ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ ਹੈ, ਸਗੋਂ ਚੀਨ ਦੀ ਹੈ। ਜਦੋਂ ਗੁਆਂਗਜ਼ੂ ਸ਼ਹਿਰ ‘ਚ ਓਲੰਪਿਕ ਮਸ਼ਾਲ ਦਾ ਸਵਾਗਤ ਕਰਨ ਦੇ ਲਈ ਭਾਰੀ ਭੀੜ ਇਕੱਠੀ ਹੋਈ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ ਦੌਰਾਨ 2 ਮਈ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਗੁਜਰਾਤ ਦੇ ਦੇਡਿਆਪਾੜਾ ਵਿੱਚ ਚੋਣ ਪ੍ਰਚਾਰ ਕੀਤਾ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਹੋ ਰਹੀ ਹੈ, ਜਿਸ ‘ਚ ਭਾਰੀ ਭੀੜ ਦੇਖੀ ਜਾ ਸਕਦੀ ਹੈ। ਪੋਸਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੁਜਰਾਤ ‘ਚ ਹੋਈ ‘ਆਪ’ ਦੀ ਰੈਲੀ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ ਹੈ। ਇਹ ਤਸਵੀਰ ਅਸਲ ਵਿੱਚ ਚੀਨ ਦੀ ਹੈ, ਜਦੋਂ ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਓਲੰਪਿਕ ਮਸ਼ਾਲ ਦਾ ਸਵਾਗਤ ਕਰਨ ਲਈ ਭਾਰੀ ਭੀੜ ਇਕੱਠੀ ਹੋਈ ਸੀ।
ਫੇਸਬੁੱਕ ਯੂਜ਼ਰ ਨੀਲਮ ਰਾਵਲ (ਆਰਕਾਈਵ ਲਿੰਕ) ਨੇ 2 ਮਈ 2024 ਨੂੰ ਇਹ ਫੋਟੋ ਪੋਸਟ ਕੀਤੀ ਅਤੇ ਲਿਖਿਆ ਹੈ, “ਅਰਵਿੰਦ ਕੇਜਰੀਵਾਲ ਜੀ ਦੀ ਸਾਜ਼ਿਸ਼ਨ ਗ੍ਰਿਫਤਾਰੀ ਦੇ ਖਿਲਾਫ ਸੜਕਾਂ ‘ਤੇ ਉਤਰੀ ਗੁਜਰਾਤ ਡੀ ਜਨਤਾ। ਸੁਨੀਤਾ ਕੇਜਰੀਵਾਲ ਜੀ ਦੇ Road Show ‘ਚ ਉਮੜਿਆ ਜਨਸੈਲਾਬ। ਜਨਤਾ ਨੇ ਮਨ ਬਣਾ ਲਿਆ ਹੈ,ਇਸ ਵਾਰ ‘ਜੇਲ੍ਹ ਦਾ ਜਵਾਬ ਵੋਟਾਂ ਤੋਂ।”
ਵਾਇਰਲ ਪੋਸਟ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੈਂਸ ‘ਤੇ ਸਰਚ ਕੀਤਾ। ਸਾਨੂੰ ਇਹ ਫੋਟੋ ਸਟਾਕ ਫੋਟੋ ਰਿਪੋਜਿਟਰੀ ਫਲਿੱਕਰ ‘ਤੇ 12 ਮਈ 2008 ਨੂੰ ਅੱਪਲੋਡ ਮਿਲੀ। ਇੱਥੇ ਦਿੱਤੇ ਗਏ ਵੇਰਵੇ ਅਨੁਸਾਰ, ਫੋਟੋ ਵਿੱਚ ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਇੱਕ ਭੀੜ ਦਿਖਾਈ ਦਿੰਦੀ ਹੈ, ਜੋ ਓਲੰਪਿਕ ਮਸ਼ਾਲ ਦਾ ਸਵਾਗਤ ਕਰਨ ਲਈ ਇਕੱਠੀ ਹੋਈ ਸੀ।
ਸਾਨੂੰ ਇਹ ਤਸਵੀਰ ਕੁਝ ਹੋਰ ਚੀਨੀ ਵੈੱਬਸਾਈਟਾਂ ‘ਤੇ ਮਿਲੀ, ਜਿੱਥੇ ਇਸ ਨੂੰ ਓਲੰਪਿਕ ਮਸ਼ਾਲ ਦਾ ਸੁਆਗਤ ਕਰਨ ਦਾ ਦੱਸਿਆ ਗਿਆ।
ਇਸ ਤੋਂ ਬਾਅਦ ਅਸੀਂ ਸੁਨੀਤਾ ਕੇਜਰੀਵਾਲ ਦੇ ਗੁਜਰਾਤ ਰੋਡ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਸਰਚ ਕੀਤੇ। ਸਾਨੂੰ ਇਸ ਰੋਡ ਸ਼ੋਅ ਦੀਆਂ ਕਈ ਤਸਵੀਰਾਂ ਮਿਲੀਆਂ, ਪਰ ਇਹ ਤਸਵੀਰਾਂ ਵਾਇਰਲ ਤਸਵੀਰ ਨਾਲ ਮਿਲਦੀਆਂ-ਜੁਲਦੀਆਂ ਨਹੀਂ ਸਨ।
ਅਸੀਂ ਵੀਡੀਓ ਨੂੰ ਲੈ ਕੇ ਗੁਜਰਾਤੀ ਜਾਗਰਣ ਦੇ ਐਸੋਸੀਏਟ ਐਡੀਟਰ ਜੀਵਨ ਕਪੂਰੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਫੋਟੋ ਗੁਜਰਾਤ ਦੀ ਨਹੀਂ ਹੈ। ਉਨ੍ਹਾਂ ਨੇ ਸਾਡੇ ਨਾਲ ਇਸ ਰੋਡ ਸ਼ੋਅ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।
ਵਾਇਰਲ ਤਸਵੀਰ ਨੂੰ ਨੀਲਮ ਰਾਵਲ ਨੇ ਗ਼ਲਤ ਦਾਅਵੇ ਨਾਲ ਫੇਸਬੁੱਕ ‘ਤੇ ਸ਼ੇਅਰ ਕੀਤਾ ਸੀ। ਯੂਜ਼ਰ ਦੇ ਕਰੀਬ 800 ਫਾਲੋਅਰਜ਼ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ ਹੈ, ਸਗੋਂ ਚੀਨ ਦੀ ਹੈ। ਜਦੋਂ ਗੁਆਂਗਜ਼ੂ ਸ਼ਹਿਰ ‘ਚ ਓਲੰਪਿਕ ਮਸ਼ਾਲ ਦਾ ਸਵਾਗਤ ਕਰਨ ਦੇ ਲਈ ਭਾਰੀ ਭੀੜ ਇਕੱਠੀ ਹੋਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।