Fact Check: ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਦੀ ਤਸਵੀਰ ਇੱਕ ਵਾਰ ਫਿਰ ਗ਼ਲਤ ਦਾਅਵੇ ਨਾਲ ਵਾਇਰਲ

ਵਾਇਰਲ ਤਸਵੀਰ ਵਿੱਚ ਰਿਕਸ਼ਾ ਚਲਾਉਂਦੀ ਦਿੱਖ ਰਹੀ ਕੁੜੀ ਏਐਸਆਈ ਨਹੀਂ ਸਗੋਂ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ। ਸਿਮਰਨ ਕੌਰ ਮੁੰਡੀ ਦੀ ਪੁਰਾਣੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Fact Check: ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਦੀ ਤਸਵੀਰ ਇੱਕ ਵਾਰ ਫਿਰ ਗ਼ਲਤ ਦਾਅਵੇ ਨਾਲ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਵਿੱਚ ਇੱਕ ਕੁੜੀ ਨੂੰ ਰਿਕਸ਼ਾ ਖਿੱਚਦੇ ਹੋਏ ਅਤੇ ਇੱਕ ਬੁਜ਼ੁਰਗ ਨੂੰ ਰਿਕਸ਼ੇ ‘ਤੇ ਬੈਠੇ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਸ਼ੇਅਰ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ASI ਬਣਾਇਆ।

ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਇਹ ਤਸਵੀਰ ਮਿਸ ਇੰਡੀਆ ਯੂਨੀਵਰਸ 2008 ਸਿਮਰਨ ਕੌਰ ਮੁੰਡੀ ਦੀ 2016 ਦੀ ਤਸਵੀਰ ਹੈ ਜਦੋਂ ਉਹ ਇੱਕ ਮਨੋਰੰਜਨ ਕੰਪਨੀ Star Mason ਨੂੰ ਪ੍ਰਮੋਟ ਕਰ ਰਹੀ ਸੀ। ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Mohni Sehnewala “Kulwant Singh Sidhu” ਨੇ 5 ਜਨਵਰੀ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ :ਬਾਪੂ ਨੇ ਰਿਕਸ਼ਾ ਚਲਾ ਕੇ ਕਮਾਏ ਪੈਸੇ ਨਾਲ ਆਪਣੀ ਧੀ ਨੂੰ ASI ਬਣਾਇਆ, ਸਲੂਟ ਹੈ ਇਸ ਬਾਪੂ ਦੀ ਸੋਚ ਨੂੰ “

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਪੜਤਾਲ ਲਈ ਸਭ ਤੋਂ ਪਹਿਲਾਂ ਗੂਗਲ ਲੈਂਸ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ ਸਿਮਰਨ ਕੌਰ ਮੁੰਡੀ ਦੇ ਅਧਿਕਾਰਿਤ ਫੇਸਬੁੱਕ ਪੇਜ ‘ਤੇ ਅਪਲੋਡ ਮਿਲੀ। 6 ਜਨਵਰੀ 2023 ਨੂੰ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਸਿਮਰਨ ਕੌਰ ਮੁੰਡੀ ਨੇ ਲਿਖਿਆ ,’ ਅਜਕਲ ਲੋਕ ਫੇਸਬੁੱਕ , ਵਹਟਸ ਐੱਪ ਅਤੇ ਇੰਸਟਾਗ੍ਰਾਮ ਸਕੂਲ ‘ਤੇ ਜੋ ਕੁਝ ਵੀ ਪੜ੍ਹਦੇ ਹਨ , ਉਸ ‘ਤੇ ਵਿਸ਼ਵਾਸ ਕਰ ਲੈਂਦੇ ਹਨ। ਇਹ ਮੇਰੇ ਬਾਪੂ ਨਹੀਂ ਹੈ ਅਤੇ ਮੈਂ ਏਐਸਆਈ ਨਹੀਂ ਹਾਂ।

ਸਰਚ ਦੌਰਾਨ ਸਾਨੂੰ ਇਹ ਤਸਵੀਰ 15 ਜਨਵਰੀ 2016 ਵਿੱਚ ਸਿਮਰਨ ਕੌਰ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਮਿਲੀ। ਇਸ ਇੰਸਟਾਗ੍ਰਾਮ ਪੋਸਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਾਂਚ ਵਿੱਚ ਸਾਨੂੰ ਇਹ ਤਸਵੀਰ Star Mason Entertainment ਨਾਂ ਦੇ ਇੰਸਟਾਗ੍ਰਾਮ ਪੇਜ ‘ਤੇ ਵੀ 15 ਜਨਵਰੀ 2016 ਵਿੱਚ ਸ਼ੇਅਰ ਮਿਲੀ। ਸਾਨੂੰ ਇੱਥੇ ਵਾਇਰਲ ਪੋਸਟ ਨਾਲ ਮਿਲਦੀ – ਜੁਲਦੀ ਇੱਕ ਹੋਰ ਤਸਵੀਰ ਮਿਲੀ। ਤੁਹਾਨੂੰ ਦੱਸ ਦੇਈਏ ਕਿ ਵਾਇਰਲ ਪੋਸਟ ਵਿੱਚ ਜਿਹੜਾ ਬੁਜ਼ੁਰਗ ਰਿਕਸ਼ੇ ਵਿਚ ਬੈਠਾ ਹੋਇਆ ਹੈ ਉਨ੍ਹਾਂ ਨੇ ਇੱਕ ਤਖ਼ਤੀ ਫੜੀ ਹੋਈ ਹੈ ਜਿਸਦੇ ਉੱਤੇ ਵੀ Follow Star Mason ਲਿਖਿਆ ਹੋਇਆ ਹੈ।


ਪਹਿਲਾਂ ਵੀ ਇਹ ਤਸਵੀਰ ਸਮਾਨ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਸੀ , ਜਿਸਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਉਦੋਂ ਸਿਮਰਨ ਕੌਰ ਮੁੰਡੀ ਦੀ ਟੀਮ ਨੇ ਈ-ਮੇਲ ਦਾ ਜਵਾਬ ਦਿੰਦੇ ਹੋਏ ਦੱਸਿਆ ਸੀ ਕਿ “ਵਾਇਰਲ ਪੋਸਟ ਫਰਜ਼ੀ ਹੈ। ਸਿਮਰਨ ਸਿਰਫ ਇਸ ਰਿਕਸ਼ੇ ਨੂੰ ਚਲਾ ਰਹੀ ਸੀ। ਇਸ ਤਸਵੀਰ ਨੂੰ ਤੁਸੀਂ ਸਿਮਰਨ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਵੇਖ ਸਕਦੇ ਹੋ।”

ਅਧਿਕਾਰਕ ਪੁਸ਼ਟੀ ਲਈ ਅਸੀਂ ਸਿਮਰਨ ਕੌਰ ਮੁੰਡੀ ਨਾਲ ਈ-ਮੇਲ ਜਰੀਏ ਸੰਪਰਕ ਕੀਤਾ। ਉਨ੍ਹਾਂ ਨੇ ਇਸ ਪੋਸਟ ਨੂੰ ਫਰਜੀ ਦੱਸਿਆ।

ਪੁਸ਼ਟੀ ਲਈ ਅਸੀਂ ਮੁੰਬਈ ਦੇ ਸੀਨੀਅਰ ਏੰਟਰਟੇਨਮੇੰਟ ਪੱਤਰਕਾਰ ਪਰਾਗ ਛਾਪੇਕਰ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ‘ ਤਸਵੀਰ ਪੁਰਾਣੀ ਹੈ ਅਤੇ ਤਸਵੀਰ ਵਿੱਚ ਦਿੱਖ ਰਹੀ ਕੁੜੀ ਅਦਾਕਾਰਾ ਸਿਮਰਨ ਕੌਰ ਮੁੰਡੀ ਹੈ।’

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ 19 ਮਾਰਚ 2018 ਤੋਂ ਫੇਸਬੁੱਕ ‘ਤੇ ਐਕਟਿਵ ਹੈ।

ਨਤੀਜਾ: ਵਾਇਰਲ ਤਸਵੀਰ ਵਿੱਚ ਰਿਕਸ਼ਾ ਚਲਾਉਂਦੀ ਦਿੱਖ ਰਹੀ ਕੁੜੀ ਏਐਸਆਈ ਨਹੀਂ ਸਗੋਂ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ। ਸਿਮਰਨ ਕੌਰ ਮੁੰਡੀ ਦੀ ਪੁਰਾਣੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts