ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਥਾਵਾਚਕ ਧੀਰੇਂਦਰ ਸ਼ਾਸਤਰੀ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਗ਼ਲਤ ਹੈ। ਇਹ ਤਸਵੀਰ ਅਦਾਕਾਰਾ ਗਹਿਨਾ ਵਸ਼ਿਸ਼ਟ ਅਤੇ ਫੈਜ਼ਾਨ ਅੰਸਾਰੀ ਦੇ ਵਿਆਹ ਦੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਨੂੰ ਅਧਿਕਾਰਤ ਨਹੀਂ ਕੀਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਨਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਾਦੀ ਦੇ ਜੋੜੇ ਵਿੱਚ ਬੈਠੇ ਲਾੜਾ-ਲਾੜੀ ਨੂੰ ਦੇਖਿਆ ਜਾ ਸਕਦਾ ਹੈ। ਹੁਣ ਵਾਇਰਲ ਤਸਵੀਰ ਦੇ ਨਾਲ ਕਈ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਧੀਰੇਂਦਰ ਸ਼ਾਸਤਰੀ ਦੀ ਧਾਰਮਿਕ ਭੈਣ ਵੰਦਨਾ ਤਿਵਾਰੀ ਨੇ ਇੱਕ ਮੁਸਲਿਮ ਨੌਜਵਾਨ ਨਾਲ ਵਿਆਹ ਕਰ ਲਿਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਤਸਵੀਰ ਅਦਾਕਾਰਾ ਗਹਿਨਾ ਵਸ਼ਿਸ਼ਟ ਅਤੇ ਫੈਜ਼ਾਨ ਅੰਸਾਰੀ ਦੇ ਵਿਆਹ ਦੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘ਰਾਜ ਕੁਮਾਰ ਸੋਨਕਰ ਕੁੰਵਰ’ (ਆਰਕਾਈਵਡ ਵਰਜ਼ਨ) ਨੇ 21 ਜੂਨ ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “ਇਹ ਕੀ ਹੋ ਰਿਹਾ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਮੌਜੂਦਾ ਭਾਰਤ ਦੇ ਭਾਗਿਆ ਵਿਧਾਤਾ ਪਾਰਚੀ ਬਾਬਾ ਦੇ ਘਰ ਵਿੱਚ ਹੀ ਮੁਸਲਿਮ ਧਰਮ ਦੀ ਜੈਮਾਲਾ ਸਨਾਤਨ ਦੇ ਧਰਾਤਲ ਤੋਂ ਬਹੁਤ ਦੂਰ ਧੀਰੇਂਦਰ ਸ਼ਾਸਤਰੀ ਵਰਗੇ ਢੋਂਗੀਆਂ ਦੀ ਆਸਥਾ ਹਰ ਹਰ ਮਹਾਦੇਵ।”
ਤਸਵੀਰ ਦੇ ਉੱਪਰ ਲਿਖਿਆ ਹੈ: ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਲੋਕਾਂ ਦੇ ਪਰਚੇ ਦੇਖਦੇ ਹਨ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਦਾਅਵਾ ਵੀ ਕਰਦੇ ਹਨ। ਪਰ ਮਜੇ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਧਰਮ ਭੈਣ “ਵੰਦਨਾ ਤਿਵਾਰੀ” ਆਪਣੇ ਬ੍ਰਾਹਮਣ ਕੁਲ ਦਾ ਤਿਆਗ ਕਰ ਕੇ ਹਿੰਦੂ ਧਰਮ ਛੱਡ ਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰ ਰਹੀ ਹੈ ਅਤੇ ਬਾਗੇਸ਼ਵਰ ਨੂੰ ਇਸ ਦੀ ਖਬਰ ਤੱਕ ਨਹੀਂ..!!”
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਕਈ ਨਿਊਜ਼ ਵੈੱਬਸਾਈਟਾਂ ‘ਤੇ ਵਾਇਰਲ ਤਸਵੀਰ ਦੇਖਣ ਨੂੰ ਮਿਲੀ। Jagran.com ‘ਤੇ 11 ਜੂਨ 2023 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਗਹਨਾ ਵਸ਼ਿਸ਼ਟ ਨੇ ਫੈਜ਼ਾਨ ਅੰਸਾਰੀ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਨੂੰ ਅਧਿਕਾਰਤ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਖਬਰਾਂ ਦੀ ਮੰਨੀਏ ਤਾਂ ਗਹਿਨਾ ਨੇ ਫੈਜ਼ਾਨ ਨਾਲ ਇਸਲਾਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਪੂਰੀ ਖਬਰ ਇੱਥੇ ਪੜ੍ਹੋ।
ਖੋਜ ਦੌਰਾਨ ਸਾਨੂੰ ‘instanbollywood’ ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਵਾਇਰਲ ਤਸਵੀਰ ਮਿਲੀ। 11 ਜੂਨ 2023 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਦੱਸਿਆ ਗਿਆ, “ਅਦਾਕਾਰਾ ਗਹਿਨਾ ਵਸ਼ਿਸ਼ਟ ਨੇ ਫੈਜ਼ਾਨ ਅੰਸਾਰੀ ਨਾਲ ਵਿਆਹ ਕੀਤਾ।”
ਜਾਂਚ ਵਿਚ ਅੱਗੇ ਅਸੀਂ ਗਹਿਨਾ ਵਸ਼ਿਸ਼ਟ ਬਾਰੇ ਖੋਜ ਕੀਤੀ। ਕਈ ਥਾਈਂ ਗਹਿਨਾ ਵਸ਼ਿਸ਼ਟ ਬਾਰੇ ਜਾਣਕਾਰੀ ਮਿਲੀ। ਜਿਸ ਵਿੱਚ ਦੱਸਿਆ ਗਿਆ, “ਗਹਿਨਾ ਵਸ਼ਿਸ਼ਟ ਦਾ ਅਸਲੀ ਨਾਮ ਵੰਦਨਾ ਤਿਵਾਰੀ ਹੈ। ਉਨ੍ਹਾਂ ਦਾ ਜਨਮ 16 ਜੂਨ 1988 ਨੂੰ ਛੱਤੀਸਗੜ੍ਹ ਦੇ ਚਿਰਮੀਰੀ ਦੇ ਇੱਕ ਹਿੰਦੂ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਵਿੰਦਰ ਤਿਵਾਰੀ ਹੈ, ਜੋ ਸਿੱਖਿਆ ਅਧਿਕਾਰੀ ਹਨ। ਉਨ੍ਹਾਂ ਦੀ ਮਾਤਾ ਦਾ ਨਾਂ ਸੀਤਾ ਤਿਵਾਰੀ ਹੈ। ਗਹਿਨਾ ਦੇ ਤਿੰਨ ਭੈਣ-ਭਰਾ ਹਨ। ਭੈਣ ਦਾ ਨਾਮ ਨਮਰਤਾ ਤਿਵਾਰੀ ਅਤੇ ਭਰਾ ਦਾ ਨਾਮ ਵੇਦਾਂਤ ਅਤੇ ਸੰਕਲਪ ਤਿਵਾਰੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਧੀਰੇਂਦਰ ਸ਼ਾਸਤਰੀ ਦੇ ਪਰਿਵਾਰ ਬਾਰੇ ਖੋਜ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ, “ਧਰਿੰਦਰ ਕ੍ਰਿਸ਼ਨ ਦਾ ਜਨਮ 4 ਜੁਲਾਈ 1996 ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਪਿੰਡ ਗੜਾ ਪੰਜ ਵਿੱਚ ਇੱਕ ਬ੍ਰਾਹਮਣ ਘਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਰਾਮ ਕ੍ਰਿਪਾਲ ਗਰਗ ਅਤੇ ਮਾਤਾ ਸਰੋਜ ਗਰਗ ਹਨ। ਧੀਰੇਂਦਰ ਸ਼ਾਸਤਰੀ ਦੇ ਛੋਟੇ ਭਰਾ ਦਾ ਨਾਂ ਸ਼ਾਲੀਗ੍ਰਾਮ ਗਰਗ ਅਤੇ ਭੈਣ ਦਾ ਨਾਂ ਰੀਟਾ ਗਰਗ ਹੈ।”
ਵਧੇਰੇ ਜਾਣਕਾਰੀ ਲਈ, ਅਸੀਂ ਵਾਇਰਲ ਪੋਸਟ ਬਾਗੇਸ਼ਵਰ ਧਾਮ ਦੇ ਪੀਆਰਓ ਕਮਲ ਅਵਸਥੀ ਨੂੰ ਭੇਜੀ। ਉਨ੍ਹਾਂ ਨੇ ਕਿਹਾ, “ਇਹ ਝੂਠ ਹੈ। ਜਿਸ ਨੇ ਵੀ ਇਹ ਪੋਸਟ ਵਾਇਰਲ ਕੀਤੀ ਹੈ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।”
ਜਾਂਚ ਦੇ ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਵਿੱਚ ਪਾਇਆ ਗਿਆ ਕਿ ਯੂਜ਼ਰ ਵਾਰਾਣਸੀ ਦਾ ਵਸਨੀਕ ਹੈ। ਫੇਸਬੁੱਕ ‘ਤੇ ਯੂਜ਼ਰ ਦੇ ਕਰੀਬ 5 ਹਜ਼ਾਰ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਥਾਵਾਚਕ ਧੀਰੇਂਦਰ ਸ਼ਾਸਤਰੀ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਗ਼ਲਤ ਹੈ। ਇਹ ਤਸਵੀਰ ਅਦਾਕਾਰਾ ਗਹਿਨਾ ਵਸ਼ਿਸ਼ਟ ਅਤੇ ਫੈਜ਼ਾਨ ਅੰਸਾਰੀ ਦੇ ਵਿਆਹ ਦੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਨੂੰ ਅਧਿਕਾਰਤ ਨਹੀਂ ਕੀਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।