ਪਾਕਿਸਤਾਨੀ ਕ੍ਰਿਕਟ ਟੀਮ ਬਾਰੇ ਕੀਤੀ ਗਈ ਵਾਇਰਲ ਪੋਸਟ ਵਿਰਾਟ ਕੋਹਲੀ ਦੇ ਨਾਮ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤੀ ਗਈ ਹੈ। ਕੋਹਲੀ ਦੇ ਅਸਲੀ ਐਕਸ ਹੈਂਡਲ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅਕਤੂਬਰ ਤੋਂ ਭਾਰਤ ‘ਚ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਭਾਰਤ ਪਹੁੰਚ ਗਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਤਸਵੀਰ ਹੈ ਅਤੇ ਯੂਜ਼ਰ ਨੇਮ ਵੀ ਵਿਰਾਟ ਕੋਹਲੀ ਲਿਖਿਆ ਹੋਇਆ ਹੈ। ਯੂਜ਼ਰਸ ਇਸ ਨੂੰ ਵਿਰਾਟ ਕੋਹਲੀ ਦੀ ਪੋਸਟ ਸਮਝ ਕੇ ਸ਼ੇਅਰ ਅਤੇ ਕਮੈਂਟ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਪੋਸਟ ਵਿਰਾਟ ਕੋਹਲੀ ਦੇ ਪੈਰੋਡੀ ਅਕਾਊਂਟ ਤੋਂ ਕੀਤੀ ਗਈ ਹੈ। ਵਿਰਾਟ ਕੋਹਲੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
X ਯੂਜ਼ਰ ਨੇ Virat Kohli @amiVkohli (ਆਰਕਾਈਵ ਲਿੰਕ) ਦੇ ਅਕਾਊਂਟ ਤੋਂ 27 ਸਤੰਬਰ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ,“I warmly Welcome Pakistan Cricket Team on their arrival in my country after a long time period of 7 years, I will host a party for my friends specially for Shadab at my house Love you all, always spread love and joy”
ਵੀਡੀਓ ‘ਚ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ ‘Zeeshan Zarak’ (ਆਰਕਾਈਵ ਲਿੰਕ) ਨੇ ਵੀ 28 ਸਤੰਬਰ ਨੂੰ ਇਸ ਪੋਸਟ ਦਾ ਸਕਰੀਨਸ਼ਾਟ ਸਾਂਝਾ ਕੀਤਾ ਅਤੇ ਲਿਖਿਆ, “specially for shadab wow my King”
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਪਹਿਲਾਂ ਸ਼ੇਅਰ ਕੀਤੀ ਜਾ ਰਹੀ ਪੋਸਟ ਨੂੰ ਧਿਆਨ ਨਾਲ ਦੇਖਿਆ। ਇਸ ਦੇ ਕਮੈਂਟ ਸੈਕਸ਼ਨ ‘ਚ ਯੂਜ਼ਰ ਨੇ ਇਸ ਨੂੰ ਡੁਪਲੀਕੇਟ ਪ੍ਰੋਫਾਈਲ ਕਿਹਾ ਹੈ।
ਵਾਇਰਲ ਪੋਸਟ ਦੇ ਨਾਲ @amiVkohli ਪ੍ਰੋਫਾਈਲ ਦੇ ਬਾਇਓ ਨੂੰ ਦੇਖਣ ਤੋਂ ਪਤਾ ਚਲਿਆ ਕਿ ਇਹ ਪੈਰੋਡੀ ਅਕਾਊਂਟ ਹੈ।
ਇਸ ਤੋਂ ਬਾਅਦ ਅਸੀਂ ਵਿਰਾਟ ਕੋਹਲੀ ਦਾ ਅਧਿਕਾਰਤ ਐਕਸ ਅਕਾਊਂਟ ਚੈੱਕ ਕੀਤਾ। ਕੋਹਲੀ ਦੇ ਅਧਿਕਾਰਤ ਅਕਾਊਂਟ ਦਾ ਯੂਜ਼ਰ ਨਾਮ @imVkohli ਹੈ। ਇਹ ਅਕਾਊਂਟ ਸਤੰਬਰ 2012 ਤੋਂ ਵੇਰੀਫਾਈਡ । ਇਸ ਅਕਾਊਂਟ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਦੋਵਾਂ ਹੀ ਐਕਸ ਅਕਾਊਂਟ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਵਾਇਰਲ ਪੋਸਟ ਵਾਲੇ ਹੈਂਡਲ ਦਾ ਯੂਜ਼ਰ ਨੇਮ @amiVkohli ਹੈ, ਜਦਕਿ ਵਿਰਾਟ ਕੋਹਲੀ ਦਾ ਅਸਲ ਹੈਂਡਲ @imVkohli ਹੈ।
ਅਸੀਂ ਵਿਰਾਟ ਕੋਹਲੀ ਦੇ ਦੂਜੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵੀ ਖੋਜ ਕੀਤੀ, ਪਰ ਕੋਈ ਅਜਿਹੀ ਪੋਸਟ ਨਹੀਂ ਮਿਲੀ ਜੋ ਪੁਸ਼ਟੀ ਕਰ ਸਕੇ ਕਿ ਕੋਹਲੀ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ।
ਅਸੀਂ ਕੀਵਰਡਸ ਦੀ ਵਰਤੋਂ ਕਰਕੇ ਇਸ ਬਾਰੇ ਗੂਗਲ ‘ਤੇ ਓਪਨ ਸਰਚ ਕੀਤਾ, ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਅਸੀਂ ਇਸ ਬਾਰੇ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, “ਵਿਰਾਟ ਕੋਹਲੀ ਦਾ ਅਸਲੀ ਐਕਸ ਹੈਂਡਲ @imVkohli ਹੈ। ਵਾਇਰਲ ਪੋਸਟ ਇੱਕ ਪੈਰੋਡੀ ਅਕਾਊਂਟ ਤੋਂ ਕੀਤੀ ਗਈ ਹੈ।
ਅੰਤ ਵਿੱਚ ਅਸੀਂ ਪੈਰੋਡੀ ਅਕਾਊਂਟ ਦੇ ਸਕ੍ਰੀਨਸ਼ਾਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ਦੇ ਮੁਤਾਬਕ ਯੂਜ਼ਰ ਪਾਕਿਸਤਾਨ ‘ਚ ਰਹਿੰਦਾ ਹੈ।
ਨਤੀਜਾ: ਪਾਕਿਸਤਾਨੀ ਕ੍ਰਿਕਟ ਟੀਮ ਬਾਰੇ ਕੀਤੀ ਗਈ ਵਾਇਰਲ ਪੋਸਟ ਵਿਰਾਟ ਕੋਹਲੀ ਦੇ ਨਾਮ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤੀ ਗਈ ਹੈ। ਕੋਹਲੀ ਦੇ ਅਸਲੀ ਐਕਸ ਹੈਂਡਲ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।