X
X

Fact Check: ਅਕਸ਼ੇ ਕੁਮਾਰ ਨੇ ਪ੍ਰਸ਼ੰਸਕਾਂ ਨੂੰ ਨਹੀਂ ਕੀਤੀ ਇਮਰਾਨ ਖਾਨ ਨੂੰ ਫੋਲੋ ਕਰਨ ਦੀ ਅਪੀਲ, ਡੀਪ ਫੇਕ ਵੀਡੀਓ ਹੋਇਆ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਅਕਸ਼ੈ ਕੁਮਾਰ ਦੀ ਵੀਡੀਓ ਡੀਪ ਫੇਕ ਹੈ। ਅਸਲੀ ਵੀਡੀਓ ‘ਚ ਅਕਸ਼ੈ ਕੁਮਾਰ ਆਪਣੀ ਐਲਬਮ ‘ਫਿਲਹਾਲ 2’ ਦੇ ਰਿਲੀਜ਼ ਮੌਕੇ ‘ਤੇ ਰੀਲਾਂ ਬਣਾ ਕੇ ਪ੍ਰਸ਼ੰਸਕਾਂ ਨੂੰ ਟੈਗ ਕਰਨ ਲਈ ਕਹਿ ਰਹੇ ਸਨ। ਇਸ ਵੀਡੀਓ ਵਿੱਚ ਅਸਲੀ ਆਵਾਜ਼ ਨੂੰ ਹਟਾ ਦਿੱਤਾ ਗਿਆ ਹੈ ਅਤੇ ਇੱਕ ਡਬਿੰਗ ਆਵਾਜ਼ ਜੋੜੀ ਗਈ ਹੈ।

  • By: Umam Noor
  • Published: Jul 26, 2023 at 05:42 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਕਾਰ ਦੇ ਅੰਦਰ ਦੇਖੇ ਜਾ ਸਕਦੇ ਹਨ ਅਤੇ ਵੀਡੀਓ ਵਿੱਚ ਉਹ ਕਥਿਤ ਤੌਰ ‘ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੋਸ਼ਲ ਮੀਡੀਆ, ਖਾਸ ਤੌਰ ‘ਤੇ ਟਿਕਟੋਕ ‘ਤੇ ਫੋਲੋ ਕਰਨ ਦੀ ਗੱਲ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਕਸ਼ੈ ਕੁਮਾਰ ਇਮਰਾਨ ਖਾਨ ਦੇ ਸਮਰਥਨ ‘ਚ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਅਕਸ਼ੇ ਕੁਮਾਰ ਦਾ ਵੀਡੀਓ ਡੀਪ ਫੇਕ ਹੈ। ਅਸਲੀ ਵੀਡੀਓ ‘ਚ ਅਕਸ਼ੈ ਕੁਮਾਰ ਆਪਣੀ ਐਲਬਮ ‘ਫਿਲਹਾਲ 2’ ਦੇ ਰਿਲੀਜ਼ ਦੇ ਮੌਕੇ ‘ਤੇ ਪ੍ਰਸ਼ੰਸਕਾਂ ਨੂੰ ਰੀਲਾਂ ਬਣਾ ਕੇ ਟੈਗ ਕਰਨ ਲਈ ਕਹਿ ਰਹੇ ਸਨ। ਇਸ ਵੀਡੀਓ ਵਿੱਚ ਅਸਲੀ ਆਵਾਜ਼ ਨੂੰ ਹਟਾ ਦਿੱਤਾ ਗਿਆ ਹੈ ਅਤੇ ਇੱਕ ਡਬਿੰਗ ਆਵਾਜ਼ ਜੋੜ ਦਿੱਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੱਕ ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਅਕਸ਼ੈ ਕੁਮਾਰ ਨੇ ਵੀ ਇਮਰਾਨ ਖਾਨ ਦੇ ਹੱਕ ਵਿੱਚ ਗੱਲ ਕੀਤੀ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ, ਵੀਡੀਓ ਵਿੱਚ ਟਿਕਟੋਕ ਦਾ ਜ਼ਿਕਰ ਹੈ, ਜਦੋਂ ਕਿ ਭਾਰਤ ਸਰਕਾਰ ਨੇ ਚੀਨ ਦੇ ਖਿਲਾਫ ਆਰਥਿਕ ਕਾਰਵਾਈ ਕਰਦੇ ਹੋਏ ਸਾਲ 2020 ਵਿੱਚ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਸੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਕਸ਼ੈ ਕੁਮਾਰ ਦੇ ਫਰੇਮ ਦੇ ਸਕ੍ਰੀਨਗ੍ਰੈਬ ਨੂੰ ਗੂਗਲ ਲੈਂਜ਼ ਰਾਹੀਂ ਸਰਚ ਕੀਤਾ। ਸਰਚ ਵਿੱਚ ਸਾਨੂੰ ਇਹ ਵੀਡੀਓ ਉਨ੍ਹਾਂ ਦੇ ਵੇਰੀਫਾਈਡ ਹੈਂਡਲ ‘ਤੇ 9 ਜੁਲਾਈ 2021 ਨੂੰ ਅੱਪਲੋਡ ਕੀਤਾ ਮਿਲਾ। ਵੀਡੀਓ ‘ਚ ਅਕਸ਼ੈ ਕੁਮਾਰ ਨੂੰ ‘ਫਿਲਹਾਲ 2’ ‘ਤੇ ਰੀਲ ਬਣਾਉਣ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਵੀਡੀਓ ‘ਚ ਉਹ ਇਮਰਾਨ ਖਾਨ ਨਾਲ ਜੁੜੀ ਕੋਈ ਗੱਲ ਕਹਿੰਦੇ ਨਜ਼ਰ ਨਹੀਂ ਆਏ।

ਅਸਲੀ ਵੀਡੀਓ ਨੂੰ ਅਕਸ਼ੇ ਕੁਮਾਰ ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨਾਲ ਜੁੜੀਆਂ ਖ਼ਬਰਾਂ ਕਈ ਵੈੱਬਸਾਈਟਾਂ ‘ਤੇ ਪੜ੍ਹੀਆਂ ਜਾ ਸਕਦੀਆਂ ਹਨ।

ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਨ ‘ਤੇ ਸਾਫ਼ ਹੈ ਕਿ ਇਹ ਅਕਸ਼ੈ ਕੁਮਾਰ ਦੀ ਆਵਾਜ਼ ਨਹੀਂ ਹੈ। ਅਸੀਂ ਵਾਇਰਲ ਵੀਡੀਓ ਦੇ ਆਡੀਓ ਅਤੇ ਅਕਸ਼ੇ ਕੁਮਾਰ ਦੇ ਅਸਲੀ ਵੀਡੀਓ ਦੇ ਆਡੀਓ ਦੀ ਤੁਲਨਾ ਕੀਤੀ ਤਾਂ ਵਾਇਰਲ ਵੀਡੀਓ ਦੇ ਆਡੀਓ ਦੀ ਆਵਾਜ਼ ਭਾਰੀ ਹੈ, ਜੋ ਕਿ ਅਕਸ਼ੈ ਕੁਮਾਰ ਦੀ ਆਵਾਜ਼ ਤੋਂ ਥੋੜ੍ਹੀ ਵੱਖ ਹੈ।

ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ ਮੁੰਬਈ ਦੇ ਸੀਨੀਅਰ ਮਨੋਰੰਜਨ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਫਰਜ਼ੀ ਹੈ, ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ, ਅਸੀਂ ਪਾਇਆ ਕਿ ਯੂਜ਼ਰ ਦੁਆਰਾ ਇਮਰਾਨ ਖਾਨ ਦੇ ਸਮਰਥਨ ਵਿੱਚ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਅਕਸ਼ੈ ਕੁਮਾਰ ਦੀ ਵੀਡੀਓ ਡੀਪ ਫੇਕ ਹੈ। ਅਸਲੀ ਵੀਡੀਓ ‘ਚ ਅਕਸ਼ੈ ਕੁਮਾਰ ਆਪਣੀ ਐਲਬਮ ‘ਫਿਲਹਾਲ 2’ ਦੇ ਰਿਲੀਜ਼ ਮੌਕੇ ‘ਤੇ ਰੀਲਾਂ ਬਣਾ ਕੇ ਪ੍ਰਸ਼ੰਸਕਾਂ ਨੂੰ ਟੈਗ ਕਰਨ ਲਈ ਕਹਿ ਰਹੇ ਸਨ। ਇਸ ਵੀਡੀਓ ਵਿੱਚ ਅਸਲੀ ਆਵਾਜ਼ ਨੂੰ ਹਟਾ ਦਿੱਤਾ ਗਿਆ ਹੈ ਅਤੇ ਇੱਕ ਡਬਿੰਗ ਆਵਾਜ਼ ਜੋੜੀ ਗਈ ਹੈ।

  • Claim Review : ਅਕਸ਼ੈ ਕੁਮਾਰ ਨੇ ਵੀ ਇਮਰਾਨ ਖਾਨ ਦੇ ਹੱਕ ਵਿੱਚ ਗੱਲ ਕੀਤੀ
  • Claimed By : Noor Ayaz
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later