Fact Check: AI ਇਮੇਜ ਨੂੰ ਅਸਲੀ ਸਮਝ ਕੀਤਾ ਜਾ ਰਿਹਾ ਹੈ ਵਾਇਰਲ
ਬਾਰਿਸ਼ ਦੇ ਪਾਣੀ ਵਿੱਚ ਸੋਂਦੇ ਬੱਚਿਆਂ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ ਸਗੋਂ, ਇਹ AI ਟੂਲਸ ਦੀ ਮਦਦ ਨਾਲ ਬਣਾਈ ਗਈ ਕਾਲਪਨਿਕ ਤਸਵੀਰ ਹੈ। ਤਸਵੀਰ ਨੂੰ ਅਸਲ ਸਮਝ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Feb 5, 2024 at 07:08 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪਿਛਲੇ ਦਿਨਾਂ ਪੰਜਾਬ ਸਣੇ ਨੇੜਲੇ ਇਲਾਕਿਆਂ ‘ਚ ਭਾਰੀ ਗੜ੍ਹੇਮਾਰੀ ਵੇਖਣ ਨੂੰ ਮਿਲੀ। ਹੁਣ ਇਸ ਨਾਲ ਜੋੜਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਬਾਰਿਸ਼ ਤੋਂ ਬਾਅਦ ਕਿੱਚੜ ਵਿੱਚ ਸੋਂਦੇ ਦੋ ਬੱਚਿਆਂ ਨੂੰ ਦੇਖਿਆ ਜਾ ਸਕਦਾ ਹੈ। ਲੋਕ ਇਸ ਫੋਟੋ ਨੂੰ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਅਸਲੀ ਨਹੀਂ ਹੈ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਨਾਲ ਬਣਾਈ ਗਈ ਹੈ। ਫੋਟੋ ਨੂੰ ਅਸਲੀ ਸਮਝ ਕੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਵਾਇਰਲ ਹੋ ਰਿਹਾ ਹੈ?
ਫੇਸਬੁੱਕ ਪੇਜ Sunam News Today ਨੇ (ਆਰਕਾਈਵ ਲਿੰਕ ) 4 ਫਰਵਰੀ ਨੂੰ ਵਾਇਰਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਕਈਆਂ ਦੇ ਦਿਲ ਜਿੱਤੇ ਹੋਣੇ ਅੱਜ ਬਾਰਿਸ਼ ਨੇ, ਤੇ ਕਈਆਂ ਨੂੰ ਫ਼ਿਕਰ ਖਾ ਗਿਆ ਅੱਜ ਸੌਵਾਂਗੇ ਕਿਥੇ, ਵਾਹਿਗੁਰੂ ਕਿਸੇ ਨੂੰ ਏਦਾਂ ਦੇ ਦਿਨ ਨਾ ਦਿਖਾਵੇ”
ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਸਾਨੂੰ ਐਕਸ ਯੂਜ਼ਰ Mrskillmonger ਵਲੋਂ ਇਹ ਤਸਵੀਰ ਰਿਟਵੀਤ ਕੀਤੀ ਹੋਈ ਮਿਲੀ। ਯੂਜ਼ਰ ਨੇ 4 ਫਰਵਰੀ ਨੂੰ ਕੀਤੇ ਟਵੀਟ ਵਿੱਚ ਇਸ ਫੋਟੋ ਨੂੰ AI ਨਾਲ ਬਣਾਈ ਦੱਸਿਆ ਹੈ।
ਇਸ ਤਸਵੀਰ ਉੱਤੇ ਸਾਨੂੰ BingAI By LB ਲਿਖਿਆ ਨਜ਼ਰ ਆਇਆ, ਜਿਸ ਤੋਂ ਇਹ ਸਾਫ ਹੈ ਕਿ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਨਾਲ ਬਣਾਈ ਗਈ ਹੈ।
ਅਸੀਂ ਇਸ ਤਸਵੀਰ ਦੀ isitai ਨਾਮ ਦੇ ਟੂਲ ਰਾਹੀਂ ਵੀ ਪੜਤਾਲ ਕੀਤੀ, ਇਸਦੇ ਮੁਤਾਬਕ ਇਸ ਤਸਵੀਰ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਨਾਲ ਬਣਾਏ ਜਾਣ ਦੀ ਸੰਭਾਵਨਾ 81.53 ਪ੍ਰਤੀਸ਼ਤ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ contentatscale.ai ਟੂਲ ਰਾਹੀਂ ਵਾਇਰਲ ਤਸਵੀਰ ਦੀ ਜਾਂਚ ਕੀਤੀ। ਟੂਲ ਦੇ ਅਨੁਸਾਰ, ਤਸਵੀਰ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 73% ਪ੍ਰਤੀਸ਼ਤ ਹੈ।
ਅਸੀਂ ਤਸਵੀਰ ਨੂੰ ਲੈ ਕੇ AI ਐਕਸਪਰਟ ਅਮਰ ਸਿਨਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਫੋਟੋ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲ ਨਾਲ ਬਣਾਈ ਦੱਸਿਆ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਪਤਾ ਲੱਗਿਆ ਇਸ ਪੇਜ ਨੂੰ 21 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਬਾਰਿਸ਼ ਦੇ ਪਾਣੀ ਵਿੱਚ ਸੋਂਦੇ ਬੱਚਿਆਂ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ ਸਗੋਂ, ਇਹ AI ਟੂਲਸ ਦੀ ਮਦਦ ਨਾਲ ਬਣਾਈ ਗਈ ਕਾਲਪਨਿਕ ਤਸਵੀਰ ਹੈ। ਤਸਵੀਰ ਨੂੰ ਅਸਲ ਸਮਝ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਕਈਆਂ ਦੇ ਦਿਲ ਜਿੱਤੇ ਹੋਣੇ ਅੱਜ ਬਾਰਿਸ਼ ਨੇ, ਤੇ ਕਈਆਂ ਨੂੰ ਫ਼ਿਕਰ ਖਾ ਗਿਆ ਅੱਜ ਸੌਵਾਂਗੇ ਕਿਥੇ, ਵਾਹਿਗੁਰੂ ਕਿਸੇ ਨੂੰ ਏਦਾਂ ਦੇ ਦਿਨ ਨਾ ਦਿਖਾਵੇ
- Claimed By : ਫੇਸਬੁੱਕ ਪੇਜ - Sunam News Today
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...