Fact Check: ਅਕਸ਼ੈ ਕੁਮਾਰ ਨੇ ਨਹੀਂ ਕੀਤਾ ਇਸ ਟ੍ਰੇਡਿੰਗ ਐਪ ਨੂੰ ਐਂਡੋਰਸ , ਐਡੀਟੇਡ ਤਸਵੀਰ ਦੇ ਝਾਂਸੇ ਵਿੱਚ ਨਾ ਆਓ

ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਇਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘Dil se Thank You ‘ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)- ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਕਸ਼ੈ ਕੁਮਾਰ ਦੇ ਹੱਥ ਚ ਇੱਕ ਪਲੇਕਾਰਡ ਹੈ ਅਤੇ ਇਸ ਦੇ ਜ਼ਰੀਏ ਇੱਕ ਆਨਲਾਈਨ ਟ੍ਰੇਡਿੰਗ ਐਪ ਦਾ ਐਂਡੋਰਸਮੈਂਟ ਕੀਤਾ ਜਾ ਰਿਹਾ ਹੈ। ਤਸਵੀਰ ਨੂੰ ਸੱਚ ਮੰਨਦੇ ਹੋਏ ਯੂਜ਼ਰਸ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਜਿਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘ਦਿਲ ਤੋਂ ਥੈਂਕ ਯੂ’ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ‘ਦੀਪਕ ਸੋਨੀ’ ਨੇ ਅਭਿਨੇਤਾ ਅਕਸ਼ੈ ਕੁਮਾਰ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਹੱਥ ਵਿੱਚ ਪਲੇਕਾਰਡ ਹੈ ਅਤੇ ਪੋਸਟ ਵਿੱਚ ਆਨਲਾਈਨ ਟਰੇਡਿੰਗ ਐਪ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਤਸਵੀਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਰਾਹੀਂ ਅਕਸ਼ੈ ਕੁਮਾਰ ਦੀ ਵਾਇਰਲ ਤਸਵੀਰ ਨੂੰ ਸਰਚ ਕੀਤਾ। ਸਰਚ ਕੀਤੇ ਜਾਣ ਤੇ ਸਾਨੂੰ ਇਹ ਫੋਟੋ 9 ਅਪ੍ਰੈਲ 2019 ਨੂੰ ਅਕਸ਼ੈ ਕੁਮਾਰ ਦੇ ਟਵਿੱਟਰ ਹੈਂਡਲ ਤੇ ਟਵੀਟ ਕੀਤੀ ਹੋਈ ਮਿਲੀ। ਹਾਲਾਂਕਿ, ਪਲੇਕਾਰਡ ਤੇ ਲਿਖਿਆ ਸੀ,’ ‘#Dil se Thank You’. ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੋਰੋਨਾ ਵੋਰੀਅਰਸ ਦਾ ਧੰਨਵਾਦ ਕਰਦੇ ਹੋਏ ਇਹ ਟਵੀਟ ਕੀਤਾ ਸੀ ਅਤੇ ਪਲੇਕਾਰਡ ਫੜੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਸੀ।

https://twitter.com/akshaykumar/status/1248172655166930944

ਅਕਸ਼ੈ ਕੁਮਾਰ ਦੀ ਇੰਸਟਾਗ੍ਰਾਮ ਹੈਂਡਲ ਤੇ ਵੀ ਸਾਨੂੰ ਉਨ੍ਹਾਂ ਦੀ ਇਹ ਤਸਵੀਰ ਦੇਖਣ ਨੂੰ ਮਿਲੀ। ਇੱਥੇ ਵੀ ਪਲੇਕਾਰਡ ਵਿੱਚ’‘#Dil se Thank You ਲਿਖਿਆ ਹੋਇਆ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ ਹੈ, ‘Name:Akshay Kumar City : Mumbai Mere aur mere parivaar ki taraf se…Police, Nagar Nigam ke workers, doctors, nurses, NGOs, volunteers, government officials, vendors, building ke guards ko #DilSeThankYou”.

ਅਕਸ਼ੈ ਕੁਮਾਰ ਦੀ ਵਾਇਰਲ ਹੋਈ ਅਸਲੀ ਅਤੇ ਫਰਜੀ ਤਸਵੀਰ ਦੇ ਵਿੱਚਕਾਰ ਦੇ ਫਰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਓਪਨ ਸਰਚ ਵਿੱਚ ਸਾਨੂੰ ਅਕਸ਼ੈ ਕੁਮਾਰ ਨਾਲ ਜੁੜੀ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ, ਜਿਸ ਵਿੱਚ ਉਨ੍ਹਾਂ ਨੂੰ ਟ੍ਰੇਡਿੰਗ ਐਪ ਨੂੰ ਐਂਡੋਰਸ ਕਰਨ ਦੀ ਗੱਲ ਕੀਤੀ ਹੋਵੇ।

ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਅਕਸ਼ੈ ਕੁਮਾਰ 30 ਬ੍ਰਾਂਡਾਂ ਨੂੰ ਐਂਡੋਰਸ ਕਰਦੇ ਹਨ , ਜਿਹਨਾਂ ਵਿੱਚ Fau-G, GOQii, Honda, Nirma, Policy Bazaar, Livguard Energy, Harpic, Suthol, Dollar, Tata Motors, PC Jewelers, Revital H, Lever Ayush, and Cardekho’ ਬ੍ਰਾਂਡਸ ਸ਼ਾਮਿਲ ਹਨ।

ਪੋਸਟ ਦੀ ਪੁਸ਼ਟੀ ਦੇ ਲਈ ਅਸੀਂ ਦੈਨਿਕ ਜਾਗਰਣ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਕੋਰਸਪੌਂਡੈਂਟ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਐਡੀਟੇਡ ਹੈ। ਅਕਸ਼ੈ ਕੁਮਾਰ ਆਨਲਾਈਨ ਟ੍ਰੇਡਿੰਗ ਐਪ ਨੂੰ ਐਂਡੋਰਸ ਨਹੀਂ ਕਰਦੇ ਹਨ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਕੋਲਕਾਤਾ ਦਾ ਨਿਵਾਸੀ ਹੈ ਅਤੇ ਯੂਜ਼ਰ ਦੇ 211 ਫੋਲੋਅਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਰਜ਼ੀ ਹੈ। ਅਕਸ਼ੈ ਕੁਮਾਰ ਦੇ ਹੱਥ ‘ਚ ਦਿਖਾਈ ਦੇਣ ਵਾਲੇ ਪਲੇਕਾਰਡ ਨੂੰ ਐਡਿਟ ਕੀਤਾ ਗਿਆ ਹੈ। ਅਸਲ ਫੋਟੋ ਅਪ੍ਰੈਲ 2020 ਦੀ ਹੈ, ਇਸ ਵਿੱਚ ਅਕਸ਼ੈ ਕੁਮਾਰ ਦੇ ਪਲੇਕਾਰਡ ਤੇ ‘Dil se Thank You ‘ ਲਿਖਿਆ ਹੋਇਆ ਸੀ। ਹੁਣ ਇਸ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts