X
X

Fact Check: ਜੈਪੁਰ ‘ਚ ਚੱਲਦੀ ਕਾਰ ਨੂੰ ਲੱਗੀ ਸੀ ਅੱਗ, ਵੀਡੀਓ ਹੋਰ ਸ਼ਹਿਰਾਂ ਦੇ ਨਾਂ ‘ਤੇ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਾਰ ਵਿੱਚ ਅੱਗ ਲਗਣ ਵਾਲਾ ਵਾਇਰਲ ਵੀਡੀਓ ਜੈਪੁਰ ਦਾ ਹੈ। 12 ਅਕਤੂਬਰ 2024 ਨੂੰ ਇਹ ਘਟਨਾ ਹੋਈ ਸੀ। ਉਸ ਨਾਲ ਜੁੜੇ ਵੀਡੀਓ ਨੂੰ ਵੱਖ-ਵੱਖ ਸ਼ਹਿਰਾਂ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅੱਗ ਲੱਗੀ ਕਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਵੱਖ-ਵੱਖ ਸ਼ਹਿਰਾਂ ਦਾ ਦੱਸਦੇ ਹੋਏ ਸੋਸ਼ਲ ਮੀਡਿਆ ‘ਤੇ ਯੂਜ਼ਰਸ ਸ਼ੇਅਰ ਕਰ ਰਹੇ ਹਨ। ਕੁਝ ਲੋਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਨੂੰ ਦਿੱਲੀ ਅਤੇ ਕੁਝ ਗੋਰਖਪੁਰ ਦੱਸ ਰਹੇ ਹਨ। ਕੁਝ ਯੂਜ਼ਰਸ ਇਸਨੂੰ ਮੁੰਬਈ ਅਤੇ ਰਾਜਕੋਟ ਦਾ ਦਸਦੇ ਹੋਏ ਵਾਇਰਲ ਕਰ ਰਹੇ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਗੱਲ ਸਾਹਮਣੇ ਆਈ ਕਿ ਜੈਪੁਰ ਵਿੱਚ ਹੋਏ ਹਾਦਸੇ ਦੀ ਵੀਡੀਓ ਨੂੰ ਵੱਖ-ਵੱਖ ਸ਼ਹਿਰਾਂ ਦੇ ਨਾਂ ’ਤੇ ਵਾਇਰਲ ਕਰਕੇ ਭ੍ਰਮ ਫੈਲਾਇਆ ਜਾ ਰਿਹਾ ਹੈ। 12 ਅਕਤੂਬਰ ਨੂੰ ਜੈਪੁਰ ਦੇ ਐਲੀਵੇਟਿਡ ਰੋਡ ‘ਤੇ ਕਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ।

ਕੀ ਹੈ ਵਾਇਰਲ ਪੋਸਟ ‘ਚ?

ਫੇਸਬੁੱਕ ਯੂਜ਼ਰ ਕੇਪੀ ਕੁਲਦੀਪ ਨੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, “ਮਾਮਲਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਹੈ।”

ਵੀਡੀਓ ਦੇ ਉੱਪਰ ਲਿਖਿਆ ਗਿਆ ਸੀ, “ਬਲਦੀ ਕਾਰ ਦੇ ਸਾਹਮਣੇ ਖੜੇ ਲੋਕ ਤਮਾਸ਼ਾ ਦੇਖ ਰਹੇ ਲੋਕਾਂ ਨੂੰ ਕਾਰ ਨੇ ਕਿਹਾ ਕਿ, ਰੁਕੋ ਜਰਾ ਥੋੜਾ ਨੇੜੇ ਤੋਂ ਦਿਖਾਉਂਦੀ ਹਾਂ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ ਨੇ ਕਾਰ ਦੀ ਵਾਇਰਲ ਵੀਡੀਓ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਇਸ ਦੇ ਕਈ ਸਕ੍ਰੀਨਸ਼ੌਟਸ ਕੱਢੇ। ਫਿਰ ਇਹਨਾਂ ਨੂੰ ਗੂਗਲ ਲੈਂਸ ਟੂਲ ਰਾਹੀਂ ਖੋਜਿਆ। ਸਾਨੂੰ ਅਸਲ ਵੀਡੀਓ ਜੈਪੁਰ ਦੇ ਨਾਮ ਦੇ ਕਈ ਯੂਟਿਊਬ ਚੈਨਲਾਂ ‘ਤੇ ਮਿਲਿਆ।

News20 Ajmer ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਵੀਡੀਓ ਨੂੰ ਪੋਸਟ ਕਰਦੇ ਹੋਏ ਦੱਸਿਆ ਗਿਆ ਕਿ ਜੈਪੁਰ ਦੀ ਸੜਕ ‘ਤੇ ਬਿਨਾ ਡਰਾਈਵਰ ਦੇ ਬਰਨਿੰਗ ਕਾਰ ਦਾ ਵੀਡੀਓ ਵਾਇਰਲ।

ਬੀਬੀਸੀ ਨਿਊਜ਼ ਹਿੰਦੀ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਵੀਡੀਓ ਨਾਲ ਜੁੜੀ ਰਿਪੋਰਟ ਵਿੱਚ ਦੱਸਿਆ,”“जयपुर में शनिवार को आग का गोला बनी एक गाड़ी चर्चा का विषय बन गई। जितेंद्र जांगिड़ एलिवेटेड रोड पर थे, तभी अचानक कार के एसी से धुआं उठने लगा। इसके बाद उन्होंने गाड़ी रोकी और बोनट खोलकर देखा तो कार में आग लग चुकी थी। कुछ पल बाद ये जलती हुई कार चलने लगी, जिससे वहां अफ़रा-तफ़री मच गई। एक डिवाइडर से टकराकर ख़ुद-ब-ख़ुद रुक गई. जितेंद्र ने इस पूरी घटना की जानकारी दी।”

Patrika.com ਨੇ ਵਾਇਰਲ ਵੀਡੀਓ ਨੂੰ ਲੈ ਕੇ 12 ਅਕਤੂਬਰ ਨੂੰ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ। ਇਸ ‘ਚ ਦੱਸਿਆ ਗਿਆ,“जयपुर के सोडाला क्षेत्र में दोपहर के वक्त एक चलती हुई कार में आग लग गई। लेकिन समय रहते हुए ड्राइवर और उसमें बैठे लोग कार से उतर गए। इसके बाद कार अपने आप सड़क पर दौड़ती रही। गनीमत रही कि इस हादसे में किसी भी प्रकार की जनहानि नहीं हुई।”

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ, ਜੈਪੁਰ ਦੇ ਬਿਊਰੋ ਚੀਫ ਨਰਿੰਦਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਜੈਪੁਰ ਦਾ ਹੀ ਹੈ।

ਜਾਂਚ ਦੇ ਅੰਤ ਵਿੱਚ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਕੇਪੀ ਕੁਲਦੀਪ ਯੂਪੀ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ। ਇਸਨੂੰ ਫੇਸਬੁੱਕ ‘ਤੇ ਛੇ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਾਰ ਵਿੱਚ ਅੱਗ ਲਗਣ ਵਾਲਾ ਵਾਇਰਲ ਵੀਡੀਓ ਜੈਪੁਰ ਦਾ ਹੈ। 12 ਅਕਤੂਬਰ 2024 ਨੂੰ ਇਹ ਘਟਨਾ ਹੋਈ ਸੀ। ਉਸ ਨਾਲ ਜੁੜੇ ਵੀਡੀਓ ਨੂੰ ਵੱਖ-ਵੱਖ ਸ਼ਹਿਰਾਂ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਗੋਰਖਪੁਰ 'ਚ ਕਾਰ ਨੂੰ ਲੱਗੀ ਅੱਗ
  • Claimed By : FB User KP Kuldeep
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later