Fact Check: ਅਖਿਲੇਸ਼ ਯਾਦਵ ਦਾ ਇਸਲਾਮ ਨੂੰ ਲੈ ਕੇ ਬੋਲਿਆ ਵਾਇਰਲ ਬਿਆਨ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਅਖਿਲੇਸ਼ ਯਾਦਵ ਦੀ ਤਸਵੀਰ ਨਾਲ ਲਿਖਿਆ ਹੈ, “ਜੇਕਰ ਯੋਗੀ ਨੇ ਮੈਂਨੂੰ ਪਰੇਸ਼ਾਨ ਕਰਨਾ ਨਹੀਂ ਛੱਡਿਆ ਤਾਂ ਮੈਂ ਇਸਲਾਮ ਕਬੂਲ ਕਰ ਲਵਾਂਗਾ।” ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਅਖਿਲੇਸ਼ ਯਾਦਵ ਨੇ ਕਦੇ ਵੀ ਨਹੀਂ ਕਿਹਾ ਕਿ ਉਹ ਇਸਲਾਮ ਕਬੂਲ ਕਰ ਲਵੇਂਗੇ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਅਖਿਲੇਸ਼ ਯਾਦਵ ਦੀ ਤਸਵੀਰ ਨਾਲ ਲਿਖਿਆ ਹੈ “ਜੇਕਰ ਯੋਗੀ ਨੇ ਮੈਂਨੂੰ ਪਰੇਸ਼ਾਨ ਕਰਨਾ ਨਹੀਂ ਛੱਡਿਆ ਤਾਂ ਮੈਂ ਇਸਲਾਮ ਕਬੂਲ ਕਰ ਲਵਾਂਗਾ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ ਅਤੇ ਪਾਇਆ ਕਿ ਇਸ ਤਸਵੀਰ ਨੂੰ ਹੋਰ ਵੀ ਸੋਸ਼ਲ ਮੀਡੀਆ ਪੇਲਟਫੋਰਮਸ ਤੇ ਸਰਚ ਕਿੱਤਾ ਹੈ। ਇਸ ਤਸਵੀਰ ਵਿਚ ਇਸਤੇਮਾਲ ਕਿੱਤੀ ਜਾ ਰਹੀ ਅਖਿਲੇਸ਼ ਯਾਦਵ ਦੀ ਤਸਵੀਰ ਵੀ ਪੁਰਾਣੀ ਹੈ ਅਤੇ ਕਈ ਹੋਰ ਮੀਡੀਆ ਪਲੇਟਫੋਰਮਸ ਨੇ ਆਪਣੀ ਖਬਰਾਂ ਵਿਚ ਇਸਤੇਮਾਲ ਕਿੱਤਾ ਹੈ।

ਇਸ ਤਸਵੀਰ ਨੂੰ ਸਬਤੋਂ ਪਹਿਲਾਂ oneindia.com ਦੀ ਇੱਕ ਖਬਰ ਵਿਚ Mar 16, 2012 ਨੂੰ ਇਸਤੇਮਾਲ ਕਿੱਤੀ ਗਈ ਸੀ।

ਆਪਣੀ ਪੜਤਾਲ ਲਈ ਅਸੀਂ ਅਖਿਲੇਸ਼ ਯਾਦਵ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਦੀ ਜਾਂਚ ਕਿੱਤੀ ਅਤੇ ਵਾਇਰਲ ਇਮੇਜ ਵਿਚ ਲਿਖੇ ਕੰਟੈਕਸਟ ਦੇ ਕੀ ਵਰਡਸ ਪਾ ਕੇ ਸੋਸ਼ਲ ਮੀਡੀਆ ਪਲੇਟਫੋਰਮਸ ਅਤੇ ਬ੍ਰਾਉਜ਼ਰ ਨਿਊਜ਼ ਤੇ ਵੀ ਸਰਚ ਕਿੱਤਾ। ਪਰ ਸਾਨੂੰ ਕਿੱਤੇ ਵੀ ਇਸ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ।

ਪੁਸ਼ਟੀ ਲਈ ਅਸੀਂ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਵਕਤਾ ਅਮੀਕ ਜੋਮਾਈ ਨਾਲ ਗੱਲ ਕਿੱਤੀ। ਉਹਨਾਂ ਨੇ ਸਾਨੂੰ ਦੱਸਿਆ ਕਿ, “ਮੈਂ ਦੱਸਣਾ ਚਾਉਂਦਾ ਹਾਂ ਕਿ ਇਹ ਖਬਰ ਬਿਲਕੁਲ ਗ਼ਲਤ ਹੈ। ਅਖਿਲੇਸ਼ ਯਾਦਵ ਨੇ ਨਹੀਂ ਕਿਹਾ ਕਿ ਉਹ ਇਸਲਾਮ ਵਿਚ ਬਦਲ ਸਕਦੇ ਹਨ।” ਉਹਨਾਂ ਨੇ ਅੱਗੇ ਕਿਹਾ ਕਿ “ਆਮ ਜਨਤਾ ਨੂੰ ਅਜਿਹੀਆ ਖਬਰਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਹੈ।”

ਇਸ ਪੋਸਟ ਨੂੰ ‎Bakshish Inder‎ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ “ਇੱਕ ਕਰੋੜ ਹਿੰਦੂਆਂ ਦਾ ਗਰੁੱਪ (ਐਡ ਹੁੰਦੇ ਹੀ 150 ਹਿੰਦੂਆਂ ਨੂੰ ਐਡ ਕਰੋ) ਜੈ ਸ਼੍ਰੀ ਰਾਮ” ਨਾਂ ਦੇ ਇਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 962,563 ਮੇਮ੍ਬਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਖਿਲੇਸ਼ ਯਾਦਵ ਨੇ ਕਦੇ ਵੀ ਨਹੀਂ ਕਿਹਾ ਕਿ, ‘ਜੇਕਰ ਯੋਗੀ ਨੇ ਮੈਂਨੂੰ ਪਰੇਸ਼ਾਨ ਕਰਨਾ ਨਹੀਂ ਛੱਡਿਆ ਤਾਂ ਮੈਂ ਇਸਲਾਮ ਕਬੂਲ ਕਰ ਲਵਾਂਗਾ।’

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts