ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਇਹ ਫੋਟੋ ਯੂਕਰੇਨ ਦੀ 2016 ਦੀ ਹੈ। ਇਸ ਨੂੰ ਮੌਜੂਦਾ ਹਾਲਾਤ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਤੋਂ ਹੀ ਗੁੰਮਰਾਹਕੁੰਨ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਕੜੀ ‘ਚ ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ‘ਚ ਦੋ ਬੱਚਿਆਂ ਨੂੰ ਫ਼ੌਜੀ ਦਸਤੇ ਨੂੰ ਅਲਵਿਦਾ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਯੂਕਰੇਨ ‘ਚ ਚੱਲ ਰਹੀ ਜੰਗ ਨਾਲ ਜੋੜਦੇ ਹੋਏ ਯੂਜ਼ਰਸ ਵਾਇਰਲ ਕਰ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਫੋਟੋ ਯੂਕਰੇਨ ਦੀ 2016 ਦੀ ਹੈ। ਇਸ ਨੂੰ ਮੌਜੂਦਾ ਹਾਲਾਤ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵਿਆਂ ਨਾਲ ਵਾਇਰਲ ਕਰ ਦਿੱਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਦੋ ਛੋਟੇ ਯੂਕ੍ਰੇਨੀਆਈ ਬੱਚੇ ਰੂਸੀਆਂ ਨਾਲ ਲੜਨ ਦੇ ਲਈ ਸੈਨਿਕਾਂ ਨੂੰ ਭੇਜ ਰਹੇ ਹਨ। ਦੇਖੋ ਉਨ੍ਹਾਂ ਦੀ ਪਿੱਠ ‘ਤੇ ਕੀ ਹੈ।’
ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਕੇ ਵਾਇਰਲ ਤਸਵੀਰ ਦੀ ਖੋਜ ਕੀਤੀ। ਸਰਚ ਵਿੱਚ ਸਾਨੂੰ ਇਹ ਫੋਟੋ ਯੂਕਰੇਨ ਦੀ ਇੱਕ ਵੈੱਬਸਾਈਟ ਤੇ 23 ਮਾਰਚ 2016 ਨੂੰ ਅਪਲੋਡ ਹੋਏ ਇੱਕ ਆਰਟੀਕਲ ਵਿੱਚ ਮਿਲੀ। ਇੱਥੇ ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਿਕ ‘ਚਿਲਡਰਨ ਆਫ਼ ਵਾਰ’: ਰੱਖਿਆ ਮੰਤਰਾਲੇ ਨੇ ਅੱਤਵਾਦ ਵਿਰੋਧੀ ਅਭਿਆਨ ਖੇਤਰ ਤੋਂ ਯੁਵਾ ਯੂਕਰੇਨੀਆਂ ਦੀ ਦਿਲਕਸ਼ ਤਸਵੀਰਾਂ ਪ੍ਰਕਾਸ਼ਿਤ ਕੀਤੀਆ ਹਨ। ਇਸ ਲੇਖ ਵਿੱਚ ਸਾਨੂੰ ਰੱਖਿਆ ਮੰਤਰਾਲੇ ਦੇ ਫੇਸਬੁੱਕ ਪੇਜ ਦਾ ਲਿੰਕ ਮਿਲਿਆ ,ਜਿੱਥੋਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ।
ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਫੇਸਬੁੱਕ ਪੇਜ ਤੇ ਵੀ ਸਾਨੂੰ ਇਹ ਤਸਵੀਰ 22 ਮਾਰਚ 2016 ਨੂੰ ਸਾਂਝੀ ਕੀਤੀ ਹੋਈ ਮਿਲੀ। ਇੱਥੇ ਇਸ ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਦੇ ਮੁਤਾਬਿਕ , ‘हमारे लिए प्यारे माता-पिता, प्यारे बच्चों, प्रियजनों, रिश्तेदारों; लेकिन किसी चीज के लिए प्यार की सभी धारणाएं एक शब्द “होमलैंड” (सिसरो) में संयुक्त हैं। एल्बम “चिल्ड्रन ऑफ़ वॉर” से अविश्वसनीय तस्वीरों के लिए धन्यवाद। ऑथर दिमित्री मुराव्स्की।
ਦਿਮਿਤ੍ਰੀ ਮੁਰਾਵਸਕੀ ਦੇ ਫੇਸਬੁੱਕ ਪੇਜ ਤੇ 22 ਮਾਰਚ 2016 ਨੂੰ ਅਪਲੋਡ ਹੋਈ ਵਾਇਰਲ ਤਸਵੀਰ ਮਿਲੀ।
ਇਹ ਗੱਲ ਸਾਫ਼ ਹੈ, ਇਹ ਵਾਇਰਲ ਤਸਵੀਰ ਦਾ ਇਸ ਸਮੇਂ ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਕੋਈ ਸੰਬੰਧ ਨਹੀਂ ਹੈ। ਪਰ ਅਸੀਂ ਇਸ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਯੂਕਰੇਨ ਦੀ ਤੱਥ ਜਾਂਚ ਟੀਮ ਨਾਲ ਈਮੇਲ ਰਾਹੀਂ ਸੰਪਰਕ ਕੀਤਾ। ਉੱਥੋ ਤੋਂ ਜਵਾਬ ਆਉਂਦੇ ਹੀ ਖ਼ਬਰ ਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਨੂੰ 25,143 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਇਹ ਫੋਟੋ ਯੂਕਰੇਨ ਦੀ 2016 ਦੀ ਹੈ। ਇਸ ਨੂੰ ਮੌਜੂਦਾ ਹਾਲਾਤ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।