Fact Check: 2019 ਭਾਰਤ-ਪਾਕ ਵਿਸ਼ਵ ਕੱਪ ਕ੍ਰਿਕੇਟ ਮੈਚ ਦੌਰਾਨ ਅਰਵਿੰਦ ਕੇਜਰੀਵਾਲ ਦੀ ਜਿੱਤ ਦੇ ਨਾਅਰੇ ਨਹੀਂ ਲੱਗੇ, ਵਾਇਰਲ ਵੀਡੀਓ ਪੁਰਾਣਾ ਹੈ

Fact Check: 2019 ਭਾਰਤ-ਪਾਕ ਵਿਸ਼ਵ ਕੱਪ ਕ੍ਰਿਕੇਟ ਮੈਚ ਦੌਰਾਨ ਅਰਵਿੰਦ ਕੇਜਰੀਵਾਲ ਦੀ ਜਿੱਤ ਦੇ ਨਾਅਰੇ ਨਹੀਂ ਲੱਗੇ, ਵਾਇਰਲ ਵੀਡੀਓ ਪੁਰਾਣਾ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਵਿਚ ਸਟੇਡੀਅਮ ਦੇ ਅੰਦਰ ਕੁਝ ਦਰਸ਼ਕ ਕੇਜਰੀਵਾਲ ਜਿੱਤੇਗਾ ਦੇ ਨਾਅਰੇ ਲਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭਾਰਤ-ਪਾਕ ਮੈਚ ਦੇ ਸਮੇਂ ਦਾ ਵੀਡੀਓ ਹੈ। ਵਾਇਰਲ ਹੋ ਰਿਹਾ ਵੀਡੀਓ 4 ਸਾਲ ਪੁਰਾਣ ਸਾਲ ਪੁਰਾਣਾ ਹੈ ਅਤੇ ਐਡੀਲੇਡ (ਆਸਟ੍ਰੇਲੀਆ) ਵਿਚ ਸ਼ੂਟ ਕੀਤਾ ਗਿਆ ਸੀ ਨਾ ਕਿ ਮੈਨਚੇਸਟਰ ਵਿਚ ਜਿੱਥੇ 16 ਜੂਨ ਨੂੰ ਭਾਰਤ-ਪਾਕ ਵਿਚਕਾਰ ਮੁਕਾਬਲਾ ਹੋਇਆ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

16 ਜੂਨ ਨੂੰ Aam Aadmi Party Jharkhand ਪੇਜ ‘ਤੇ ਇੱਕ ਵੀਡੀਓ ਅਪਲੋਡ ਹੁੰਦਾ ਹੈ ਅਤੇ ਵੀਡੀਓ ਰਾਹੀਂ ਦਾਅਵਾ ਕੀਤਾ ਜਾਂਦਾ ਹੈ ਕਿ, “ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਜੀ ਲਈ ਦੀਵਾਨਗੀ ਅਜਿਹੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਸ਼ਵ ਕੱਪ ਮੈਚ ਵਿਚ ਨਾਅਰੇ ਲੱਗੇ, ਜਿੱਤੇਗਾ ਭਾਈ ਜਿੱਤੇਗਾ ਕੇਜਰੀਵਾਲ ਜਿੱਤੇਗਾ … ।” ਵੀਡੀਓ ਵਿਚ ਇੱਕ ਸਟੇਡੀਅਮ ਦਿਸ ਰਿਹਾ ਹੈ ਅਤੇ ਉਸ ਵਿਚ ਕੁੱਝ ਦਰਸ਼ਕ ਬੈਠੇ ਹੋਏ ਹਨ ਜਿਹੜੇ ਇਹ ਨਾਅਰਾ ਲਗਾ ਰਹੇ ਹਨ ਕਿ ” ਕੇਜਰੀਵਾਲ ਜਿੱਤੇਗਾ”। 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਨਚੇਸਟਰ ਵਿਚ ਮੈਚ ਹੋਇਆ ਸੀ, ਜਿਸ ਅੰਦਰ ਭਾਰਤ ਦੀ ਜਿੱਤ ਹੋਈ ਸੀ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਫਰੇਮ ਦਰ ਫਰੇਮ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਸਟੇਡੀਅਮ ਵਿਚ ਸਾਫ-ਸਾਫ ਐਡੀਲੇਡ ਦੇ ਸਟੇੰਡਸ ਦਿਸ ਰਹੇ ਹਨ ਅਤੇ ਇਸ ਵਾਰ ਭਾਰਤ-ਪਾਕਿਸਤਾਨ ਦਾ ਮੈਚ ਮੈਨਚੇਸਟਰ ਵਿਚ ਹੋਇਆ ਸੀ। ਇਧਰੋਂ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਇਸ ਵਾਰ ਦੇ ਮੈਚ ਦਾ ਨਹੀਂ ਹੈ।

ਦੂਸਰਾ, ਵੀਡੀਓ ਨੂੰ ਵੇਖਣ ‘ਤੇ ਸਾਫ ਵਿਖਾਈ ਦੇ ਰਿਹਾ ਹੈ ਕਿ ਮੌਸਮ ਬਿਲਕੁੱਲ ਸਾਫ ਹੈ।

16 ਜੂਨ ਨੂੰ ਹੋਏ ਮੈਚ ਦੌਰਾਨ ਮੌਸਮ ਖਰਾਬ ਹੋ ਗਿਆ ਸੀ, ਬੱਦਲ ਸੀ ਅਤੇ ਮੌਸਮ ਬਾਰਸ਼ ਦਾ ਸੀ। ਬਾਰਸ਼ ਕਰਕੇ ਮੈਚ ਰੁੱਕਿਆ ਵੀ ਸੀ।

ਇਸ ਵਿਸ਼ੇ ‘ਤੇ ਮੈਨਚੇਸਟਰ ਵਿਚ ਮੌਸਮ ਵਿਭਾਗ ਦੁਆਰਾ ਸੂਚਨਾ ਵੀ ਜਾਰੀ ਕੀਤੀ ਗਈ ਸੀ।

ਵੀਡੀਓ ਨੂੰ ਜਦ ਹੌਲੀ ਸਪੀਡ ਵਿਚ ਦੇਖਿਆ ਗਿਆ ਤਾਂ ਇਹ ਸਾਫ ਦਿਖਾਈ ਦਿੱਤਾ ਕਿ ਜਿਹੜੇ ਸਟੈਂਡ ਪਿੱਛੇ ਦਿਸ ਰਹੇ ਹਨ ਉਹ ਐਡੀਲੇਡ, ਆਸਟ੍ਰੇਲੀਆ ਦੇ ਹੈ ਨਾ ਕਿ ਓਲਡ ਟ੍ਰਫਰਡ ਮੈਨਚੇਸਟਰ ਦੇ, ਜਿਥੇ ਵਿਸ਼ਵ ਕੱਪ 2019 ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਇਆ ਸੀ, ਜਦਕਿ 2015 ਦੇ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਐਡੀਲੇਡ ਵਿਚ ਹੋਇਆ ਸੀ।

ਇਸ ਤਸਵੀਰ ਦਾ ਸਕ੍ਰੀਨਸ਼ੋਟ ਲੈ ਕੇ ਜਦ ਅਸੀਂ ਇਸਨੂੰ ਗੂਗਲ ਰਿਵਰਸ ਇਮੇਜ ਵਿਚ ਪਾ ਕੇ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ i-Next ਦਾ ਇੱਕ ਆਰਟੀਕਲ ਮਿਲਿਆ ਜਿਹੜਾ ਫਰਵਰੀ 2015 ਨੂੰ ਪ੍ਰਕਾਸ਼ਿਤ ਹੋਇਆ ਸੀ, ਜਿਸਦੀ ਹੈਡਲਾਈਨ ਸੀ- “World Cup 2015: ਹਰ ਗਰਾਉਂਡ ਕੁੱਝ ਕਹਿੰਦਾ ਹੈ, ਸਾਰਿਆਂ ਦੀ ਹੈ ਵੱਖ ਕਹਾਣੀ” ਅਤੇ ਇਸਦੇ ਵਿਚ ਇਸ ਮੈਦਾਨ ਦੀ ਖਾਸੀਅਤ ਬਾਰੇ ਲਿਖਿਆ ਗਿਆ ਸੀ।


INEXTLive Article 2015

ਸਾਨੂੰ ਸਰਚ ਦੌਰਾਨ ਸਟਾਰ ਸਪੋਰਟ ਦਾ ਇੱਕ ਆਰਟੀਕਲ ਵੀ ਮਿਲਿਆ ਜਿਸਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਨਾਲ ਹੀ, ਮੌਸਮ ਦੇ ਸਾਰੇ ਅਪਡੇਟ ਵੀ ਦਿੱਤੇ ਗਏ ਸਨ।

ਦੋਵੇਂ ਮੈਦਾਨਾਂ ਦੀ ਤਸਵੀਰਾਂ ਵਿਚ ਅੰਤਰ ਸਾਫ ਦਿਸਦਾ ਹੈ ਜਿਹੜਾ ਵੀਡੀਓ ਵਿਚ ਵੀ ਦਿਸ ਰਿਹਾ ਹੈ।

ਵੀਡੀਓ ਵਿਚ ਲਾਏ ਜਾ ਰਹੇ ਨਾਅਰੇ ਉਸ ਸਟੇਡੀਅਮ ਦੇ ਨਹੀਂ, ਜਿਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ 16 ਜੂਨ 2019 ਦਾ ਮੈਚ ਹੋਇਆ ਸੀ, ਬਲਕਿ ਇਹ ਵੀਡੀਓ ਐਡੀਲੇਡ ਸਟੇਡੀਅਮ ਦਾ ਹੈ ਜਿਥੇ 2015 ਵਿਸ਼ਵ ਕੱਪ ਵਿਚ ਮੈਚ ਖੇਡੇ ਗਏ ਸਨ।

ਹੁਣ ਵਾਰੀ ਸੀ Aam Aadmi Party Jharkhand ਪੇਜ ਦੇ ਸੋਸ਼ਲ ਸਕੈਨਿੰਗ ਕਰਨ ਦੀ….

ਇਸ ਪੇਜ ਦੇ About Us ਵਿਚ ਲਿਖਿਆ ਹੈ (Official Facebook Page of Aam Aadmi Party Jharkhand Twitter: www.twitter.com/AAP4Jharkhand Mail Id:missionjharkhandaap@gmail.com) ਅਤੇ 102,920 ਲਾਇਕ ਹਨ ਅਤੇ ਇਸਨੂੰ 102,814 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਸਾਬਤ ਹੋਇਆ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਇਸਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts