ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਅੰਨਾ ਹਜ਼ਾਰੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਅੰਨਾ ਹਜ਼ਾਰੇ ਦਾ ਇਹ ਵਾਇਰਲ ਵੀਡੀਓ ਹਾਲ ਦਾ ਨਹੀਂ ਹੈ, ਸਗੋਂ ਲਗਭਗ 6 ਸਾਲ ਪੁਰਾਣਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ‘ਤੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਅੰਨਾ ਹਜ਼ਾਰੇ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਮੇਰੀ ਬਦਕਿਸਮਤੀ ਹੈ ਕਿ ਅਰਵਿੰਦ ਕਈ ਸਾਲਾਂ ਤੱਕ ਮੇਰੇ ਨਾਲ ਰਿਹਾ ਅਤੇ ਫਿਰ ਉਨ੍ਹਾਂ ਨੇ ਇਕ ਪਾਰਟੀ ਬਣਾਈ, ਜਿਸ ਵਿੱਚ ਭ੍ਰਿਸ਼ਟ ਲੋਕ ਜੁੜੇ ਅਤੇ ਅਤੇ ਅੱਜ ਉਨ੍ਹਾਂ ਦੇ 6 ਵਿੱਚੋਂ 3 ਮੰਤਰੀ ਭ੍ਰਿਸ਼ਟਾਚਾਰ ਦੇ ਕਾਰਨ ਜੇਲ੍ਹ ਵਿੱਚ ਹਨ। ਯੂਜ਼ਰਸ ਇਸ ਵੀਡੀਓ ਨੂੰ ਇਸ ਤਰ੍ਹਾਂ ਸ਼ੇਅਰ ਕਰ ਰਹੇ ਹਨ ਕਿ, ਜਿਸ ਨਾਲ ਲੱਗਦਾ ਹੈ ਕਿ ਅੰਨਾ ਹਜ਼ਾਰੇ ਨੇ ਇਹ ਬਿਆਨ ਹਾਲ ‘ਚ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਅੰਨਾ ਹਜ਼ਾਰੇ ਦਾ ਇਹ ਵਾਇਰਲ ਵੀਡੀਓ ਹਾਲ- ਫਿਲਹਾਲ ਦਾ ਨਹੀਂ ਹੈ, ਸਗੋਂ ਲਗਭਗ 6 ਸਾਲ ਪੁਰਾਣਾ ਹੈ।
ਟਵਿੱਟਰ ਯੂਜ਼ਰ ਪ੍ਰਤੀਕ ਖਰੇ ਨੇ 4 ਅਪ੍ਰੈਲ 2023 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਇਹ ਮੇਰੀ ਬਦਕਿਸਮਤੀ ਹੈ ਕਿ ਅਰਵਿੰਦ ਕਈ ਸਾਲਾਂ ਤੱਕ ਮੇਰੇ ਨਾਲ ਰਿਹਾ ਅਤੇ ਫਿਰ ਉਨ੍ਹਾਂ ਨੇ ਪਾਰਟੀ ਬਣਾਈ ਜਿਸ ‘ਚ ਭ੍ਰਿਸ਼ਟ ਲੋਕ ਜੁੜੇ ਅਤੇ ਅੱਜ ਉਨ੍ਹਾਂ ਦੇ 6 ‘ਚੋਂ 3 ਮੰਤਰੀ ਭ੍ਰਿਸ਼ਟਾਚਾਰ ਕਾਰਨ ਜੇਲ੍ਹ ਵਿੱਚ ਹਨ – ਅੰਨਾ ਹਜ਼ਾਰੇ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਅਸਲ ਵੀਡੀਓ ਵਾਇਰਲ ਬਾਲੀਵੁੱਡ ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਅਪਲੋਡ ਹੋਇਆ ਮਿਲਿਆ। ਵੀਡੀਓ ਨੂੰ 24 ਸਤੰਬਰ 2016 ਨੂੰ ਸ਼ੇਅਰ ਕੀਤਾ ਗਿਆ ਹੈ। ਅਸਲ ਵੀਡੀਓ ਵਿੱਚ 8 ਸੈਕਿੰਡ ਤੋਂ ਬਾਅਦ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਸੁਣਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਇਹ ਵਾਇਰਲ ਵੀਡੀਓ ਮੂਵੀ ਟਾਕੀਜ਼ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਅਪਲੋਡ ਮਿਲਾ। ਵੀਡੀਓ ਨੂੰ 24 ਸਤੰਬਰ 2016 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੱਤਰਕਾਰ ਅੰਨਾ ਹਜ਼ਾਰ ਨੂੰ ਪੁੱਛਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਬਣਾ ਲਈ ਅਤੇ ਮੁੱਖ ਮੰਤਰੀ ਬਣੇ। ਹੁਣ ਜੋ ਹਾਲਾਤ ਹਨ ਦਿੱਲੀ ਵਿੱਚ ਇਸ ਪਰਿਸਤਿਥੀ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ। ਹੁਣ ਜੋ ਉਨ੍ਹਾਂ ਦੇ ਮੰਤਰੀ ਵੱਖ-ਵੱਖ ਤਰੀਕੇ ਨਾਲ ਘਿਰਾਵ ਵਿੱਚ ਹਨ , ਉਸਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ। ਇਸ ਦੇ ਜਵਾਬ ‘ਚ ਅੰਨਾ ਹਜ਼ਾਰੇ ਨੇ ਵਾਇਰਲ ਬਿਆਨ ਦਿੱਤਾ ਹੈ।
ਵੱਧ ਜਾਣਕਾਰੀ ਲਈ ਅਸੀਂ ਅੰਨਾ ਹਜ਼ਾਰੇ ਦੇ ਪ੍ਰਵਕਤਾ ਅਲਾਉਦੀਨ ਸ਼ੇਖ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਕਾਫੀ ਪੁਰਾਣੀ ਹੈ। ਲੋਕ ਗੁੰਮਰਾਹਕੁੰਨ ਦਾਅਵਿਆਂ ਨਾਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।
ਜਾਂਚ ਦੇ ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਟਵਿੱਟਰ ‘ਤੇ ਯੂਜ਼ਰ ਨੂੰ 2,466 ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਯੂਜ਼ਰ ਦਿੱਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਅੰਨਾ ਹਜ਼ਾਰੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਅੰਨਾ ਹਜ਼ਾਰੇ ਦਾ ਇਹ ਵਾਇਰਲ ਵੀਡੀਓ ਹਾਲ ਦਾ ਨਹੀਂ ਹੈ, ਸਗੋਂ ਲਗਭਗ 6 ਸਾਲ ਪੁਰਾਣਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।