Fact Check: Amazon ਨਹੀਂ ਵੰਡ ਰਿਹਾ ਹੈ ਵਾਪਸ ਕੀਤੇ ਉਤਪਾਦਾਂ ਨੂੰ ਮੁਫਤ ਵਿੱਚ, ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮੇਜ਼ਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਇਹ ਮੈਸੇਜ ਫਰਜ਼ੀ ਨਿਕਲਿਆ। ਇਸ ਦਾ ਅਮੇਜ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਅਣ-ਪ੍ਰਮਾਣਿਤ ਲਿੰਕਾਂ ਤੇ ਕਲਿੱਕ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅਮੇਜ਼ਨ ਸ਼ਾਪਿੰਗ ਸਾਈਟ ਦੇ ਨਾਂ ਤੇ ਵਟਸਐਪ ਉੱਪਰ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੇਜ਼ਨ ਕੰਪਨੀ ਰਿਟਰਨ ਪ੍ਰੋਡਕਟਸ ਯਾਨੀ ਕਿ ਵਾਪਸ ਕੀਤੇ ਗਏ ਪ੍ਰੋਡਕਟਸ ਨੂੰ ਮੁਫਤ ‘ਚ ਵੰਡ ਰਹੀ ਹੈ। ਇਸ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੂੰ ਆਪਣੇ ਵਟਸਐਪ ਤੇ ਵੀ ਫ਼ੈਕਟ ਚੈੱਕ ਦੇ ਲਈ ਇਹ ਦਾਅਵਾ ਮਿਲਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ ਹੈ।

ਕੀ ਹੋ ਰਿਹਾ ਹੈ ਵਾਇਰਲ
ਵਟਸਐਪ ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇੱਕ ਯੂਜ਼ਰ ਨੇ ਸਾਡੇ ਵਟਸਐਪ ਤੇ ਅਜਿਹਾ ਹੀ ਮੈਸੇਜ ਫ਼ੈਕਟ ਚੈੱਕ ਲਈ ਭੇਜਿਆ ਹੈ। ਇਸ ਮੈਸੇਜ ਵਿੱਚ ਲਿਖਿਆ ਹੈ, ‘Amazon Returned Products Giveaway 10.000 FREE products for you.‘ ਤੁਹਾਨੂੰ ਪੋਸਟ ਦੇ ਨਾਲ ਲਿੰਕ ਤੇ ਕਲਿੱਕ ਕਰਨ ਲਈ ਕਿਹਾ ਜਾ ਰਿਹਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਪੋਸਟ ਵਿੱਚ ਸ਼ੇਅਰ ਕੀਤੇ ਜਾ ਰਹੇ ਲਿੰਕ ਤੇ ਕਲਿੱਕ ਕੀਤਾ। ਅਸੀਂ ਪਾਇਆ ਕਿ ਇਹ ਲਿੰਕ ਸਿਰਫ਼ ਮੋਬਾਈਲ ਤੇ ਖੋਲ੍ਹਿਆ ਜਾ ਸਕਦਾ ਹੈ, ਲੈਪਟਾਪ ਜਾਂ ਕੰਪਿਊਟਰ ਤੇ ਨਹੀਂ। ਫੋਨ ਤੋਂ ਕਲਿੱਕ ਕਰਨ ਤੇ ਜੋ ਪੇਜ ਖੋਲ੍ਹਦਾ ਹੈ, ਉਹ ਅਮੇਜ਼ਨ ਦੀ ਅਧਿਕਾਰਿਤ ਵੈੱਬਸਾਈਟ ਦਾ ਲਿੰਕ ਨਹੀਂ ਸੀ। ਅਸੀਂ Amazon Returned Products Giveaway ਵਰਗੇ ਕੀਵਰਡਸ ਦੀ ਮਦਦ ਨਾਲ ਇੰਟਰਨੈੱਟ ਤੇ ਵੀ ਖੋਜ ਕੀਤੀ, ਪਰ ਸਾਨੂੰ ਅਜਿਹੇ ਕਿਸੇ ਵੀ ਪ੍ਰਸਤਾਵ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਅਮੇਜ਼ਨ ਵਰਗੀ ਜਾਣੀ – ਪਹਿਚਾਣੀ ਸ਼ਾਪਿੰਗ ਵੈੱਬਸਾਈਟ ਜੇਕਰ ਇਸ ਤਰ੍ਹਾਂ ਦੇ ਕਿਸੇ ਇਵੇੰਟ ਨੂੰ ਆਯੋਜਿਤ ਕਰਦੀ ਹੈ, ਤਾਂ ਪ੍ਰਮਾਣਿਕ ​​ਮੀਡੀਆ ਉਸਦੀ ਕਵਰੇਜ ਜ਼ਰੂਰ ਕਰਦਾ ਹੈ।

ਅਸੀਂ ਇਸ ਸੰਬੰਧ ਵਿੱਚ ਅਮੇਜ਼ਨ ਨਾਲ ਸਿੱਧਾ ਸੰਪਰਕ ਕੀਤਾ। ਅਸੀਂ ਅਮੇਜ਼ਨ ਹੈਲਪ ਤੋਂ ਟਵੀਟ ਰਾਹੀਂ ਇਸ ਵਾਇਰਲ ਪੋਸਟ ਬਾਰੇ ਜਾਣਕਾਰੀ ਮੰਗੀ। ਜਵਾਬ ‘ਚ ਇਸ ਨੂੰ ਫਰਜ਼ੀ ਦੱਸਦੇ ਹੋਏ ਸਾਨੂੰ ਇਸ ਲਿੰਕ ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਗਈ।

ਅਸੀਂ ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਸਾਈਬਰ ਸੁਰੱਖਿਆ ਵਿਸ਼ੇਸ਼ਗ ਅਤੇ ਰਾਜਸਥਾਨ ਸਰਕਾਰ ਦੀ ਪਬਲਿਕ ਗ੍ਰੀਵਾਨਸ ਕਮੇਟੀ ਦੇ ਸਾਬਕਾ ਆਈਟੀ ਸਲਾਹਕਾਰ ਆਯੂਸ਼ ਭਾਰਦਵਾਜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੈੱਬਸਾਈਟ ਸਾਈਬਰ ਅਪਰਾਧੀਆਂ ਦੁਆਰਾ ਬਣਾਈ ਗਈ ਹੈ ਅਤੇ ਹੋਸਟ ਵੀ ਦੇਸ਼ ਦੇ ਬਾਹਰ ਤੋਂ ਹੀ ਹੋ ਰਹੀ ਹੈ। ਅਜਿਹੀਆਂ ਵੈੱਬਸਾਈਟਾਂ ਨੂੰ ਬਣਾਉਣ ਦਾ ਮੂਲ ਉੱਦੇਸ਼ ਯੂਜ਼ਰਸ ਦੇ ਮੋਬਾਈਲ ਅਤੇ ਲੈਪਟੋਪ ਵਿੱਚ ਮੈਲਵੇਅਰ ਪਾਉਣਾ ਹੈ। ਇਸ ਤੋਂ ਬਾਅਦ ਕੀਲੌਗਿੰਗ ਦੀ ਵਰਤੋਂ ਕਰਕੇ ਯੂਜ਼ਰਸ ਦੁਆਰਾ ਟਾਈਪ ਕੀਤੀ ਗਈ ਗੁਪਤ ਜਾਣਕਾਰੀ ਜਿਵੇਂ ਕਿ ਨੈੱਟਬੈਂਕਿੰਗ ਆਈਡੀ ਸੋਸ਼ਲ ਮੀਡੀਆ ਅਕਾਊਂਟਸ ਦੀ ਲੌਗਇਨ ਜਾਣਕਾਰੀ, ਈਮੇਲ ਅਕਾਊਂਟ ਦਾ ਪਾਸਵਰਡ ਚੁਰਾਉਣ ਲਈ ਹੈ। ਇਹ ਕੀਲੌਗਰ ਸਾਈਬਰ ਅਪਰਾਧੀ ਨੂੰ ਹਰ ਕੁਝ ਘੰਟੇ ਬਾਅਦ ਯੂਜ਼ਰ ਦੀ ਡਿਟੇਲ ਟੈਕਸਟ ਫਾਈਲ ਵਿੱਚ ਭੇਜਦਾ ਹੈ। ਕਈ ਵਾਰ ਇਹ ਲਿੰਕ ਕਲਿਕ-ਬੈਟਿੰਗ ਦੇ ਮਕਸਦ ਲਈ ਵੀ ਵਰਤੇ ਜਾਂਦੇ ਹਨ। ਇਸ ਵਿੱਚ ਯੂਜ਼ਰਸ ਨੂੰ ਲਾਟਰੀ, ਡਿਸਕਾਊਂਟ ਕੂਪਨ, ਮੋਬਾਈਲ ਫੋਨ ਆਦਿ ਦਾ ਲਾਲਚ ਦੇ ਕੇ ਵੱਧ ਤੋਂ ਵੱਧ ਸਮਾਂ ਵੈੱਬਸਾਈਟ ਤੇ ਏਂਗੇਜ ਰੱਖਿਆ ਜਾਂਦਾ ਹੈ। ਅਜਿਹਾ ਕਰਕੇ ਉਸ ਨੂੰ ਇਸ਼ਤਿਹਾਰ ਦਿਖਾਏ ਜਾਂਦੇ ਹਨ। ਵੈੱਬਸਾਈਟ ਦੇ ਵੱਖ-ਵੱਖ ਪੇਜ ਦਿਖਾਏ ਜਾਂਦੇ ਹਨ ਅਤੇ ਸਰਵੇਖਣ ਦੇ ਨਾਂ ਤੇ ਯੂਜ਼ਰ ਨੂੰ ਉਨ੍ਹਾਂ ਹੀ ਵੱਖ-ਵੱਖ ਪੇਜਾਂ ਤੇ ਘੁਮਾਇਆ ਜਾਂਦਾ ਹੈ। ਇਹ “ਪੇਪਰ ਵਿਉ ” ਆਧਾਰਿਤ ਹੁੰਦੇ ਹਨ। ਜਿਸਦਾ ਮਤਲਬ ਹੈ ਕਿ ਇਹਨਾਂ ਸਾਈਬਰ ਅਪਰਾਧੀਆਂ ਨੂੰ “ਪਰ ਵਿਉ” ਪੈਸੇ ਮਿਲਦਾ ਹੈ।”

ਫੇਸਬੁੱਕ ਤੇ ਇਸ ਪੋਸਟ ਨੂੰ ਓਰਈ ਪੁਤਰ ਸੀਪੀ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਯੂਜ਼ਰ ਦੁਬਈ ਦਾ ਨਿਵਾਸੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮੇਜ਼ਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਇਹ ਮੈਸੇਜ ਫਰਜ਼ੀ ਨਿਕਲਿਆ। ਇਸ ਦਾ ਅਮੇਜ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਅਣ-ਪ੍ਰਮਾਣਿਤ ਲਿੰਕਾਂ ਤੇ ਕਲਿੱਕ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts