X
X

Fact Check: ਭਾਈ ਜਗਤਾਰ ਸਿੰਘ ਹਵਾਰਾ ਦਾ ਪੁਰਾਣਾ ਵੀਡੀਓ ਹੋਇਆ ਸੋਸ਼ਲ ਮੀਡਿਆ ਤੇ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਜੰਜੀਰਾਂ ਵਿੱਚ ਬੰਨ੍ਹੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਹ ਆਪਣੀ ਮਾਤਾ ਜੀ ਨੂੰ ਮਿਲ ਰਹੇ ਹਨ। ਸੋਸ਼ਲ ਮੀਡਿਆ ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਦੱਸਦੇ ਹੋਏ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਆਪਣੀ ਮਾਤਾ ਨਾਲ ਮੁਲਾਕਾਤ ਦਾ ਇਹ ਵੀਡੀਓ ਹਾਲੀਆ ਹੈ। ਵਿਸ਼ਵਾਸ ਨਿਊਜ਼ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ‘ਖਾਲਸਾ ਰਾਜ ਦੀ ਸ਼ੂਰੁਅਾਤ’ ਨੇ 8 ਅਪ੍ਰੈਲ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਗਿਆ ਹੈ ,’Bhai Jagtar Singh Hawara meet with his Mother ਜਦੋ ਭਾਈ ਜਗਤਾਰ ਸਿੰਘ ਹਵਾਰਾ ਆਪਣੀ ਮਾਂ ਨੂੰ ਮਿਲੇ’

ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਵਾਇਰਲ ਵੀਡੀਓ ਨਾਲ ਸੰਬੰਧਿਤ ਕੀਵਰਡ ( ਭਾਈ ਜਗਤਾਰ ਸਿੰਘ ਹਵਾਰਾ) ਨਾਲ ਕੀਤੀ । ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ 9 ਅਪ੍ਰੈਲ ਨੂੰ ਇਸ ਨਾਲ ਜੁੜੀ ਇੱਕ ਖਬਰ ਮਿਲੀ। ਖਬਰ ਅਨੁਸਾਰ ,’जत्थेदार हवारा कमेटी ने मुख्यमंत्री भगवंत मान को एक पत्र भेजकर जेलों में बंद सिख कैदियों की रिहाई की मांग की है। उन्होंने कहा कि जो सिख कैदी अपनी सजाएं पूरी कर चुके हैं उनको मानवता व कानून के आधार पर रिहा किया जाए। इस समय देश की अलग जेलों में जत्थेदार जगतार सिंह हवारा, प्रो. दविदरपाल सिंह भुल्लर समेत बहुत सारे सिख बंद है। बहुत सारे सिख कैदी अपनी सजाएं पूरी भी कर चुके हैं लेकिन इसके बावजूद कानूनी मुश्किलें खड़ी करके उनको रिहा नहीं किया जा रहा है।

ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਵਾਇਰਲ ਵੀਡੀਓ ਕਈ ਪੁਰਾਣੀ ਫੇਸਬੁੱਕ ਪੋਸਟਾਂ ਤੇ ਸ਼ੇਅਰ ਕੀਤਾ ਹੋਇਆ ਮਿਲਿਆ। ਅਸੀਂ ਸਭ ਤੋਂ ਪੁਰਾਣੇ ਪੋਸਟ ਤੇ ਗਏ। ਜਿਸਨੂੰ ਫੇਸਬੁੱਕ ਯੂਜ਼ਰ “Jodhbir Singh ਯੋਧਬੀਰ ਸਿੰਘ” ਨੇ 24 ਮਈ 2015 ਨੂੰ ਸ਼ੇਅਰ ਕਰਦਿਆਂ ਲਿਖਿਆ,’ਭਾਈ ਜਗਤਾਰ ਸਿੰਘ ਹਲਵਾਰਾ ਕੌਮ ਦੇ ਹੀਰੇ ਦੀ ਇੱਕ ਨਵੀ ਭਾਵੂਕ ਵੀਡੀਓਜ਼ ਜਿਸ ਚ ਓਹ ਆਪਣੀ ਮਾਤਾ ਜੀ ਨੂੰ ਮਿਲ ਰਹੇ ਨੇ , ਵੀਰ ਪੂਰੀ ਚੜਦੀ ਕਲਾ ਚ ਨੇ …
Latest video…Very precious nd emotional moments when Bhai Jagtar Singh Hawara meeting his mother after so long on his last court hearing date May 18, 2015. Even though he has gone through alott he was still glad( Chardikla) such a kaumi hero ‘

ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ ਕਿ ਇਹ ਵੀਡੀਓ 18 ਮਈ 2015 ਦਾ ਹੈ, ਜਦੋਂ ਭਾਈ ਜਗਤਾਰ ਸਿੰਘ ਹਵਾਰਾ ਕੋਰਟ ਵਿੱਚ ਸੁਣਵਾਈ ਲਈ ਪੁੱਜੇ ਅਤੇ ਆਪਣੀ ਮਾਤਾ ਜੀ ਨਾਲ ਮੁਲਾਕਾਤ ਕੀਤੀ ਸੀ।

ਅਜਿਹੀ ਹੀ ਇੱਕ ਵੀਡੀਓ ਫੇਸਬੁੱਕ ਪੇਜ “Pardesi Chhalla – ਪਰਦੇਸੀ ਛੱਲਾ” ਨੇ 24 ਮਈ 2015 ਨੂੰ ਸ਼ੇਅਰ ਕੀਤੀ ਅਤੇ ਇਸ ਵਿੱਚ ਵੀ ਉਹ ਹੀ ਗੱਲਾਂ ਲਿਖੀਆ ਨਜ਼ਰ ਆਈਆਂ ਸੀ ਜੋ ਹੋਰ ਪੋਸਟਾਂ ਵਿੱਚ ਲਿਖੀਆ ਸੀ।

Dharminder Singh ਨਾਮ ਦੇ ਯੂਟਿਊਬ ਚੈਨਲ ਤੇ ਵੀ ਇਹ ਵੀਡੀਓ ਅਪਲੋਡ ਮਿਲਿਆ। 28 ਮਈ 2015 ਨੂੰ ਅਪਲੋਡ ਵੀਡੀਓ ਨਾਲ ਲਿਖਿਆ ਹੋਇਆ ਸੀ ,’Bhai Jagtar Singh Hawara meet with his Mother ‘ ਵੀਡੀਓ ਨੂੰ ਇੱਥੇ ਵੇਖੋ।

ਹੇਂਠਾਂ ਦਿੱਤੇ ਗਏ ਕੋਲਾਜ ਵਿੱਚ ਅਸਲ ਵੀਡੀਓ ਅਤੇ ਵਾਇਰਲ ਵੀਡੀਓ ਵਿੱਚ ਸਮਾਨਤਾਵਾ ਸਾਫ ਦੇਖੀਆ ਜਾ ਸਕਦੀਆ ਹਨ।

ਵਾਇਰਲ ਵੀਡੀਓ ਦੇ ਬਾਰੇ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਕਰਾਈਮ ਬੀਟ ਦੇ ਵਰਿਸ਼ਠ ਮੁੱਖ ਸੰਵਾਦਦਾਤਾ ਰਾਕੇਸ਼ ਸਿੰਘ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਜਗਤਾਰ ਸਿੰਘ ਹਵਾਰਾ ਹਜੇ ਵੀ ਜੇਲ ਵਿੱਚ ਸਜਾ ਕੱਟ ਰਹੇ ਹਨ।

ਹੋਰ ਜਾਣਕਾਰੀ ਲਾਇ ਅਸੀਂ ਪੰਜਾਬ ਵਿੱਚ ਦੈਨਿਕ ਜਾਗਰਣ ਦੇ ਡਿਜੀਟਲ ਦੇ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 3,348 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 16 ਜੁਲਾਈ 2018 ਨੂੰ ਬਣਾਇਆ ਗਿਆ ਸੀ।

ਵਿਸ਼ਵਾਸ ਨਿਊਜ਼ ਇਸ ਵੀਡੀਓ ਦੀ ਮਿਤੀ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਹ ਗੱਲ ਸਾਫ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਭਾਈ ਜਗਤਾਰ ਸਿੰਘ ਹਵਾਰਾ ਆਪਣੀ ਮਾਂ ਨੂੰ ਮਿਲੇ
  • Claimed By : ਖਾਲਸਾ ਰਾਜ ਦੀ ਸ਼ੂਰੁਅਾਤ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later