Owaisi letter to UN” ਕੀ-ਵਰਡ ਪਾ ਕੇ ਸਰਚ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਨੂੰ ਅਸਦਉਦੀਨ ਓਵੈਸੀ ਦੇ ਅਜਿਹੇ ਕਿਸੇ ਪੱਤਰ ਦੀ ਜਾਣਕਾਰੀ ਗੂਗਲ ਸਰਚ ਤੋਂ ਨਹੀਂ ਮਿਲੀ।
ਹੁਣ ਅਸੀਂ InVid ਟੂਲ ਦੀ ਮਦਦ ਨਾਲ ਅਸਦੁੱਦੀਨ ਓਵੈਸੀ ਦੇ ਟਵਿੱਟਰ ਹੈਂਡਲ (@asadowaisi) ਨੂੰ ਖੰਗਾਲਿਆ। UN ਵਰਗੀ ਵੱਡੀ ਸੰਸਥਾ ਨੂੰ ਪੱਤਰ ਲਿਖਿਆ ਜਾਣਾ ਕੋਈ ਆਮ ਗੱਲ ਨਹੀਂ ਹੈ ਇਸਲਈ ਜੇ ਅਜਿਹਾ ਕੋਈ ਪੱਤਰ ਓਵੈਸੀ ਨੇ ਲਿਖਿਆ ਹੋਵੇਗਾ ਤਾਂ ਉਸਦੀ ਜਾਣਕਾਰੀ ਟਵਿੱਟਰ ‘ਤੇ ਜ਼ਰੂਰ ਪਾਈ ਹੋਵੇਗੀ। ਸਾਨੂੰ ਇਥੇ ਵੀ ਕੋਈ ਸਫਲਤਾ ਹੱਥ ਨਹੀਂ ਲੱਗੀ। ਅਸਦੁੱਦੀਨ ਓਵੈਸੀ ਦੇ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ UN ਨੂੰ ਕਰੇ ਪੱਤਰ ਦਾ ਵਜੂਦ ਸਾਨੂੰ ਇੰਟਰਨੈੱਟ ‘ਤੇ ਨਹੀਂ ਮਿਲਿਆ।
ਹੁਣ ਅਸੀਂ ਅਸਦੁੱਦੀਨ ਓਵੈਸੀ ਨਾਲ ਸੰਪਰਕ ਕੀਤਾ। ਓਵੈਸੀ ਨੇ ਸਾਨੂੰ ਦੱਸਿਆ, “ਇਹ ਦਾਅਵਾ ਗਲਤ ਹੈ, ਉਨ੍ਹਾਂ ਨੇ ਅਜਿਹਾ ਕੋਈ ਪੱਤਰ UN ਨੂੰ ਨਹੀਂ ਲਿਖਿਆ ਹੈ।” ਉਨ੍ਹਾਂ ਨੇ ਸਾਨੂੰ ਦੱਸਿਆ “ਜਦੋਂ ਆਜ਼ਮ ਖਾਨ ਨੇ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ ਸੰਯੁਕਤ ਰਾਸ਼ਟ੍ਰ (UN) ਨੂੰ ਪੱਤਰ ਲਿਖਿਆ ਸੀ ਓਦੋਂ ਉਨ੍ਹਾਂ ਨੇ ਆਜ਼ਮ ਖਾਨ ਦੇ ਪੱਤਰ ਦਾ ਖੰਡਨ ਕੀਤਾ ਸੀ।” ਆਜ਼ਮ ਖਾਨ ਦੇ ਪੱਤਰ ਨੂੰ ਲੈ ਕੇ ਓਵੈਸੀ ਦੀ ਨਾਰਾਜ਼ਗੀ ਦੀ ਖਬਰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ। ਇਹ ਖਬਰ ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ “ਨਵੀਂ ਦੁਨੀਆਂ” ਨੇ 6 ਅਕਟੂਬਰ 2015 ਵਿਚ ਪ੍ਰਕਾਸ਼ਿਤ ਕੀਤੀ ਸੀ।
“ਅੰਤ ਵਿਚ ਅਸੀਂ ਮਨੋਜ ਯਾਦਵ ਦੇ ਫੇਸਬੁੱਕ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ ਅਤੇ ਸਾਨੂੰ ਪਤਾ ਚੱਲਿਆ ਕਿ ਉਹ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ 29,683 ਲੋਕ ਫਾਲੋ ਕਰਦੇ ਹਨ। ਪ੍ਰੋਫ਼ਾਈਲ ਸਕੈਨ ਤੋਂ ਸਾਨੂੰ ਇਹ ਵੀ ਪਤਾ ਚਲਿਆ ਕਿ ਉਨ੍ਹਾਂ ਦੀ ਪ੍ਰੋਫ਼ਾਈਲ ‘ਤੇ ਵੱਧ ਪੋਸਟ ਇੱਕ ਰਾਜਨੀਤਕ ਪਾਰਟੀ ਦੇ ਪੱਖ ਵਿਚ ਹੀ ਹੁੰਦੇ ਹਨ।”
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਓਵੈਸੀ ਦੇ UN ਨੂੰ ਪੱਤਰ ਲਿਖਣ ਵਾਲਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਓਵੈਸੀ ਨੇ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ ਕੋਈ ਪੱਤਰ UN ਨੂੰ ਨਹੀਂ ਲਿਖਿਆ ਸੀ। ਉਨ੍ਹਾਂ ਨੇ ਸਾਨੂੰ ਦੱਸਿਆ “ਜਦੋਂ ਆਜ਼ਮ ਖਾਨ ਨੇ ਹਿੰਦੁਸਤਾਨੀ ਮੁਸਲਮਾਨਾਂ ਨੂੰ ਲੈ ਕੇ ਸੰਯੁਕਤ ਰਾਸ਼ਟ੍ਰ (UN) ਨੂੰ ਪੱਤਰ ਲਿਖਿਆ ਸੀ ਓਦੋਂ ਉਨ੍ਹਾਂ ਨੇ ਆਜ਼ਮ ਖਾਨ ਦੇ ਪੱਤਰ ਦਾ ਖੰਡਨ ਕੀਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।