Fact Check : ਅਰਜਨਟੀਨਾ ਦੀ ਪੁਰਾਣੀ ਤਸਵੀਰ ਨੂੰ ‘ਆਪ’ ਦੀ ਰੈਲੀ ਦਾ ਦੱਸਦਿਆਂ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ, ਸਗੋਂ ਅਸਲ ਵਿੱਚ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੀ ਹੈ। ਇਹ ਤਸਵੀਰ 18 ਦਸੰਬਰ 2022 ਦੀ ਹੈ, ਜਦੋਂ ਫੁੱਟਬਾਲ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ ਫਰਾਂਸ ਨੂੰ ਹਰਾ ਕੇ ਅਰਜਨਟੀਨਾ ਦੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ I.N.D.I.A ਗਠਜੋੜ ਦੀ ਰੈਲੀ ਦਾ ਆਯੋਜਨ ਹੋਇਆ । ਇਹ ਰੈਲੀ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਪਾਰਟੀ ਦੇ ਖਾਤੇ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਹੋਈ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ‘ਚ ਭਾਰੀ ਭੀੜ ਦੇਖੀ ਜਾ ਸਕਦੀ ਹੈ। ਪੋਸਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੈਨੀਤਾਲ ‘ਚ ਹੋਈ ‘ਆਪ’ ਦੀ ਸਮਰਥਨ ਰੈਲੀ ਦੀ ਤਸਵੀਰ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਹੈ ਹੀ ਨਹੀਂ। ਇਹ ਤਸਵੀਰ ਅਸਲ ਵਿੱਚ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੀ ਹੈ ਅਤੇ ਉਸ ਸਮੇਂ ਦੀ ਹੈ ਜਦੋਂ ਅਰਜਨਟੀਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ 18 ਦਸੰਬਰ 2022 ਨੂੰ ਅਰਜਨਟੀਨਾ ਦੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਟਵਿੱਟਰ ਯੂਜ਼ਰ Rich emoji ਰਿਚ ਇਮੋਜੀ (ਆਰਕਾਈਵ ਲਿੰਕ) ਨੇ 31 ਮਾਰਚ 2024 ਨੂੰ ਫੋਟੋ ਪੋਸਟ ਕੀਤੀ ਅਤੇ ਲਿਖਿਆ, “Look at the tremendous crowd in support of Arvind kejriwal and AAP in nainital, just wow (ਨੈਨੀਤਾਲ ਵਿੱਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਸਮਰਥਨ ਵਿੱਚ ਉਮੜੀ ਜਬਰਦਸਤ ਭੀੜ ਦੇਖੋ, ਬਸ ਵਾਹ)”

https://twitter.com/Eng_emoji/status/1774472415768412317

ਪੜਤਾਲ

ਵਾਇਰਲ ਪੋਸਟ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ‘ਚ ਕਈ ਥਾਵਾਂ ‘ਤੇ ਅਰਜਨਟੀਨਾ ਦਾ ਰਾਸ਼ਟਰੀ ਝੰਡਾ ਦੇਖਿਆ ਜਾ ਸਕਦਾ ਹੈ। ਨਾਲ ਹੀ ਇਸ ਐਕਸ (ਪਹਿਲਾਂ ਟਵਿੱਟਰ) ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਬਹੁਤ ਸਾਰੇ ਲੋਕਾਂ ਨੇ ਇਸਨੂੰ ਅਰਜਨਟੀਨਾ ਦਾ ਦਸਿਆ ਸੀ।

ਸਾਨੂੰ ਸ਼ੱਕ ਹੋਇਆ ਕਿ ਹੋ ਸਕਦਾ ਹੈ ਇਹ ਫੋਟੋ ਅਰਜਨਟੀਨਾ ਦੀ ਹੋ ਸਕਦੀ ਹੈ।

ਇਸ ਤੋਂ ਬਾਅਦ ਅਸੀਂ ਇਸ ਤਸਵੀਰ ਨੂੰ ਗੂਗਲ ਲੈਂਸ ‘ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ ਦਸੰਬਰ 2022 ਵਿੱਚ ਕਈ ਨਿਊਜ਼ ਵੈੱਬਸਾਈਟਾਂ ‘ਤੇ ਪ੍ਰਕਾਸ਼ਿਤ ਖਬਰਾਂ ਵਿੱਚ ਮਿਲੀ ਹੈ।

19 ਦਸੰਬਰ 2022 ਨੂੰ ਦ ਹਿੰਦੂ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿੱਚ ਇਸ ਤਸਵੀਰ ਨੂੰ ਮੁੱਖ ਚਿੱਤਰ ਵਜੋਂ ਵਰਤਿਆ ਗਿਆ ਸੀ। ਇਹ ਖ਼ਬਰ ਅਰਜਨਟੀਨਾ ਦੇ 2022 ਫੁੱਟਬਾਲ ਵਿਸ਼ਵ ਕੱਪ ਜਿੱਤਣ ਬਾਰੇ ਸੀ। ਇੱਥੇ ਤਸਵੀਰ ਦੇ ਨਾਲ ਲਿਖਿਆ ਗਿਆ ਸੀ “Argentine soccer fans celebrate their team’s World Cup victory over France, in Buenos Aires, Argentina on December 18, 2022. | Photo Credit: AP (ਅਰਜਨਟੀਨਾ ਦੇ ਫੁਟਬਾਲ ਪ੍ਰਸ਼ੰਸਕ 18 ਦਸੰਬਰ 2022 ਨੂੰ ਬਿਊਨਸ ਆਇਰਸ, ਅਰਜਨਟੀਨਾ ਵਿੱਚ ਫਰਾਂਸ ਉੱਤੇ ਆਪਣੀ ਟੀਮ ਦੀ ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਉਂਦੇ ਹਨ। ਫੋਟੋ ਕ੍ਰੈਡਿਟ: ਏਪੀ)”

18 ਦਸੰਬਰ 2022 ਨੂੰ ਟ੍ਰਿਬਿਊਨ ਇੰਡੀਆ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖ਼ਬਰ ਵਿੱਚ ਵੀ ਇਹ ਫੋਟੋ ਵਰਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਵੀਰ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੀ ਹੈ ਅਤੇ ਉਸ ਸਮੇਂ ਦੀ ਹੈ, ਜਦੋਂ ਅਰਜਨਟੀਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ 18 ਦਸੰਬਰ 2022 ਨੂੰ ਅਰਜਨਟੀਨਾ ਦੇ ਫਰਾਂਸ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਸੀ।

ਵਾਇਰਲ ਪੋਸਟ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਫੋਟੋ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿੱਚ ਲਈ ਗਈ ਸੀ, ਜਦੋਂ ਅਰਜਨਟੀਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ 2022 ਵਿੱਚ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਸੀ।

ਇਸ ਤੋਂ ਬਾਅਦ ਅਸੀਂ 31 ਮਾਰਚ ਨੂੰ ਹੋਈ INDIA ਬਲਾਕ ਰੈਲੀ ਬਾਰੇ ਸਰਚ ਕੀਤਾ। ਸਾਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਈ ਜਨਸਭਾ ਦੀ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ, ਪਰ ਨੈਨੀਤਾਲ ਵਿਚ ਹੋਈ ਅਜਿਹੀ ਜਨਸਭਾ ਦੀ ਕੋਈ ਜਾਣਕਾਰੀ ਕਿਸੇ ਪ੍ਰਮਾਣਿਕ ​​ਨਿਊਜ਼ ਵੈੱਬਸਾਈਟ ‘ਤੇ ਨਹੀਂ ਮਿਲੀ।

ਵਾਇਰਲ ਤਸਵੀਰ ਨੂੰ ਟਵਿੱਟਰ ਹੈਂਡਲ ਰਿਚ ਇਮੋਜੀ ਨਾ ਨੇ ਸ਼ੇਅਰ ਕੀਤਾ ਹੈ। ਯੂਜ਼ਰ ਦੇ ਕਰੀਬ 5000 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਨਹੀਂ, ਸਗੋਂ ਅਸਲ ਵਿੱਚ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੀ ਹੈ। ਇਹ ਤਸਵੀਰ 18 ਦਸੰਬਰ 2022 ਦੀ ਹੈ, ਜਦੋਂ ਫੁੱਟਬਾਲ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ ਫਰਾਂਸ ਨੂੰ ਹਰਾ ਕੇ ਅਰਜਨਟੀਨਾ ਦੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts