Fact Check: ਲੋਕਾਂ ਦੇ ਮਨੋਰੰਜਨ ਲਈ ਬਣਾਇਆ ਗਿਆ ਵੀਡੀਓ ਗ਼ਲਤ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਇੱਕ ਸਕ੍ਰਿਪਟਿਡ ਡਰਾਮਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਇੱਕ ਔਰਤ ਨੂੰ ਕੰਡਕਟਰ ਦੇ ਨਾਲ ਲੜਦੇ ਹੋਏ ਦੇਖਿਆ ਜਾ ਸਕਦਾ ਹੈ। 1 ਮਿੰਟ 16 ਸੈਕੰਡ ਦੇ ਇਸ ਵੀਡੀਓ ਵਿੱਚ ਜਦੋਂ ਕੰਡਕਟਰ ਔਰਤ ਨੂੰ ਟਿਕਟ ਲਈ ਕਹਿੰਦਾ ਹੈ ਤਾਂ ਔਰਤ ਕਹਿੰਦੀ ਹੈ ਕਿ ਸਾਡਾ ਕਿਰਾਇਆ ਨਹੀਂ ਲੱਗਦਾ। ਉਸ ਤੋਂ ਬਾਅਦ ਜਦੋਂ ਕੰਡਕਟਰ ਔਰਤ ਤੋਂ ਆਧਾਰ ਕਾਰਡ ਮੰਗਦਾ ਹੈ ਤਾਂ ਉਹ ਕੰਡਕਟਰ ਅਤੇ ਡਰਾਈਵਰ ਨਾਲ ਲੜਨ ਲੱਗ ਜਾਂਦੀ ਹੈ। ਸੋਸ਼ਲ ਮੀਡਿਆ ਤੇ ਇਸ ਵੀਡੀਓ ਸੱਚ ਮੰਨਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਇੱਕ ਸਕ੍ਰਿਪਟਿਡ ਡਰਾਮਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ The Lok TV ਨੇ 20 ਅਪ੍ਰੈਲ ਨੂੰ ਇਹ ਵੀਡੀਓ ਆਪਣੇ ਪੇਜ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,’ ਦੇਖੋ ਕਿਵੇਂ ਇਕ ਮਾਤਾ ਟਿਕਟ ਲਈ ਬੱਸ ਵਾਲੇ ਨਾਲ ਲੜ ਰਹੇ ਆ ‘

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਕੁਝ ਕੀ ਵਰਡ(ਅਧਾਰ ਕਾਰਡ ਨਾ ਹੋਣ ਤੇ ਕੰਡਕਟਰ ਨਾਲ ਲੜੀ ਬੁੱਢੀ ਔਰਤ) ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਯੂਜ਼ਰ Lakhwinder Sra ਦੁਆਰਾ ਆਪਣੇ ਅਕਾਊਂਟ ਤੇ ਅਪਲੋਡ ਮਿਲਿਆ। 5 ਮਿੰਟ 54 ਸੈਕੰਡ ਦੇ ਇਸ ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ 36 ਸੈਕੰਡ ਤੋਂ ਲੈ ਕੇ 1 ਮਿੰਟ 55 ਸੈਕੰਡ ਤੱਕ ਵੇਖੀ ਜਾ ਸਕਦੀ ਹੈ। ਵੀਡੀਓ ਦੇ ਅਖੀਰ ‘ਚ ਨੌਜਵਾਨ ਕਹਿੰਦੇ ਹਨ ਕਿ ਇਹ ਵੀਡੀਓ ਉਨ੍ਹਾਂ ਦੁਆਰਾ ਬਣਾਇਆ ਗਿਆ ਹੈ।

18 ਅਪ੍ਰੈਲ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਗਿਆ ਹੈ ,’ ਰੋਡਵੇਜ ਦੇ ਕੰਡਕਟਰ ਦਾ ਔਰਤ ਨਾਲ ਪਿਆ ਸਿਆਪਾ, ਕਹਿੰਦਾ ਅਧਾਰ ਕਾਰਡ ਹੈਨੀ ਤਾਂ ਬੱਸ ਚੋ ਉੱਤਰ ਬਾਹਰ , ਇਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ , ਇਹ ਵੀਡੀਓ ਇੱਕ ਸੇਧਪੂਰਨ ਅਤੇ ਮਨੋਰੰਜਕ ਵੀਡੀਓ ਹੈ , ਕਿਸੇ ਦੀ ਨਿੱਜੀ ਜਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ।’

ਵਾਇਰਲ ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ Lakhwinder Sra ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਉਨ੍ਹਾਂ ਨੇ ਵੀ ਦੇਖੀ ਹੈ ਅਤੇ ਇਸ ਤੇ ਐਕਸ਼ਨ ਲੈ ਰਹੇ ਹਨ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਇਹ ਵੀ ਕਿਹਾ ਕਿ ਅਸੀਂ ਵੀਡੀਓ ਮਨੋਰੰਜਨ ਅਤੇ ਜਾਗਰੂਕ ਕਰਨ ਲਈ ਬਣਾਉਂਦੇ ਹਾਂ , ਅਸੀਂ ਪਹਿਲਾਂ ਤੋਂ ਅਜਿਹੇ ਵੀਡੀਓ ਬਣਾਉਂਦੇ ਆ ਰਹੇ ਹਨ।

ਪੜਤਾਲ ਦੇ ਅੰਤ ਵਿੱਚ ਅਸੀਂ ਇਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 148,159 ਲੋਕ ਫੋਲੋ ਕਰਦੇ ਹੈ ਅਤੇ 109,184 ਲੋਕਾ ਨੇ ਇਸ ਪੇਜ ਨੂੰ ਲਾਇਕ ਕੀਤਾ ਹੈ। ਫੇਸਬੁੱਕ ਤੇ ਇਸ ਪੇਜ ਨੂੰ 3 ਫਰਵਰੀ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਇੱਕ ਸਕ੍ਰਿਪਟਿਡ ਡਰਾਮਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts