Fact Check: ਬੱਚੇ ਦੇ ਚਿਹਰੇ ਵਾਲੀ ਮਿਰਚ ਦੀ ਇਹ ਫੋਟੋ AI ਤੋਂ ਬਣਾਈ ਗਈ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ, ਬਲਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ, ਜਿਸਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check: ਬੱਚੇ ਦੇ ਚਿਹਰੇ ਵਾਲੀ ਮਿਰਚ ਦੀ ਇਹ ਫੋਟੋ AI ਤੋਂ ਬਣਾਈ ਗਈ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਮਿਰਚ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਤੇ ਬੱਚੇ ਦਾ ਚਿਹਰਾ ਲੱਗਿਆ ਹੋਇਆ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸੰਗੋ AI ਦੀ ਮਦਦ ਨਾਲ ਬਣਾਈ ਗਈ ਹੈ। ਜਿਸਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਸ਼ਰਬ ਸਾਂਝਾ ਪੰਜਾਬ Sarb Sanjha Punjab ਨੇ 18 ਸਤੰਬਰ ਨੂੰ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਕੁਦਰਤ ਦੇ ਰੰਗ ਵੇਖੋ ਇਕ ਪਹਾੜੀ ਮਿਰਚ ਕਿਸ ਰੂਪ ਚ ਬਣੀ ਹੈ।”

ਵਾਇਰਲ ਪੋਸਟ ਦੇ ਆਰਕਾਈਵ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੇਖਣ ਵਿੱਚ ਹੀ ਅਸਲੀ ਨਹੀਂ ਲੱਗ ਰਹੀ, ਜਿਸ ਤੋਂ ਸਾਫ ਹੈ ਕਿ ਇਸ ਤਸਵੀਰ ਨੂੰ AI ਨਾਲ ਬਣਾਇਆ ਗਿਆ ਹੈ। ਅਸੀਂ ਤਸਵੀਰ ਨੂੰ ਗੂਗਲ ਲੇਂਸ ਰਾਹੀਂ ਸਰਚ ਕੀਤਾ। ਸਾਨੂੰ Muslim_Dr_Israr Ahmed ਨਾਮ ਦੇ ਯੂਟਿਊਬ ਚੈਨਲ ‘ਤੇ ਤਸਵੀਰ ਮਿਲੀ। ਇੱਥੇ ਫੋਟੋ ਨੂੰ ਏਆਈ ਇਮੇਜ ਦੱਸਿਆ ਗਿਆ ਹੈ।

ਪੜਤਾਲ ਵਿੱਚ ਅੱਗੇ ਅਸੀਂ ਫੋਟੋ ਦੀ ਜਾਂਚ ਲਈ AI ਟੂਲ ਦੀ ਵਰਤੋਂ ਕੀਤੀ। ਅਸੀਂ ਫੋਟੋ ਨੂੰ Hive Moderation ਟੂਲ ‘ਤੇ ਅਪਲੋਡ ਕੀਤਾ। ਇੱਥੇ ਤਸਵੀਰ ਨੂੰ 91.8 ਫੀਸਦੀ AI ਦੁਆਰਾ ਬਣਾਈ ਦੱਸਿਆ ਹੈ।

ਅਸੀਂ ਫੋਟੋ ਨੂੰ ਇੱਕ ਹੋਰ ਟੂਲ brandwell.ai ‘ਤੇ ਵੀ ਸਰਚ ਕੀਤਾ। ਇੱਥੇ ਇਸ ਫੋਟੋ ਨੂੰ 96 ਫੀਸਦੀ ਏਆਈ ਤੋਂ ਬਣਾਈ ਗਈ ਦੱਸਿਆ ਗਿਆ ਹੈ।

ਸੋਸ਼ਲ ਮੀਡਿਆ ‘ਤੇ ਪਹਿਲਾ ਵੀ ਕਈ ਅਜਿਹੀ ਤਸਵੀਰਾਂ ਵਾਇਰਲ ਹੋਈ ਹੈ, ਜੋ ਦੇਖਣ ਵਿੱਚ ਅਸਲੀ ਲਗਦੀ ਹੈ, ਪਰ ਅਸਲ ਵਿੱਚ ਇਹਨਾਂ ਨੂੰ AI ਨਾਲ ਬਣਾਇਆ ਗਿਆ ਹੁੰਦਾ ਹੈ। ਵਿਸ਼ਵਾਸ ਨਿਊਜ ਦੀ ਵੈਬਸਾਈਟ ‘ਤੇ ਇਹਨਾਂ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਪੜ੍ਹਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ ਦੇ ਏਆਈ ਸੈਕਸ਼ਨ ਵਿੱਚ ਡੀਪਫੇਕ ਵੀਡੀਓ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਵੀ ਪੜ੍ਹਾ ਜਾ ਸਕਦਾ ਹੈ।

ਅਸੀਂ ਫੋਟੋ ਨੂੰ AI ਮਾਹਰ ਅੰਸ਼ ਮਹਿਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਤਸਵੀਰ ਨੂੰ AI ਤੋਂ ਬਣਾਈ ਗਈ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਏਆਈ ਦੀ ਵਰਤੋਂ ਕਰਕੇ ਤੁਸੀਂ ਕੋਈ ਵੀ ਫੋਟੋ ਬਣਾ ਸਕਦੇ ਹੋ,ਜੋ ਦੇਖਣ ਵਿੱਚ ਅਸਲੀ ਲਗਦੀ ਹੈ। ਪਰ ਏਆਈ ਤੋਂ ਬਣੀ ਤਸਵੀਰ ਵਿੱਚ ਕੁਝ ਕਮੀਆਂ ਹੁੰਦੀ ਹੈ, ਜਿਸ ਤੋਂ ਇਸਦੀ ਪਹਿਚਾਣ ਕੀਤੀ ਜਾ ਸਕਦੀ ਹੈ।

ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਪੇਜ ਨੂੰ ਕਰੀਬਨ 10 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ, ਬਲਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ, ਜਿਸਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts