ਵਿਸ਼ਵਾਸ਼ ਨਿਊਜ਼ ਦੀ ਟੀਮ ਨੇ ਆਪਣੇ ਤੱਥ ਜਾਂਚ ਵਿੱਚ ਪਾਇਆ ਕਿ ਕੋਰੋਨਾ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਐਨੇਸਥੀਸੀਆ ਲੈਣ ਦੇ ਸਾਈਡ ਇਫ਼ੇਕਟ ਅਤੇ ਇਸਦੇ ਕਾਰਨ ਜਾਨ ਦਾ ਖਤਰਾ ਹੋਣ ਬਾਰੇ ਫੇਸਬੁੱਕ ਅਤੇ ਟਵਿੱਟਰ ਤੇ ਵਾਇਰਲ ਕੀਤੀ ਜਾ ਰਹੀਆਂ ਪੋਸਟਾਂ ਝੂਠੀਆ ਅਤੇ ਫਰਜ਼ੀ ਹਨ। ਇਹ ਫ਼ੈਕ੍ਟ ਚੈੱਕ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਐਨੇਸਥੀਸੀਆ ਦੀ ਦਵਾਈ ਲੈਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਅਜਿਹੇ ਸਾਰੇ ਟਵੀਟ ਅਤੇ ਫੇਸਬੁੱਕ ਪੋਸਟ ਫਰਜ਼ੀ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਲਗਾਉਣ ਦੇ ਬਾਅਦ ਐਨੇਸਥੀਸੀਆ ਦੀ ਦਵਾਈ ਨਹੀਂ ਲੈਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਾਈਡ ਇਫ਼ੇਕਟ ਹੋ ਸਕਦਾ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਜਾਨ ਵੀ ਜਾ ਸਕਦੀ ਹੈ। ਇਸ ਲਈ ਕੋਰੋਨਾ ਦੀ ਵੈਕਸੀਨ ਲਗਾਉਣ ਦੇ ਚਾਰ ਹਫਤੇ ਬਾਅਦ ਹੀ ਐਨੇਸਥੀਸੀਆ ਦੀ ਦਵਾਈ ਲੈਣੀ ਚਾਹੀਦੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਹੋ ਰਹੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਕੋਰੋਨਾ ਵੈਕਸੀਨ ਤੋਂ ਬਾਅਦ ਐਨੇਸਥੀਸੀਆ ਨਾਲ ਨੁਕਸਾਨ ਹੋਣ ਦਾ ਦਾਅਵਾ ਗ਼ਲਤ ਅਤੇ ਫਰਜ਼ੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Anthony P. Krishan ਦੁਆਰਾ ਇੱਕ ਪੋਸਟ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਪੋਸਟ ਵਿੱਚ ਲਿਖਿਆ ਹੈ, ‘ ਕੋਈ ਵੀ ਆਦਮੀ ਜਿਸਨੇ ਕੋਰੋਨਾ ਵੈਕਸੀਨ ਲਗਾਇਆ ਹੈ ਉਸ ਨੂੰ ਕਿਸੇ ਵੀ ਕਿਸਮ ਦੀ ਐਨੇਸਥੀਸੀਆ ,ਇੱਥੋਂ ਤੱਕ ਕਿ ਸਥਾਨਕ ਐਨੇਸਥੇਟਿਕ ਜਾਂ ਦੰਦਾਂ ਚਿਕਿਤਸਕ ਐਨੇਸਥੇਟਿਕਸ ਲੈਣ ਤੋਂ ਮਨਾ ਕੀਤਾ ਗਿਆ ਹੈ, ਕਿਉਂਕਿ ਇਹ ਟੀਕਾ ਲੈਣ ਵਾਲੇ ਵਿਅਕਤੀ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਹੈ ਅਤੇ ਇਹ ਬਹੁਤ ਖਤਰਨਾਕ ਹੈ। ਮੌਤ ਦੀ ਸੰਭਾਵਨਾ ਵੀ ਹੈ। ਇਸ ਲਈ ਟੀਕਾ ਲਗਾਉਣ ਵਾਲੇ ਵਿਅਕਤੀ ਨੂੰ ਟੀਕਾ ਲਗਾਉਣ ਤੋਂ 4 ਹਫ਼ਤਿਆਂ ਬਾਅਦ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਸਰੀਰ ਵਿੱਚ ਐਂਟੀਬਾਡੀਜ਼ ਵਿਕਸਤ ਹੋਣ ਤੋਂ 4 ਹਫ਼ਤਿਆਂ ਬਾਅਦ ਹੀ ਐਨੇਸਥੇਟਿਕਸ ਦਿੱਤਾ ਜਾ ਸਕਦਾ ਹੈ। ਇਹ ਪੋਸਟ ਟਵਿੱਟਰ ਉੱਤੇ ਵੀ ਵਾਇਰਲ ਹੋ ਰਹੀ ਹੈ।
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਮੌਜੂਦ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਪੋਸਟ ਤੇ ਕੀਤੇ ਜਾ ਰਹੇ ਦਾਅਵੇ ਤੇ ਆਪਣੀ ਜਾਂਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਅਸੀਂ ਡਾਕਟਰ ਅਮਿਤ ਮਾਲਵੀਆ, ਐਮਡੀ, ਐਨੇਸਥੀਸੀਆ ਜੋ ਇਸ ਦੇਸ਼ ਦੇ ਨਾਮਵਰ ਹਸਪਤਾਲ ਏਮਜ਼ (ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ) ਵਿਚ ਐਨੇਸਥੀਸੀਆਲੋਜਿਸਟ ਹਨ, ਉਨ੍ਹਾਂ ਨਾਲ ਇਸ ਵਾਇਰਲ ਪੋਸਟ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਇਸ ਦਾਅਵੇ ਨੂੰ ਗ਼ਲਤ ਅਤੇ ਫਰਜ਼ੀ ਕਰਾਰ ਦਿੱਤਾ। ਡਾਕਟਰ ਅਮਿਤ ਮਾਲਵੀਆ ਨੇ ਕਿਹਾ, “ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਐਨੇਸਥੀਸੀਆ ਨਹੀਂ ਲੈ ਸਕਦੇ। ਏਮਜ਼ ਵਿੱਚ ਬਹੁਤ ਸਾਰੇ ਅਜਿਹੇ ਮਰੀਜ਼ਾਂ ਨੂੰ ਐਨੇਸਥੀਸੀਆ ਦਿੱਤਾ ਗਿਆ ਹੈ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀ ਇੱਕ ਜਾਂ ਦੋ ਖੁਰਾਕ ਲਈ ਹੈ ਅਤੇ ਹੁਣ ਤੱਕ ਕਿਸੇ ਵੀ ਮਰੀਜ਼ ਵਿੱਚ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ। ਵੈਕਸੀਨ ਲੈਣ ਤੋਂ ਬਾਅਦ ਐਨੇਸਥੀਸੀਆ ਲੈਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।” ਉਨ੍ਹਾਂ ਨੇ ਦੱਸਿਆ ਕਿ ਇਹੀ ਗੱਲ ਅਮੈਰਿਕਨ ਸੁਸਾਇਟੀ ਆਫ਼ ਐਨੇਸਥੀਸਿਯੋਲੋਜਿਸਟਸ ਨੇ ਵੀ ਕਹੀ ਹੈ।
ਪਟਨਾ ਏਮਜ਼ ਦੇ ਕੋਵਿਡ -19 ਦੇ ਨੋਡਲ ਅਫਸਰ ਡਾ: ਸੰਜੀਵ ਕੁਮਾਰ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਕੋਈ ਵੀ ਲੋਕਲ ਜਾਂ ਜਨਰਲ ਕੋਈ ਵੀ ਐਨੇਸਥੀਸੀਆ ਲਿਆ ਜਾ ਸਕਦਾ ਹੈ।
13 ਜੂਨ 2021 ਨੂੰ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਮਲੇਸ਼ਿਆਈ ਸੁਸਾਇਟੀ ਆਫ਼ ਐਨੇਸਥੀਸੀਓਲੋਜਿਸਟ ਅਤੇ ਕਾਲਜ ਆਫ਼ ਅਨੈਸਥੀਸੀਓਲੋਜਿਸਟ, ਅਕੈਡਮੀ ਆਫ ਮੈਡੀਸਨ ਆਫ ਮਲੇਸ਼ੀਆ ਨੇ ਅਜਿਹੇ ਗੁੰਮਰਾਹਕੁੰਨ ਦਾਅਵਿਆਂ ਨੂੰ ਗ਼ਲਤ ਕਰਾਰ ਦਿੱਤਾ ਹੈ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਵੈਕਸੀਨੇਸ਼ਨ ਦੇ ਚਲਦੇ ਐਮਰਜੈਂਸੀ ਵਿੱਚ ਸਰਜਰੀ ਮੁਲਤਵੀ ਕਰਨ ਦਾ ਕੋਈ ਔਚਿਤਯਾ ਨਹੀਂ ਹੈ।
ਅਨੈਸਥੀਸੀਆ ਇੱਕ ਅਜਿਹੀ ਦਵਾਈ ਹੈ ਜੋ ਸਰਜਰੀ ਕਰਨ ਤੋਂ ਪਹਿਲਾਂ ਮਰੀਜ਼ ਨੂੰ ਬੇਹੋਸ਼ ਕਰਨ ਲਈ ਦਿੱਤੀ ਜਾਂਦੀ ਹੈ, ਜਿਸ ਨਾਲ ਸਰਜਰੀ ਦੌਰਾਨ ਉਹਨਾ ਨੂੰ ਨਾ ਤਾਂ ਕੁਝ ਯਾਦ ਰਹੇ ਅਤੇ ਨਾ ਕੋਈ ਤਕਲੀਫ ਹੋਵੇ।
ਜਦੋਂ ਅਸੀਂ ਫੇਸਬੁੱਕ ਤੇ ਵਾਇਰਲ ਹੋਈ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ, ਤਾਂ ਅਸੀਂ ਪਾਇਆ ਕਿ Anthony P. Krishan ਸ਼੍ਰੀਲੰਕਾ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਟੀਮ ਨੇ ਆਪਣੇ ਤੱਥ ਜਾਂਚ ਵਿੱਚ ਪਾਇਆ ਕਿ ਕੋਰੋਨਾ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਐਨੇਸਥੀਸੀਆ ਲੈਣ ਦੇ ਸਾਈਡ ਇਫ਼ੇਕਟ ਅਤੇ ਇਸਦੇ ਕਾਰਨ ਜਾਨ ਦਾ ਖਤਰਾ ਹੋਣ ਬਾਰੇ ਫੇਸਬੁੱਕ ਅਤੇ ਟਵਿੱਟਰ ਤੇ ਵਾਇਰਲ ਕੀਤੀ ਜਾ ਰਹੀਆਂ ਪੋਸਟਾਂ ਝੂਠੀਆ ਅਤੇ ਫਰਜ਼ੀ ਹਨ। ਇਹ ਫ਼ੈਕ੍ਟ ਚੈੱਕ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਐਨੇਸਥੀਸੀਆ ਦੀ ਦਵਾਈ ਲੈਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਅਜਿਹੇ ਸਾਰੇ ਟਵੀਟ ਅਤੇ ਫੇਸਬੁੱਕ ਪੋਸਟ ਫਰਜ਼ੀ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।