Fact Check : ਮੱਧ ਪ੍ਰਦੇਸ਼ ‘ਚ ਔਰਤਾਂ ਲਈ ਸ਼ਰਾਬ ਦੀ ਵੱਖ ਦੁਕਾਨ ਦੇ ਨਾਂ ‘ਤੇ ਫਰਜ਼ੀ ਪੋਸਟ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਈ। ਮੱਧ ਪ੍ਰਦੇਸ਼ ਸਰਕਾਰ ਔਰਤਾਂ ਲਈ ਕੋਈ ਵੱਖ ਤੋਂ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹ ਰਹੀ ਹੈ। 2020 ਦੀ ਪੁਰਾਣੀ ਖ਼ਬਰ ਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
- By: Ashish Maharishi
- Published: Aug 23, 2024 at 04:49 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਗਿਆ ਹੈ ਕਿ ਮੱਧ ਪ੍ਰਦੇਸ਼ ਸਰਕਾਰ ਔਰਤਾਂ ਲਈ ਵੱਖ ਸ਼ਰਾਬ ਦੀ ਦੁਕਾਨ ਖੋਲ੍ਹਣ ਜਾ ਰਹੀ ਹੈ। ਇਸ ਖਬਰ ਨੂੰ ਸੱਚ ਮੰਨਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਮੱਧ ਪ੍ਰਦੇਸ਼ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਹ ਪੋਸਟ ਪਹਿਲਾਂ ਵੀ ਇੱਕ ਵਾਰ ਵਾਇਰਲ ਹੋ ਚੁੱਕੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਵਾਇਰਲ ਦਾਅਵਾ ਗ਼ਲਤ ਹੈ। 2020 ਵਿੱਚ ਔਰਤਾਂ ਲਈ ਵੱਖ ਸ਼ਰਾਬ ਦੀ ਦੁਕਾਨ ਖੋਲ੍ਹਣ ਦਾ ਜ਼ਿਕਰ ਆਇਆ ਸੀ। ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਔਰਤਾਂ ਨੇ ਵੀ ਕਾਫੀ ਵਿਰੋਧ ਪ੍ਰਗਟ ਕੀਤਾ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
Instagram ਹੈਂਡਲ upsc4199sk ਨੇ (ਆਰਕਾਈਵ ਲਿੰਕ) 22 ਅਗਸਤ ਨੂੰ ਇੱਕ ਅਖਬਾਰ ਦੀ ਖਬਰ ਨੂੰ ਪੋਸਟ ਕੀਤਾ। ਇਸ ਖਬਰ ਦੇ ਉੱਪਰ ਲਿਖਿਆ ਗਿਆ, “ਸਰਕਾਰ ਦਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ, ਹੁਣ ਲੜਕੀ ਬਹਿਨ ਯੋਜਨਾ ਦੇ ਲਈ ਸਰਕਾਰ ਵੱਲੋਂ ਚਲਾਈ ਜਾਵੇਗੀ। ਬਹਿਨਾ ਯੋਜਨਾ।”
ਖ਼ਬਰ ਵਿੱਚ ਲਿਖਿਆ ਗਿਆ, “ਔਰਤਾਂ ਲਈ ਵੱਖ ਤੋਂ ਸ਼ਰਾਬ ਦੁਕਾਨ ਖੋਲ੍ਹੇਗੀ ਸਰਕਾਰ।”
ਪੜਤਾਲ
ਵਿਸ਼ਵਾਸ ਨਿਊਜ਼ ਨੇ ਇੱਕ ਬਾਰ ਪਹਿਲਾਂ ਹੀ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕਰ ਚੁੱਕਿਆ ਹੈ। ਉਸ ਸਮੇਂ, ਸਾਨੂੰ 28 ਫਰਵਰੀ 2020 ਨੂੰ ਮੱਧ ਪ੍ਰਦੇਸ਼ ਤੋਂ ਪ੍ਰਕਾਸ਼ਤ ਪੀਪਲਜ਼ ਸਮਾਚਾਰ ਨਾਮਕ ਅਖਬਾਰ ਵਿੱਚ ਵਾਇਰਲ ਖਬਰ ਮਿਲੀ। ਉਸ ਸਮੇਂ ਰਾਜ ਵਿੱਚ ਕਮਲਨਾਥ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਸੀ।
ਤਲਾਸ਼ੀ ਦੌਰਾਨ ਸਾਨੂੰ ਸ਼ਰਾਬ ਦੀ ਦੁਕਾਨ ਵਾਲੀ ਖਬਰ ਕਈ ਵੈੱਬਸਾਈਟਾਂ ‘ਤੇ ਮਿਲੀ। ਸਾਰੀਆਂ ਖ਼ਬਰਾਂ ਫਰਵਰੀ ਅਤੇ ਮਾਰਚ 2020 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਆਉਟਲੁੱਕ ਟਰੈਵਲਰ ਨੇ ਮਾਰਚ 2020 ਵਿੱਚ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਕਿ ਔਰਤਾਂ ਲਈ ਸ਼ਰਾਬ ਦੀ ਦੁਕਾਨਾ ਖੋਲ੍ਹੀ ਜਾਵੇਗੀ। ਇਹ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।
ਭਾਸਕਰ ਡਾਟ ਕਾਮ ‘ਤੇ ਚਾਰ ਸਾਲ ਪਹਿਲਾਂ ਛਪੀ ਖਬਰ ਵਿਚ ਦੱਸਿਆ ਗਿਆ ਸੀ, “ਕਮਲਨਾਥ ਸਰਕਾਰ ਵੱਲੋਂ ਮੱਧ ਪ੍ਰਦੇਸ਼ ਵਿਚ ਔਰਤਾਂ ਲਈ ਸ਼ਰਾਬ ਦੀ ਵੱਖਰੀ ਦੁਕਾਨ ਖੋਲ੍ਹਣ ਦੇ ਵਿਰੋਧ ਵਿਚ, ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਸੋਮਵਾਰ ਨੂੰ ਕਲੇਕਟੋਰੇਟ ਪਹੁੰਚ ਕੇ ਰਾਜਪਾਲ ਦੇ ਨਾਮ ਕਲੇਕਟਰ ਨੂੰ ਗਿਆਪਨ ਸੌਂਪਿਆ। ਇਸ ਦੌਰਾਨ ਔਰਤਾਂ ਨੇ ਬਹੁਤ ਨਾਅਰੇਬਾਜ਼ੀ ਕੀਤੀ।”
ਸਰਚ ਦੌਰਾਨ ਸਾਨੂੰ ਸ਼ਿਵਰਾਜ ਸਿੰਘ ਚੌਹਾਨ ਦੀ ਇੱਕ ਪੁਰਾਣੀ ਪੋਸਟ ਮਿਲੀ। ਇਸਨੂੰ ਐਕਸ ‘ਤੇ 28 ਫਰਵਰੀ 2020 ਨੂੰ ਪੋਸਟ ਕੀਤਾ ਗਿਆ ਸੀ। ਸ਼ਰਾਬ ਨਾਲ ਸਬੰਧਤ ਖ਼ਬਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਉਸ ਸਮੇਂ ਦੀ ਸਰਕਾਰ ‘ਤੇ ਤੰਜ ਕਸਿਆ ਸੀ।
ਵਿਸ਼ਵਾਸ ਨਿਊਜ਼ ਨੇ ਪਿਛਲੀ ਜਾਂਚ ਦੌਰਾਨ ਨਈਦੁਨੀਆ, ਭੋਪਾਲ ਦੇ ਸੰਵਾਦਦਾਤਾ ਦੀਪਕ ਵਿਸ਼ਵਕਰਮਾ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਇਸ ਸਬੰਧੀ ਉਸ ਸਮੇਂ ਦੇ ਮੱਧ ਪ੍ਰਦੇਸ਼ ਦੇ ਆਬਕਾਰੀ ਆਯੁਕਤ ਰਾਜੀਵ ਦੂਬੇ ਨਾਲ ਗੱਲ ਕੀਤੀ ਸੀ। ਦੂਬੇ ਨੇ ਕਿਹਾ ਸੀ, “ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਸਰਕਾਰ ਨੇ ਨਹੀਂ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਚਲ ਰਹੀ ਇਹ ਪੋਸਟ ਫਰਜ਼ੀ ਹੈ।”
ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। Instagram ਹੈਂਡਲ upsc4199sk ਨੂੰ 1.23 ਲੱਖ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਤ ਹੋਈ। ਮੱਧ ਪ੍ਰਦੇਸ਼ ਸਰਕਾਰ ਔਰਤਾਂ ਲਈ ਕੋਈ ਵੱਖ ਤੋਂ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹ ਰਹੀ ਹੈ। 2020 ਦੀ ਪੁਰਾਣੀ ਖ਼ਬਰ ਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਮੱਧ ਪ੍ਰਦੇਸ਼ ਸਰਕਾਰ ਖੋਲ੍ਹੇਗੀ ਔਰਤਾਂ ਲਈ ਸ਼ਰਾਬ ਦੀ ਦੁਕਾਨ
- Claimed By : Instagram user upsc4199sk
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...