ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਜਪਾ ਉਮੀਦਵਾਰ ਨੂੰ ਜੁੱਤੀਆਂ ਦੇ ਹਾਰ ਪਹਿਨਾਏ ਜਾਣ ਦਾ ਵਾਇਰਲ ਵੀਡੀਓ 2018 ਦੀ ਸਥਾਨਕ ਚੋਣ ਪ੍ਰਚਾਰ ਅਭਿਆਨ ਦੇ ਦੌਰਾਨ ਦਾ ਹੈ। ਜਿਸ ਨੂੰ ਹਾਲੀਆ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬਜ਼ੁਰਗ ਨੂੰ ਭਾਜਪਾ ਆਗੂ ਨੂੰ ਜੁੱਤੀਆਂ ਦੀ ਮਾਲਾ ਪਹਿਨਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਦਰਅਸਲ, ਸੋਸ਼ਲ ਮੀਡੀਆ ‘ਤੇ ਹਾਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਵੀਡੀਓ ਜਨਵਰੀ 2018 ਦਾ ਹੈ। ਵੀਡੀਓ ਦਾ ਹਾਲੀਆ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ ‘Subhash Marothia – India First’ ਨੇ 30 ਅਕਤੂਬਰ ਨੂੰ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, ”BJP ਵਾਲਿਆਂ ਦਾ ਤਾਬੜਤੋੜ ਸੁਆਗਤ…#BJP4IND #Welcome”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓਜ਼ ਦੀ ਜਾਂਚ ਕਰਨ ਲਈ, ਅਸੀਂ ਸੰਬੰਧਿਤ ਕੀਵਰਡਸ ਨਾਲ ਵੀਡੀਓ ਦੀ ਖੋਜ ਕੀਤੀ। ਸਾਨੂੰ ਸਾਲ 2018 ਵਿੱਚ ਕਈ ਥਾਵਾਂ ‘ਤੇ ਵਾਇਰਲ ਵੀਡੀਓ ਅੱਪਲੋਡ ਮਿਲਾ। 8 ਜਨਵਰੀ 2018 ਨੂੰ ਏਐਨਆਈ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ ਰਿਪੋਰਟ ਵਿੱਚ ਦਸਿਆ ਗਿਆ ਹੈ, “ਮੱਧ ਪ੍ਰਦੇਸ਼ ਦੇ ਧਾਰ ਵਿੱਚ ਨਗਰ ਕੌਂਸਲ ਪ੍ਰਧਾਨ ਦੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਦਿਨੇਸ਼ ਸ਼ਰਮਾ ਵੋਟਾਂ ਮੰਗਣ ਲਈ ਜਨਤਾ ਕੋਲ ਗਏ ਤਾਂ ਇੱਕ ਬਜ਼ੁਰਗ ਨੇ ਉਨ੍ਹਾਂ ਨੂੰ ਜੁੱਤੀਆਂ ਦਾ ਹਾਰ ਪਹਿਨਾ ਦਿੱਤਾ।”
ਸਰਚ ਦੌਰਾਨ ‘ਇੰਡੀਆ ਟੀਵੀ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਵਾਇਰਲ ਵੀਡੀਓ ਨਾਲ ਸਬੰਧਤ ਰਿਪੋਰਟ ਮਿਲੀ। 8 ਜਨਵਰੀ 2018 ਨੂੰ ਅਪਲੋਡ ਵੀਡੀਓ ਦੇ ਨਾਲ ਦਿੱਤੀ ਜਾਣਕਾਰੀ ਅਨੁਸਾਰ,ਮੱਧ ਪ੍ਰਦੇਸ਼: ਬੀਜੇਪੀ ਆਗੂ ਦਿਨੇਸ਼ ਸ਼ਰਮਾ ਨੂੰ ਬੁਜੁਰਗ ਨੇ ਪਹਿਨਾਈ ਜੁੱਤੀਆਂ ਦੀ ਮਾਲਾ।
ਸਮੇਂ-ਸਮੇਂ ‘ਤੇ ਇਹ ਵੀਡੀਓ ਲਗਭਗ ਸਾਰੀਆਂ ਚੋਣਾਂ ਦੌਰਾਨ ਵੱਖ-ਵੱਖ ਥਾਵਾਂ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਰਿਹਾ ਹੈ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਉਹ ਸਾਰੀਆਂ ਫ਼ੈਕ੍ਟ ਚੈੱਕ ਰਿਪੋਰਟਾਂ ਇੱਥੇ ਕਲਿੱਕ ਕਰਕੇ ਪੜ੍ਹੀਆਂ ਜਾ ਸਕਦੀਆਂ ਹਨ।
ਵੀਡੀਓ ਦੇ ਬਾਰੇ ਨਇਦੁਨੀਆ ਡਿਜੀਟਲ ਨਾਲ ਜੁੜੇ ਹੇਮੰਤ ਉਪਾਧਿਆਏ ਨੇ ਦਸਿਆ, “ਇਹ ਵੀਡੀਓ 2018 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਹੈ। ਉਦੋਂ ਇਹ ਘਟਨਾ ਧਾਮਨੌਦ ਦੇ ਭਾਜਪਾ ਦੇ ਉਮੀਦਵਾਰ ਦਿਨੇਸ਼ ਸ਼ਰਮਾ ਨਾਲ ਵਾਪਰੀ ਸੀ। ਪਾਣੀ ਦੇ ਸੰਕਟ ਤੋਂ ਪ੍ਰੇਸ਼ਾਨ ਇੱਕ ਬਜ਼ੁਰਗ ਨੇ ਨੇਤਾ ਦੇ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਸੀ।”
ਗੁੰਮਰਾਹਕੁੰਨ ਦਾਅਵਿਆਂ ਨਾਲ ਵਾਇਰਲ ਵੀਡੀਓ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘Subhash Marothia – India First’ ਨੂੰ ਕਰੀਬ 16 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਜਪਾ ਉਮੀਦਵਾਰ ਨੂੰ ਜੁੱਤੀਆਂ ਦੇ ਹਾਰ ਪਹਿਨਾਏ ਜਾਣ ਦਾ ਵਾਇਰਲ ਵੀਡੀਓ 2018 ਦੀ ਸਥਾਨਕ ਚੋਣ ਪ੍ਰਚਾਰ ਅਭਿਆਨ ਦੇ ਦੌਰਾਨ ਦਾ ਹੈ। ਜਿਸ ਨੂੰ ਹਾਲੀਆ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।