ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਮਨੋਜ ਤਿਵਾਰੀ ਦੇ ਚਾਰ ਸਾਲ ਪਹਿਲਾਂ ਦੇ ਇੰਟਰਵਿਊ ਵਿੱਚੋਂ ਕੁਝ ਹਿੱਸੇ ਨੂੰ ਕੱਟ ਕੇ ਉਸ ‘ਚ ਗਲਤ ਸੰਗੀਤ ਜੋੜ ਕੇ ਗੁੰਮਰਾਹਕੁੰਨ ਤਰੀਕੇ ਨਾਲ ਵਾਇਰਲ ਕੀਤਾ ਜਾ ਰਿਹਾ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਦੇਸ਼ ‘ਚ ਲੋਕ ਸਭਾ ਚੋਣਾਂ ਦੌਰਾਨ ਉੱਤਰ-ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਦੇ ਇੰਟਰਵਿਊ ਦੀ ਇਕ ਕਲਿੱਪ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨੂੰ ਗਰੀਬੀ ‘ਤੇ ਗੱਲ ਕਰਦੇ ਹੋਏ ਭਾਵੁਕ ਹੁੰਦੇ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ, ਕੁਝ ਯੂਜ਼ਰਸ 35 ਸੈਕਿੰਡ ਦੀ ਇਸ ਕਲਿੱਪ ਨੂੰ ਲੋਕ ਸਭਾ ਚੋਣਾਂ ਦੇ ਵਿਚਕਾਰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਗੁੰਮਰਾਹਕੁੰਨ ਸਾਬਤ ਹੋਈ। ਚਾਰ ਸਾਲ ਪਹਿਲਾਂ ਟੀਵੀ 9 ਭਾਰਤਵਰਸ਼ ਨੂੰ ਦਿੱਤੇ ਇਕ ਇੰਟਰਵਿਊ ਵਿਚੋਂ 35 ਸੈਕਿੰਡ ਦੀ ਕਲਿੱਪ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸਦੇ ਬੈਕਗ੍ਰਾਊਂਡ ਵਿੱਚ ਇੱਕ ਵੱਖਰਾ ਸੰਗੀਤ ਵੀ ਜੋੜਿਆ ਗਿਆ ਹੈ।
ਐਕਸ ਯੂਜ਼ਰ Ashok Kumar Pandey ਨੇ 19 ਮਈ 2024 ਨੂੰ ਮਨੋਜ ਤਿਵਾਰੀ ਦੇ ਇੰਟਰਵਿਊ ਦੀ ਇੱਕ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ,ਮੋਦੀ ਜੀ ਦਾ ਅਸਰ ਤਿਵਾਰੀ ਜੀ ‘ਤੇ ਪ੍ਰਭਾਵ ਪਿਆ ਹੈ ਜਾਂ ਭਾਵੁਕ ਹੋਣ ਦੀ ਐਕਟਿੰਗ ਦੋਵਾਂ ਨੇ ਇਕੋ ਜਗ੍ਹਾ ਤੋਂ ਹੀ ਸਿੱਖੀ ਹੈ?
ਲੋਕਸਭਾ ਚੌਣਾਂ ਦੇ ਦੌਰਾਨ ਕਲਿੱਪ ਨੂੰ ਹਾਲੀਆ ਇੰਟਰਵਿਊ ਦਾ ਸਮਝ ਕੇ ਦੂੱਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ ਅਤੇ ਮਨੋਜ ਤਿਵਾਰੀ ‘ਤੇ ਨਿਸ਼ਾਨਾ ਸਾਧ ਰਹੇ ਹਨ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਵਾਇਰਲ ਕਲਿੱਪ ਦੀ ਸਕੈਨਿੰਗ ਤੋਂ ਕੀਤੀ। ਇਸ ਵਿੱਚ ਟੀਵੀ ਪੱਤਰਕਾਰ ਅਭਿਸ਼ੇਕ ਉਪਾਧਿਆਏ ਨੂੰ ਟੀਵੀ 9 ਲਈ ਮਨੋਜ ਤਿਵਾਰੀ ਦਾ ਇੰਟਰਵਿਊ ਲੈਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਾਫ ਜੈਕੇਟ ਪਾਈ ਹੋਈ ਹੈ, ਜਦੋਂ ਕਿ ਦਿੱਲੀ ‘ਚ ਹਜੇ ਗਰਮੀ ਆਪਣੇ ਸਿਖਰ ‘ਤੇ ਹੈ। ਅਜਿਹੇ ‘ਚ ਸਾਨੂੰ ਸ਼ੱਕ ਹੋਇਆ ਕਿ ਇਹ ਇੰਟਰਵਿਊ ਪੁਰਾਣਾ ਹੋ ਸਕਦਾ ਹੈ।
ਇਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਟੀਵੀ 9 ਦੇ ਯੂਟਿਊਬ ਚੈਨਲ ਦਾ ਰੁਖ ਕੀਤਾ। ਕੀਵਰਡਸ ਦੇ ਨਾਲ ਸਰਚ ਕਰਨ ‘ਤੇ ਸਾਨੂੰ ਅਸਲ ਇੰਟਰਵਿਊ ਮਿਲਿਆ।
14 ਜੂਨ 2020 ਨੂੰ ਪੂਰੇ ਇੰਟਰਵਿਊ ਨੂੰ ਅੱਪਲੋਡ ਕੀਤਾ ਗਿਆ ਸੀ। ਉਸ ਸਮੇਂ ਮਨੋਜ ਤਿਵਾਰੀ ਦਿੱਲੀ ਭਾਜਪਾ ਦੇ ਪ੍ਰਧਾਨ ਸਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਪੱਤਰਕਾਰ ਅਭਿਸ਼ੇਕ ਉਪਾਧਿਆਏ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਇੰਟਰਵਿਊ ਚਾਰ ਸਾਲ ਪੁਰਾਣਾ ਹੈ।
ਸਰਚ ਦੌਰਾਨ ਸਾਨੂੰ ਮਨੋਜ ਤਿਵਾਰੀ ਦਾ ਇੱਕ ਹਾਲੀਆ ਇੰਟਰਵਿਊ ਮਿਲਿਆ, ਜਿਸ ਨੂੰ ਅਭਿਸ਼ੇਕ ਉਪਾਧਿਆਏ ਨੇ 19 ਮਈ 2024 ਨੂੰ ਲਿਆ।
ਪੜਤਾਲ ਦੇ ਅੰਤ ਵਿੱਚ ਚਾਰ ਸਾਲ ਪੁਰਾਣੇ ਇੰਟਰਵਿਊ ਦੇ ਇੱਕ ਐਡੀਟੇਡ ਹਿੱਸੇ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਿਆ ਕਿ ਐਕਸ ਹੈਂਡਲ ਅਸ਼ੋਕ ਕੁਮਾਰ ਪਾਂਡੇ ਲੇਖਕ ਹਨ। ਇਹ ਹੈਂਡਲ ਮਈ 2009 ਵਿੱਚ ਬਣਾਇਆ ਗਿਆ ਸੀ। ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, ਅਸ਼ੋਕ ਕੁਮਾਰ ਪਾਂਡੇ ਨਵੀਂ ਦਿੱਲੀ ਵਿੱਚ ਰਹਿੰਦੇ ਹਨ। ਇਨ੍ਹਾਂ ਦੇ ਦੋ ਲੱਖ ਤੋਂ ਵੱਧ ਫਾਲੋਅਰਜ਼ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਮਨੋਜ ਤਿਵਾਰੀ ਦੇ ਚਾਰ ਸਾਲ ਪਹਿਲਾਂ ਦੇ ਇੰਟਰਵਿਊ ਵਿੱਚੋਂ ਕੁਝ ਹਿੱਸੇ ਨੂੰ ਕੱਟ ਕੇ ਉਸ ‘ਚ ਗਲਤ ਸੰਗੀਤ ਜੋੜ ਕੇ ਗੁੰਮਰਾਹਕੁੰਨ ਤਰੀਕੇ ਨਾਲ ਵਾਇਰਲ ਕੀਤਾ ਜਾ ਰਿਹਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।