ਇਮਰਾਨ ਖਾਨ ਨੂੰ ਸਮਰਥਨ ਦਿੱਤੇ ਜਾਂ ਨੂੰ ਲੈ ਕੇ ਵਾਇਰਲ ਹੋ ਰਹੀ ਅਭਿਨੇਤਾ ਅਕਸ਼ੈ ਕੁਮਾਰ ਦੀ ਵਾਇਰਲ ਵੀਡੀਓ ਐਡੀਟੇਡ ਹੈ। ਪੁਰਾਣੇ ਵੀਡੀਓ ਵਿੱਚ ਆਡੀਓ ਨੂੰ ਵੱਖ ਤੌ ਜੋੜਿਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 12 ਮਈ ਨੂੰ ਦੋ ਹਫ਼ਤਿਆਂ ਲਈ ਜ਼ਮਾਨਤ ਮਿਲੀ ਸੀ। ਹੁਣ ਇਸ ਦੇ ਨਾਲ ਹੀ ਜੋੜਦੇ ਹੋਏ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਅਕਸ਼ੈ ਕੁਮਾਰ ਨੇ ਇਮਰਾਨ ਖਾਨ ਦਾ ਸਮਰਥਨ ਕੀਤਾ ਹੈ। ਵੀਡੀਓ ਕਲਿੱਪ ‘ਚ ਅਕਸ਼ੈ ਨੂੰ ਇਮਰਾਨ ਖਾਨ ਦੇ ਸਮਰਥਨ ‘ਚ ਬੋਲਦੇ ਸੁਣਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਅਦਾਕਾਰ ਅਕਸ਼ੈ ਕੁਮਾਰ ਦੇ ਪੁਰਾਣੇ ਵੀਡੀਓ ਵਿੱਚ ਵੱਖ ਤੌ ਆਡੀਓ ਜੋੜਿਆ ਗਿਆ ਹੈ। ਅਸਲੀ ਵੀਡੀਓ ਸਾਲ 2019 ਦਾ ਹੈ, ਜਿਸ ਵਿੱਚ ਅਕਸ਼ੇ ਕੁਮਾਰ ਗੋਕੀ ਵਾਈਟਲ ਈਸੀਜੀ ਸਮਾਰਟ ਬੈਂਡ ਬਾਰੇ ਗੱਲ ਕਰ ਰਹੇ ਹਨ। ਐਡੀਟੇਡ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘I Love Imran Khan’ ਨੇ ਇਸ ਵੀਡੀਓ ਨੂੰ 12 ਮਈ ਨੂੰ ਅੰਗਰੇਜ਼ੀ ਵਿੱਚ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ, “Hi guys this is Akshay Kumar I love you Pakistan and I am with Imran khan free Imran khan now”
ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਕੀਵਰਡਸ ਦੇ ਨਾਲ ਗੂਗਲ ‘ਤੇ ਓਪਨ ਸਰਚ ਕੀਤੀ। ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਨਿਊਜ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨਵਿਡ ਟੂਲ ਰਾਹੀਂ ਵਾਇਰਲ ਵੀਡੀਓ ਦੀ ਖੋਜ ਕੀਤੀ। ਇਸ ਟੂਲ ਰਾਹੀਂ ਵੀਡੀਓ ਦੇ ਕਈ ਕੀਫ੍ਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਸਰਚ ਇਮੇਜ ਅਤੇ ਗੂਗਲ ਲੈਂਸ ਰਾਹੀਂ ਖੋਜਣਾ ਸ਼ੁਰੂ ਕੀਤਾ। ਸਾਨੂੰ ਫਿਟਨੈਸ ਕੰਪਨੀ ‘GOQii’ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ 22 ਨਵੰਬਰ 2019 ਨੂੰ ਅੱਪਲੋਡ ਕੀਤਾ ਗਿਆ ਅਸਲੀ ਵੀਡੀਓ ਮਿਲਿਆ। ਵੀਡੀਓ ‘ਚ ਅਕਸ਼ੇ ਕੁਮਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਉਹ ਕੰਪਨੀ ਦੇ ਬ੍ਰਾਂਡ ਅੰਬੈਸਡਰ ਹੈ। ਵੀਡੀਓ ਵਿੱਚ ਉਨ੍ਹਾਂ ਨੂੰ GOQii ਵਾਈਟਲ ਈਸੀਜੀ ਅਤੇ ਹਾਰਟ ਹੈਲਥ ਬਾਰੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ‘GOQii’ ਦੇ ਯੂਟਿਊਬ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ ਅਸਲੀ ਵੀਡੀਓ ਮਿਲਿਆ। 22 ਨਵੰਬਰ 2019 ਨੂੰ ਅਪਲੋਡ ਵਿੱਚ ਵਾਇਰਲ ਵੀਡੀਓ ਦਾ ਦ੍ਰਿਸ਼ ਸਾਫ਼ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨੂੰ ਗੋਕੀ ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਕਈ ਵੈੱਬਸਾਈਟ ‘ਤੇ ਪੜ੍ਹੀ ਜਾ ਸਕਦੀ ਹਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੀਨੀਅਰ ਬਾਲੀਵੁੱਡ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ, “ਇਹ ਵੀਡੀਓ ਫਰਜ਼ੀ ਹੈ। ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।”
ਹੁਣ ਵਾਰੀ ਸੀ ਉਸ ਪੇਜ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਜਿਸ ਨੇ ਅਕਸ਼ੈ ਕੁਮਾਰ ਦੀ ਐਡੀਟੇਡ ਵੀਡੀਓ ਸਾਂਝੀ ਕੀਤੀ ਹੈ। ਪਤਾ ਲੱਗਾ ਹੈ ਕਿ ਫੇਸਬੁੱਕ ਪੇਜ ਆਈ ਲਵ ਇਮਰਾਨ ਖਾਨ ਦੇ 718.1K ਮੈਂਬਰ ਹਨ। ਇਹ ਪੇਜ ਸਤੰਬਰ 2019 ਨੂੰ ਬਣਾਇਆ ਗਿਆ ਸੀ।
ਇਸ ਤੋਂ ਪਹਿਲਾਂ ਵੀ ਰਿਤਿਕ ਰੋਸ਼ਨ ਦੇ ਨਾਂ ‘ਤੇ ਅਜਿਹਾ ਹੀ ਐਡਿਟਿਡ ਵੀਡੀਓ ਵਾਇਰਲ ਹੋਇਆ ਸੀ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਨਤੀਜਾ: ਇਮਰਾਨ ਖਾਨ ਨੂੰ ਸਮਰਥਨ ਦਿੱਤੇ ਜਾਂ ਨੂੰ ਲੈ ਕੇ ਵਾਇਰਲ ਹੋ ਰਹੀ ਅਭਿਨੇਤਾ ਅਕਸ਼ੈ ਕੁਮਾਰ ਦੀ ਵਾਇਰਲ ਵੀਡੀਓ ਐਡੀਟੇਡ ਹੈ। ਪੁਰਾਣੇ ਵੀਡੀਓ ਵਿੱਚ ਆਡੀਓ ਨੂੰ ਵੱਖ ਤੌ ਜੋੜਿਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।