Fact Check: ਰਾਹੁਲ ਗਾਂਧੀ ਨੂੰ ਲੈ ਕੇ ਅਨਿਲ ਕਪੂਰ ਦਾ ਫਰਜ਼ੀ ਬਿਆਨ ਵਾਇਰਲ

ਸੋਸ਼ਲ ਮੀਡੀਆ ‘ਤੇ ਅਨਿਲ ਕਪੂਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਅਨਿਲ ਕਪੂਰ ਨੇ ਰਾਹੁਲ ਗਾਂਧੀ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਲੈ ਕੇ ਅਨਿਲ ਕਪੂਰ ਦਾ ਇੱਕ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ, “ਅਨਿਲ ਕਪੂਰ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਇੱਕ ਵਾਰ ਪ੍ਰਧਾਨ ਮੰਤਰੀ ਵਜੋਂ ਮੌਕਾ ਮਿਲਣਾ ਚਾਹੀਦਾ ਹੈ।”

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਰਾਹੁਲ ਗਾਂਧੀ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਗ਼ਲਤ ਦਾਅਵਾ ਵਾਇਰਲ ਹੋ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਮੁਹੰਮਦ ਤੌਸੀਫ Md Tosif (ਆਰਕਾਈਵ ਲਿੰਕ) ਨੇ 4 ਅਪ੍ਰੈਲ ਨੂੰ ਇਹ ਪੋਸਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਅਨਿਲ ਕਪੂਰ ਅਤੇ ਹੈਸ਼ਟੈਗ ਰਾਹੁਲ ਗਾਂਧੀ ਵੀ ਲਿਖਿਆ। ਇਸ ਵਿੱਚ ਅਨਿਲ ਕਪੂਰ ਦੀ ਫੋਟੋ ਦੇ ਨਾਲ ਲਿਖਿਆ ਹੈ,

ਰਾਹੁਲ ਗਾਂਧੀ ਨੌਜਵਾਨ ਹੈ, ਨਵੇਂ ਵਿਚਾਰਾਂ ਵਾਲੇ ਹਨ, ਦੇਸ਼ ਦਾ ਭਲਾ ਚਾਹੁੰਦਾ ਹਨ। ਉਨ੍ਹਾਂ ਨੂੰ ਇੱਕ ਵਾਰ ਪ੍ਰਧਾਨ ਮੰਤਰੀ ਵਜੋਂ ਮੌਕਾ ਮਿਲਣਾ ਚਾਹੀਦਾ ਹੈ।

ਅਨਿਲ ਕਪੂਰ

ਕਈ ਹੋਰ ਯੂਜ਼ਰਸ ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ ਕੀਵਰਡਸ ਦੀ ਵਰਤੋਂ ਕਰਕੇ ਇੱਕ ਓਪਨ ਖੋਜ ਕੀਤੀ, ਪਰ ਅਜਿਹੀ ਕੋਈ ਖਬਰ ਨਹੀਂ ਮਿਲੀ। ਜੇਕਰ ਅਨਿਲ ਕਪੂਰ ਨੇ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਉਹ ਮੀਡੀਆ ‘ਚ ਜ਼ਰੂਰ ਆਉਣਾ ਸੀ।

ਇਸ ਤੋਂ ਬਾਅਦ ਅਸੀਂ ਅਨਿਲ ਕਪੂਰ ਦੇ ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਖੋਜ ਕੀਤੀ, ਪਰ ਇਸ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ।

ਰਾਹੁਲ ਗਾਂਧੀ ਕੀਵਰਡਸ ਨਾਲ ਅਸੀਂ ਟਵਿੱਟਰ ਐਡਵਾਂਸ ਸਰਚ ਦੀ ਮਦਦ ਨਾਲ ਅਨਿਲ ਕਪੂਰ ਦੇ ਟਵਿੱਟਰ ਹੈਂਡਲ ਨੂੰ ਵੀ ਚੈੱਕ ਕੀਤਾ, ਪਰ ਅਜਿਹੀ ਕੋਈ ਵੀ ਪੋਸਟ ਨਹੀਂ ਮਿਲੀ , ਜਿਸ ਨਾਲ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।

ਇਸ ਬਾਰੇ ਠੋਸ ਜਾਣਕਾਰੀ ਲਈ ਅਸੀਂ ਅਨਿਲ ਕਪੂਰ ਦਾ ਪੀਆਰ ਦੇਖਣ ਵਾਲੀ ਏਜੰਸੀ ਰੇਨਡ੍ਰੌਪ ਦੇ ਪੀਆਰ ਸੰਤੋਸ਼ ਸ਼ਰਮਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਵਾਇਰਲ ਪੋਸਟ ਭੇਜੀ। ਉਨ੍ਹਾਂ ਨੇ ਕਿਹਾ, “ਇਹ ਨਕਲੀ ਹੈ।”

ਗ਼ਲਤ ਦਾਅਵਾ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਮੁਹੰਮਦ ਤੌਸੀਫ (Md Tosif) ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ਮੁਤਾਬਿਕ, ਯੂਜ਼ਰ ਬਿਹਾਰ ਦੇ ਕਟਿਹਾਰ ‘ਚ ਰਹਿੰਦਾ ਹੈ। 27 ਦਸੰਬਰ 2019 ਨੂੰ ਬਣਾਈ ਗਈ ਇਸ ਪ੍ਰੋਫਾਈਲ ਦੇ ਲਗਭਗ 6 ਹਜ਼ਾਰ ਫਾਲੋਅਰਜ਼ ਹਨ। ਯੂਜ਼ਰ ਇੱਕ ਸਿਆਸੀ ਪਾਰਟੀ ਤੋਂ ਪ੍ਰੇਰਿਤ ਹੈ।

ਨਤੀਜਾ: ਸੋਸ਼ਲ ਮੀਡੀਆ ‘ਤੇ ਅਨਿਲ ਕਪੂਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਅਨਿਲ ਕਪੂਰ ਨੇ ਰਾਹੁਲ ਗਾਂਧੀ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts