ਰਾਹੁਲ ਗਾਂਧੀ 2018 ਵਿੱਚ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੀਂਗੇਰੀ ਸ਼ਾਰਦਾ ਪੀਠ ਪਹੁੰਚੇ ਸਨ। ਉਨ੍ਹਾਂ ਨੇ ਜਗਦਗੁਰੂ ਸ਼ੰਕਰਾਚਾਰੀਆ ਅਤੇ ਸ਼੍ਰੀਂਗੇਰੀ ਮੱਠ ਦੇ ਭਾਰਤੀ ਤੀਰਥ ਸਵਾਮੀ ਜੀ ਨੂੰ ਵੀ ਮਿਲੇ। ਉਨ੍ਹਾਂ ਦੀ ਇਸ ਪੁਰਾਣੀ ਤਸਵੀਰ ਨੂੰ ਹਾਲ ਹੀ ਦੀਆਂ ਚੋਣਾਂ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। 5 ਰਾਜਾਂ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਵਿਚਕਾਰ ਝੂਠੀ ਅਤੇ ਦੂਰਪ੍ਰਚਾਰ ਨਾਲ ਭਰੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ। ਹੁਣ ਇਸ ਨਾਲ ਜੋੜਦੇ ਹੋਏ ਰਾਹੁਲ ਗਾਂਧੀ ਦੀ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਤਸਵੀਰ ਵਿੱਚ ਉਨ੍ਹਾਂ ਨੂੰ ਇੱਕ ਪਾਰੰਪਰਿਕ ਧੋਤੀ ਅਤੇ ਅੰਗਵਸਤਰ ਪਹਿਨੇ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਹਾਲੀਆ ਚੋਣਾਂ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਵਾਇਰਲ ਹੋ ਰਹੀ ਤਸਵੀਰ 2018 ਦੀ ਹੈ, ਜਦੋਂ ਰਾਹੁਲ ਗਾਂਧੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਸ਼੍ਰੀਂਗੇਰੀ ਸ਼ਾਰਦਾ ਪੀਠ ਪਹੁੰਚੇ ਸਨ। ਜਿਸ ਨੂੰ ਹੁਣ ਹਾਲੀਆ ਦੱਸਦਿਆਂ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘S Majethia’ ਨੇ 1 ਨਵੰਬਰ 2023 ਨੂੰ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, ““पब्लिक की भारी डिमांड पर राहुल गांधी जी ने 5 वाँ नया अवतार धारण किया है, अब राहुल गांधी जी को
प्रधानमंत्री बनने से कोई भी नहीं रोक सकता है पब्लिक वोट देवे या न देवे
पंडित राहुल मिश्रा,
मौलाना राहुल खान,
सरदार राहुल प्रीत सिंह, और मिस्टर राहुल फर्नांडीज के कैरेक्टर रोल में शानदार प्रदर्शन के भारी सफलता के बाद दर्शकों की भारी मांग पर अब पेश हैं ”श्वेतांबर जैन मुनि श्री राहुल जी महाराज”!
राहुल के श्वेतांबर जैन मुनि के बाद दिगंबर जैन मुनि व 2025 प्रयागराज महाकुंभ में नागा साधु बनने का ही क्रम है!!*सत्ता के लिए क्या से क्या हो गया …. मोदी जी के राज में…!!”
ਵਾਇਰਲ ਤਸਵੀਰ ਦੀ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਇਹ ਟਾਈਮਜ਼ ਆਫ ਇੰਡੀਆ ਦੀ ਵੈੱਬਸਾਈਟ ‘ਤੇ 22 ਮਾਰਚ 2018 ਨੂੰ ਪ੍ਰਕਾਸ਼ਿਤ ਰਿਪੋਰਟ ‘ਚ ਮਿਲੀ। ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ. ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 2018 ਦੌਰਾਨ ਰਾਜ ਵਿਆਪੀ ਦੌਰਾ ਕੀਤਾ ਸੀ। ਉਹ ਦਰਸ਼ਨ ਕਰਨ ਲਈ ਸ਼੍ਰੀਂਗੇਰੀ ਸ਼ਾਰਦਾ ਪੀਠ ਮੰਦਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੰਦਰ ਦਾ ਪਾਰੰਪਰਿਕ ਪਹਿਰਾਵਾ ਪਹਿਨਿਆ ਹੋਇਆ ਸੀ।
ਸਰਚ ਦੌਰਾਨ ਸਾਨੂੰ ‘ਦਿ ਹਿੰਦੂ’ ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਨਾਲ ਸਬੰਧਤ ਖ਼ਬਰ ਮਿਲੀ। 21 ਮਾਰਚ 2018 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, “ਰਾਹੁਲ ਗਾਂਧੀ ਨੇ ਸ਼੍ਰੀਂਗੇਰੀ ਵਿੱਚ ਸ਼ਾਰਦਾ ਪੀਠ ਦਾ ਦੌਰਾ ਕੀਤਾ, ਜਿਥੋਂ ਉਨ੍ਹਾਂ ਦੇ ਪਰਿਵਾਰ ਦੇ ਪੁਰਾਣੇ ਸਬੰਧ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸਿੱਧਰਮਈਆ ਅਤੇ ਏ.ਆਈ.ਸੀ.ਸੀ. ਮਹਾਸਚਿਵ ਕੇ.ਸੀ. ਸਮੇਤ ਦੂਜੇ ਕਾਂਗਰਸੀ ਨੇਤਾਵਾਂ ਦੇ ਨਾਲ ਸ਼ਾਰਦੰਬਾ ਮੰਦਰ ਵਿੱਚ ਪੂਜਾ – ਅਰਚਨਾ ਕੀਤੀ।”
ਅਮਰ ਉਜਾਲਾ ਦੀ ਵੈੱਬਸਾਈਟ ‘ਤੇ 21 ਮਾਰਚ 2018 ਨੂੰ ਪ੍ਰਕਾਸ਼ਿਤ ਖਬਰਾਂ ‘ਚ ਰਾਹੁਲ ਗਾਂਧੀ ਦੀ ਵਾਇਰਲ ਤਸਵੀਰ ਦੇ ਨਾਲ-ਨਾਲ ਕਈ ਹੋਰ ਤਸਵੀਰਾਂ ਵੀ ਮਿਲੀਆਂ।
ਵਾਇਰਲ ਫੋਟੋ ਨਾਲ ਜੁੜੀਆਂ ਖ਼ਬਰਾਂ ਹੋਰ ਵੀ ਕਈ ਨਿਊਜ਼ ਵੈੱਬਸਾਈਟਾਂ ‘ਤੇ ਪੜ੍ਹੀਆਂ ਜਾ ਸਕਦੀਆਂ ਹਨ। ਅਸੀਂ ਵਧੇਰੇ ਜਾਣਕਾਰੀ ਲਈ ਕਾਂਗਰਸ ਦੇ ਪ੍ਰਵਕਤਾ ਅਭਿਮਨਿਊ ਤਿਆਗੀ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ, ”ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਲੋਕ ਗ਼ਲਤ ਦਾਅਵਿਆਂ ਨਾਲ ਤਸਵੀਰ ਨੂੰ ਵਾਇਰਲ ਕਰ ਰਹੇ ਹਨ।”
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਪੁਰਾਣੀ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪ੍ਰੋਫਾਈਲ ‘ਤੇ ਯੂਜ਼ਰ ਨੇ ਖੁਦ ਨੂੰ ਸੂਰਤ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਰਾਹੁਲ ਗਾਂਧੀ 2018 ਵਿੱਚ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੀਂਗੇਰੀ ਸ਼ਾਰਦਾ ਪੀਠ ਪਹੁੰਚੇ ਸਨ। ਉਨ੍ਹਾਂ ਨੇ ਜਗਦਗੁਰੂ ਸ਼ੰਕਰਾਚਾਰੀਆ ਅਤੇ ਸ਼੍ਰੀਂਗੇਰੀ ਮੱਠ ਦੇ ਭਾਰਤੀ ਤੀਰਥ ਸਵਾਮੀ ਜੀ ਨੂੰ ਵੀ ਮਿਲੇ। ਉਨ੍ਹਾਂ ਦੀ ਇਸ ਪੁਰਾਣੀ ਤਸਵੀਰ ਨੂੰ ਹਾਲ ਹੀ ਦੀਆਂ ਚੋਣਾਂ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।