ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸੌਗਾਤਾ ਰਾਏ ਦੇ ਡਾਂਸ ਵੀਡੀਓ ਬਾਰੇ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ‘ਚ ਸੌਗਾਤਾ ਰਾਏ ਨਾਲ ਅਰਪਿਤਾ ਮੁਖਰਜੀ ਨਹੀਂ, ਸਗੋਂ ਅਦਾਕਾਰਾ ਰਵੀਨਾ ਟੰਡਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਲਗਭਗ 3 ਸਾਲ ਪੁਰਾਣਾ ਹੈ ਅਤੇ ਇੱਕ ਫੂਡ ਫੈਸਟੀਵਲ ਦਾ ਹੈ। ਜਿਸ ਨੂੰ ਲੋਕ ਹੁਣ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਸੋਸ਼ਲ ਮੀਡੀਆ ‘ਤੇ ਟੀਐਮਸੀ ਸੰਸਦ ਮੈਂਬਰ ਸੌਗਾਤਾ ਰਾਏ ਦੇ ਡਾਂਸ ਦੇ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਰਪਿਤਾ ਮੁਖਰਜੀ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ‘ਚ ਸੌਗਾਤਾ ਰਾਏ ਨਾਲ ਅਰਪਿਤਾ ਮੁਖਰਜੀ ਨਹੀਂ, ਸਗੋਂ ਅਭਿਨੇਤਰੀ ਰਵੀਨਾ ਟੰਡਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਲਗਭਗ 3 ਸਾਲ ਪੁਰਾਣਾ ਹੈ ਅਤੇ ਇੱਕ ਫੂਡ ਫੈਸਟੀਵਲ ਦਾ ਹੈ। ਜਿਸ ਨੂੰ ਲੋਕ ਹੁਣ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Mohit Kumar ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸੰਸਦ ਸੌਗਾਤਾ ਰਾਏ ਦੇ ਨਾਲ ਵੀ ਡਾਂਸ ਕਰ ਰਹੀ ਸੀ ਕਰੋੜਾ ਰੁਪਏ ਵਾਲੀ ਗਰਲ ਫਰੈਡ ਅਰਪਿਤਾ ਮੁਖਰਜੀ।”
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਗਰੈਬਸ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਨਿਊਜ਼ ਰਿਪੋਰਟ ਬੰਗਾਲੀ ਵਨ ਇੰਡੀਆ ਨਾਮ ਦੀ ਇੱਕ ਬੰਗਾਲੀ ਵੈੱਬਸਾਈਟ ‘ਤੇ 18 ਜਨਵਰੀ 2019 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਸੌਗਾਤਾ ਰਾਏ ਨਾਲ ਅਰਪਿਤਾ ਮੁਖਰਜੀ ਨਹੀਂ, ਸਗੋਂ ਅਦਾਕਾਰਾ ਰਵੀਨਾ ਟੰਡਨ ਡਾਂਸ ਕਰ ਰਹੀ ਸੀ। ਕਈ ਹੋਰ ਵੈੱਬਸਾਈਟਾਂ ਨੇ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡਸ ਦੁਆਰਾ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ Sangbad Pratidin ਨਾਮ ਦੇ ਇੱਕ ਬੰਗਾਲੀ ਯੂ-ਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 18 ਜਨਵਰੀ 2019 ਨੂੰ ਅਪਲੋਡ ਕੀਤਾ ਗਿਆ ਸੀ। ਕੈਪਸ਼ਨ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ , ਵੀਡੀਓ ਇੱਕ ਫੂਡ ਫੈਸਟੀਵਲ ਦਾ ਹੈ। ਵੀਡੀਓ ‘ਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੌਗਾਤਾ ਰਾਏ ਨਾਲ ਅਰਪਿਤਾ ਮੁਖਰਜੀ ਨਹੀਂ, ਸਗੋਂ ਅਦਾਕਾਰਾ ਰਵੀਨਾ ਟੰਡਨ ਡਾਂਸ ਕਰ ਰਹੀ ਹੈ। ਇੰਡੀਆ ਟੂਡੇ ਨੇ ਵੀ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ।
ਪੂਰੀ ਤਰ੍ਹਾਂ ਤੋਂ ਪੁਸ਼ਟੀ ਕਰਨ ਲਈ ਅਸੀਂ ਸੌਗਾਤਾ ਰਾਏ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਜਨਵਰੀ 2019 ਵਿੱਚ ਹੋਏ ਇੱਕ ਫੂਡ ਫੈਸਟੀਵਲ ਦਾ ਹੈ। ਵੀਡੀਓ ‘ਚ ਰਵੀਨਾ ਟੰਡਨ ਡਾਂਸ ਕਰ ਰਹੀ ਹੈ, ਅਰਪਿਤਾ ਮੁਖਰਜੀ ਨਹੀਂ।
ਅੰਤ ਵਿੱਚ ਅਸੀਂ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ Mohit Kumar ਦੇ ਪ੍ਰੋਫਾਈਲ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਸਾਨੂੰ ਪਤਾ ਲੱਗਾ ਕਿ ਯੂਜ਼ਰ ਦੇ 245 ਫੋਲੋਅਰਸ ਹਨ। ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ,ਯੂਜ਼ਰ ਉੱਤਰਾਖੰਡ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸੌਗਾਤਾ ਰਾਏ ਦੇ ਡਾਂਸ ਵੀਡੀਓ ਬਾਰੇ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ‘ਚ ਸੌਗਾਤਾ ਰਾਏ ਨਾਲ ਅਰਪਿਤਾ ਮੁਖਰਜੀ ਨਹੀਂ, ਸਗੋਂ ਅਦਾਕਾਰਾ ਰਵੀਨਾ ਟੰਡਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਲਗਭਗ 3 ਸਾਲ ਪੁਰਾਣਾ ਹੈ ਅਤੇ ਇੱਕ ਫੂਡ ਫੈਸਟੀਵਲ ਦਾ ਹੈ। ਜਿਸ ਨੂੰ ਲੋਕ ਹੁਣ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।