Fact Check: ਏਅਰਟੈੱਲ ਅਤੇ ਜੀਓ ਦੇ ਤਿੰਨ ਮਹੀਨੇ ਦਾ ਮੁਫ਼ਤ ਰੀਚਾਰਜ ਦੇਣ ਦਾ ਦਾਅਵਾ ਫਰਜ਼ੀ, ਡਾਟਾ ਇਕੱਠਾ ਕਰਨ ਦਾ ਤਰੀਕਾ ਹੈ ਇਹ
ਏਅਰਟੈੱਲ ਅਤੇ ਜੀਓ ਦੇ ਤਿੰਨ ਮਹੀਨਿਆਂ ਦੇ ਮੁਫ਼ਤ ਰੀਚਾਰਜ ਦਾ ਦਾਅਵਾ ਕਰਨ ਵਾਲੀ ਪੋਸਟ ਫਰਜੀ ਹੈ। ਦੋਵੇਂ ਕੰਪਨੀਆਂ ਅਜਿਹੀ ਕੋਈ ਯੋਜਨਾ ਨਹੀਂ ਲਾਈ ਹੈ। ਡਾਟਾ ਇਕੱਠਾ ਕਰਨ ਲਈ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਹੈ।
- By: Sharad Prakash Asthana
- Published: Sep 3, 2024 at 06:43 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸਾਈਬਰ ਅਪਰਾਧੀ ਡਾਟਾ ਚੋਰੀ ਕਰਨ ਲਈ ਕਈ ਤਰੀਕੇ ਅਪਣਾਉਂਦੇ ਹਨ। ਇਹਨਾਂ ਵਿੱਚੋਂ ਇੱਕ ਮੁਫਤ ਰੀਚਾਰਜ ਦਾ ਲਾਲਚ ਦੇਣਾ ਵੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਏਅਰਟੈੱਲ ਅਤੇ ਜੀਓ ਤਿੰਨ ਮਹੀਨਿਆਂ ਲਈ 299 ਰੁਪਏ ਦਾ ਮੁਫ਼ਤ ਰੀਚਾਰਜ ਦੇ ਰਹੇ ਹਨ। ਇਸਦੇ ਲਈ ਯੂਜ਼ਰਸ ਨੂੰ ਇੱਕ ਵੈਬਸਾਈਟ ‘ਤੇ ਜਾ ਕੇ ਆਪਣਾ ਮੋਬਾਈਲ ਨੰਬਰ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਏਅਰਟੈੱਲ ਅਤੇ ਜੀਓ ਦਾ ਤਿੰਨ ਮਹੀਨੇ ਦਾ ਮੁਫਤ ਰਿਚਾਰਜ ਦੇਣ ਦਾ ਦਾਅਵਾ ਗਲਤ ਹੈ। ਵੈੱਬਸਾਈਟ ‘ਤੇ ਡਾਟਾ ਇਕੱਠਾ ਕਰਨ ਦੇ ਮਕਸਦ ਨਾਲ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਯੂਜ਼ਰ digitalxjobs ਨੇ 29 ਅਗਸਤ ਨੂੰ ਵੀਡੀਓ (ਆਰਕਾਈਵ ਲਿੰਕ) ਸਾਂਝਾ ਕੀਤਾ ਹੈ। ਇਸ ‘ਤੇ ਲਿਖਿਆ ਹੈ ਕਿ ਏਅਰਟੈੱਲ ਅਤੇ ਜੀਓ ਹਰ ਮਹੀਨੇ ਤਿੰਨ ਮਹੀਨੇ ਦਾ ਮੁਫਤ ਰੀਚਾਰਜ ਦੇ ਰਹੇ ਹਨ। ਵੀਡੀਓ ਦੇ ਸ਼ੁਰੂ ਵਿੱਚ ਪੀਐਮ ਮੋਦੀ ਦੀ ਵੀਡੀਓ ਕਲਿੱਪ ਵੀ ਜੋੜੀ ਗਈ ਹੈ। ਇਸ ‘ਤੇ 299 ਰੁਪਏ ਦੇ ਮੁਫ਼ਤ ਰੀਚਾਰਜ ਬਾਰੇ ਗੱਲਾਂ ਲਿਖਿਆ ਹੋਇਆ ਹਨ।
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਦੇ ਲਈ ਅਸੀਂ ਏਅਰਟੈੱਲ ਅਤੇ ਜੀਓ ਦੀਆਂ ਵੈੱਬਸਾਈਟਾਂ ਨੂੰ ਸਕੈਨ ਕੀਤਾ।
ਏਅਰਟੈੱਲ ਇੰਡੀਆ ਅਤੇ ਰਿਲਾਇੰਸ ਜੀਓ ਦੇ ਐਕਸ ਹੈਂਡਲ ‘ਤੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵੀਡੀਓ ‘ਚ Bhagini.in ਵੈੱਬਸਾਈਟ ‘ਤੇ ਜਾ ਕੇ ਚੈੱਕ ਕਰਨ ਲਈ ਕਿਹਾ ਗਿਆ ਹੈ। ਅਸੀਂ ਇਸ ਵੈੱਬਸਾਈਟ ‘ਤੇ ਗਏ ਅਤੇ ਜਾਂਚ ਕੀਤੀ। ਇਸ ਵਿੱਚ ਮੋਬਾਈਲ ਨੰਬਰ ਮੰਗਿਆ ਜਾ ਰਿਹਾ ਹੈ।
ਇਸ ਬਾਰੇ ਸਾਈਬਰ ਐਕਸਪਰਟ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ ਇਹ ਮੈਸੇਜ ਫਰਜ਼ੀ ਹੈ। ਜੇਕਰ ਕੋਈ ਵੀ ਕੰਪਨੀ ਮੁਫਤ ਰੀਚਾਰਜ ਜਾਂ ਕੋਈ ਹੋਰ ਸਕੀਮ ਲਾਂਚ ਕਰਦੀ ਹੈ, ਤਾਂ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਵੈੱਬਸਾਈਟ ‘ਤੇ ਜਾਣਕਾਰੀ ਜਰੂਰ ਦੇਵੇਗੀ। ਇਸ ਵੀਡੀਓ ਦੇ ਪਿੱਛੇ ਮਕਸਦ ਡਾਟਾ ਇਕੱਠਾ ਕਰਨਾ ਹੈ। ਤੁਹਾਨੂੰ ਮੋਬਾਈਲ ਨੰਬਰ ਤੋਂ ਅਧਾਰ ਕਾਰਡ ਅਤੇ ਅਕਾਊਂਟ ਨੰਬਰ ਜੁੜੇ ਹੋਏ ਹਨ। ਸਾਈਬਰ ਅਪਰਾਧੀ ਇਸ ਡੇਟਾ ਦੀ ਵਰਤੋਂ ਆਪਣੇ ਫਾਇਦੇ ਲਈ ਕਰਦੇ ਹਨ।
ਅਸੀਂ ਫਰਜ਼ੀ ਦਾਅਵਾ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ‘ਤੇ ਕੁਝ ਹੋਰ ਸਕੀਮਾਂ ਨਾਲ ਸਬੰਧਤ ਪੋਸਟਾਂ ਨੂੰ ਦੇਖੀਆਂ ਜਾ ਸਕਦੀਆਂ ਹਨ।
ਨਤੀਜਾ: ਏਅਰਟੈੱਲ ਅਤੇ ਜੀਓ ਦੇ ਤਿੰਨ ਮਹੀਨਿਆਂ ਦੇ ਮੁਫ਼ਤ ਰੀਚਾਰਜ ਦਾ ਦਾਅਵਾ ਕਰਨ ਵਾਲੀ ਪੋਸਟ ਫਰਜੀ ਹੈ। ਦੋਵੇਂ ਕੰਪਨੀਆਂ ਅਜਿਹੀ ਕੋਈ ਯੋਜਨਾ ਨਹੀਂ ਲਾਈ ਹੈ। ਡਾਟਾ ਇਕੱਠਾ ਕਰਨ ਲਈ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਹੈ।
- Claim Review : ਏਅਰਟੈੱਲ ਅਤੇ ਜੀਓ ਤਿੰਨ ਮਹੀਨੇ ਦਾ 299 ਰੁਪਏ ਦਾ ਮੁਫਤ ਰੀਚਾਰਜ ਦੇ ਰਹੇ ਹਨ।
- Claimed By : Insta User- digitalxjobs
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...