Fact Check: ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫਿਰ ਵਾਇਰਲ ਹੋਇਆ ਫਰਜ਼ੀ ਦਾਅਵਾ

ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਵਿੱਚ ਅੱਖਾਂ ਦੇ ਫ੍ਰੀ ਓਪਰੇਸ਼ਨ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਹੈ ਦਾਅਵਾ ਫਰਜੀ ਪਾਇਆ ਗਿਆ। ਪ੍ਰੀਤ ਹਸਪਤਾਲ ਦੇ ਮੁੱਖ ਜਨਰਲ ਸਰਜਨ ਡਾਕਟਰ ਜਸਪ੍ਰੀਤ ਗ੍ਰੋਵਰ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ।  ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿਚ ਅੱਖਾਂ ਦਾ ਇਲਾਜ ਫ੍ਰੀ ਹੁੰਦਾ ਹੈ ਅਤੇ ਨਾਲ ਹੀ ਗੁਰੂ ਘਰ ਦੇ ਦਰਸ਼ਨ, ਖਾਣਾ-ਪੀਣਾ, ਰਹਿਣ-ਸਹਿਣ ਸਬ ਦਾ ਖਰਚਾ ਵੀ ਹਸਪਤਾਲ ਚੁੱਕਦਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ ਗਿਆ। ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿਚ ਅੱਖਾਂ ਦਾ ਇਲਾਜ ਹੀ ਨਹੀਂ ਹੁੰਦਾ ਹੈ। ਲੋਕ ਗ਼ਲਤ ਦਾਅਵਾ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Kuldeep Singh” ਨੇ 30 ਅਕਤੂਬਰ ਨੂੰ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਲਿਖਿਆ ਹੋਇਆ ਹੈ ,” ਅੰਮ੍ਰਿਤਸਰ ਵਿਚ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਨਾਲ ਚੰਗੇ ਚੰਗੇ ਡਾਕਟਰ ਤੋਂ ਫ੍ਰੀ ਅੱਖਾਂ ਦਾ ਓਪਰੇਸ਼ਨ ਕਰਵਾਓ ,ਖਾਣਾ ਫ੍ਰੀ,ਰਹਿਣਾ ਫ੍ਰੀ, ਆਉਣ – ਜਾਣ ਦਾ ਕਿਰਾਇਆ ਫ੍ਰੀ, ਐਨਕਾਂ ਫ੍ਰੀ , ਲੈਨਜ਼ ਫ੍ਰੀ , ਬਸ ਇਸਨੂੰ ਅੱਗੇ ਭੇਜੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਨੋਟ ਕਿਰਾਏ ਲਈ ਅਤੇ ਦਵਾਈ ਲਈ 5000 ਵੀ ਦਿੱਤੇ ਜਾਣਗੇ ।

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ  ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਪੋਸਟ ਵਿੱਚ ਦਿੱਤੇ ਗਏ ਨੰਬਰ ‘ਤੇ ਕਾਲ ਕੀਤੀ। ਕਾਲ ਕਰਨ ‘ਤੇ ਇਹ ਨੰਬਰ ਬੰਦ ਆ ਰਿਹਾ ਹੈ। ਦੱਸ ਦੇਈਏ ਕਿ ਅਸੀਂ ਇਸ ਨੰਬਰ ਤੇ ਕਈ ਵਾਰ ਕਾਲ ਕੀਤੀ ਹੈ।

ਸਰਚ ਕਰਨ ‘ਤੇ ਵੀ ਸਾਨੂੰ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਗੂਗਲ ‘ਤੇ ਪ੍ਰੀਤ ਹਸਪਤਾਲ ਬਾਰੇ ਸਰਚ ਕੀਤਾ। ਸਰਚ ਵਿੱਚ ਸਾਨੂੰ ਪ੍ਰੀਤ ਹਸਪਤਾਲ ਦਾ ਅਧਿਕਾਰਿਕ ਨੰਬਰ ਵੀ ਮਿਲ ਗਿਆ। ਇਹ ਨੰਬਰ ਵਾਇਰਲ ਪੋਸਟ ਵਿੱਚ ਦਿੱਤੇ ਨੰਬਰ ਤੋਂ ਵੱਖ ਹੈ।

ਪਹਿਲਾਂ ਵੀ ਇਹ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਹੈ। ਜਿਸਦੀ ਜਾਂਚ ਵਿਸ਼ਵਾਸ ਨਿਊਜ ਨੇ ਕੀਤੀ ਹੈ। ਉਸ ਵੇਲੇ ਅਸੀਂ ਪੁਸ਼ਟੀ ਲਈ ਹੌਸਪੀਟਲ ਸਟਾਫ ਨਾਲ ਗੱਲ ਕੀਤੀ ਸੀ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।

ਦਾਅਵੇ ਦੀ ਪੁਸ਼ਟੀ ਲਈ ਅਸੀਂ ਪ੍ਰੀਤ ਹਸਪਤਾਲ ਦੇ ਮੁੱਖ ਜਨਰਲ ਸਰਜਨ ਡਾਕਟਰ ਜਸਪ੍ਰੀਤ ਗ੍ਰੋਵਰ (Dr. J S Grover) ਨਾਲ ਗੱਲ ਕੀਤੀ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇਹ ਦਾਅਵਾ ਵਾਇਰਲ ਹੋ ਚੁੱਕਿਆ ਹੈ। ਅਸੀਂ ਇਸ ਬਾਰੇ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਸ ਹਸਪਤਾਲ ਵਿੱਚ ਕਈ ਸਾਰੀਆ ਸਹੂਲਤਾਂ ਹਨ ਪਰ ਇੱਥੇ ਅੱਖਾਂ ਦਾ ਇਲਾਜ ਨਹੀਂ ਹੁੰਦਾ ਹੈ। ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਝੂਠ ਹੈ।”

ਪੜਤਾਲ ਦੇ ਅੰਤ ਵਿੱਚ ਅਸੀਂ ਫਰਜੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲਗਿਆ ਕਿ ਯੂਜ਼ਰ ਨੂੰ 759 ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ।

ਨਤੀਜਾ: ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਵਿੱਚ ਅੱਖਾਂ ਦੇ ਫ੍ਰੀ ਓਪਰੇਸ਼ਨ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਹੈ ਦਾਅਵਾ ਫਰਜੀ ਪਾਇਆ ਗਿਆ। ਪ੍ਰੀਤ ਹਸਪਤਾਲ ਦੇ ਮੁੱਖ ਜਨਰਲ ਸਰਜਨ ਡਾਕਟਰ ਜਸਪ੍ਰੀਤ ਗ੍ਰੋਵਰ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts