Fact Check : ਫਰਜ਼ੀ ਹੈ ਯੂਕਰੇਨ ‘ਚ ‘ਗੁਰੂ ਦਾ ਲੰਗਰ’ ਦੇ ਨਾਂ ਤੇ ਵਾਇਰਲ ਪੋਸਟ

ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਯੂਕਰੇਨ ਵਿੱਚ ਗੁਰੂ ਕੇ ਲੰਗਰ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਬਤਾ ਹੋਈ। ਇਹ ਤਸਵੀਰ ਸੋਸ਼ਲ ਮੀਡੀਆ ਤੇ ਕਈ ਸਾਲ ਪਹਿਲਾਂ ਦੀ ਮੌਜੂਦ ਹੈ। ਇਸਦਾ ਯੂਕਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਕਰੇਨ-ਰੂਸ ਦੇ ਵਿਵਾਦ ਦਰਮਿਆਨ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ‘ਚ ਫੂਡ ਵ੍ਹੀਲ ਤੇ ਕੁਝ ਲੋਕਾਂ ਨੂੰ ਖਾਣਾ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਯੂਕਰੇਨ ਵਿੱਚ ਮੁਫਤ ਲੰਗਰ ਚਲਾ ਰਹੇ ਸਿੱਖਾਂ ਦੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਸਾਬਿਤ ਹੋਈ। ਜਿਸ ਤਸਵੀਰ ਨੂੰ ਯੂਕਰੇਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ , ਉਹ 2016 ਤੋਂ ਸੋਸ਼ਲ ਮੀਡੀਆ ਉੱਪਰ ਮੌਜੂਦ ਹੈ। ਵਿਸ਼ਵਾਸ ਨਿਊਜ਼ ਸੁਤੰਤਰ ਤੌਰ ਤੇ ਇਹ ਪੁਸ਼ਟੀ ਨਹੀਂ ਕਰਦਾ ਕਿ ਅਸਲ ਤਸਵੀਰ ਕਿੱਥੋਂ ਦੀ ਹੈ, ਪਰ ਇਹ ਕਨਫਰਮ ਹੈ ਕਿ ਇਸ ਤਸਵੀਰ ਦਾ ਯੂਕਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਬਹੁਤ ਪੁਰਾਣੀ ਤਸਵੀਰ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ Nanakmatta Sahib ਨੇ 26 ਫਰਵਰੀ ਨੂੰ ਇੱਕ ਤਸਵੀਰ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਤਾ : ‘ਯੂਕਰੇਨ ਵਿੱਚ ਸਿੱਖ ਸਮੁਦਾਇ ਦੀ ਪਹਿਲ “ਗੁਰੂ ਦਾ ਲੰਗਰ।’

ਦੈਨਿਕ ਭਾਸਕਰ ਦੇ ਟਵਿੱਟਰ ਹੈਂਡਲ ਤੇ ਵੀ ਇਸ ਤਸਵੀਰ ਨੂੰ ਇੱਕ ਖਬਰ ਦੇ ਨਾਲ ਪੋਸਟ ਕੀਤਾ ਗਿਆ । ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਫੇਸਬੁੱਕ ਤੇ ਕੁਝ ਹੋਰ ਯੂਜ਼ਰਸ ਨੇ ਵੀ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਤਾ ਹੈ।

ਪੜਤਾਲ

ਯੂਕਰੇਨ ‘ਚ ਲੰਗਰ ਦੇ ਨਾਂ ਤੇ ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਆਨਲਾਈਨ ਟੂਲ ਦੀ ਮਦਦ ਲਈ। ਗੂਗਲ ਰਿਵਰਸ ਇਮੇਜ ਸਰਚ ਟੂਲ ‘ਚ ਵਾਇਰਲ ਤਸਵੀਰ ਨੂੰ ਅਪਲੋਡ ਕਰਕੇ ਸਰਚ ਕਰਨ ਤੇ ਸਾਨੂੰ ਪੁਰਾਣੀਆਂ ਤਰੀਕਾਂ ਤੋਂ ਕਈ ਥਾਵਾਂ ਉੱਪਰ ਇਹ ਤਸਵੀਰ ਮਿਲੀ। We The Sikhs ਨਾਮ ਦੇ ਇੱਕ ਫੇਸਬੁੱਕ ਪੇਜ ਨੇ ਇਸ ਤਸਵੀਰ ਨੂੰ 6 ਅਗਸਤ 2018 ਨੂੰ ਪੋਸਟ ਕਰਦੇ ਹੋਏ ਕੈਨੇਡਾ ਦੀ ਦੱਸਿਆ । ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

Help Humanity ਨਾਮ ਦੇ ਇੱਕ ਫੇਸਬੁੱਕ ਪੇਜ ਨੇ ਵੀ ਤਸਵੀਰ ਨੂੰ 13 ਦਸੰਬਰ 2017 ਨੂੰ ਪੋਸਟ ਕੀਤੀ। ਇਹ ਤਸਵੀਰ We The Sikhs ਦੇ ਟਵਿੱਟਰ ਹੈਂਡਲ ਤੇ ਵੀ 6 ਅਗਸਤ 2018 ਨੂੰ ਅਪਲੋਡ ਮਿਲੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਾਂਚ ਦੌਰਾਨ ਵਾਇਰਲ ਤਸਵੀਰ ਸਾਨੂੰ The Desi Stuff ਨਾਮ ਦੇ ਫੇਸਬੁੱਕ ਪੇਜ ਤੇ ਵੀ ਮਿਲੀ। ਇਸਨੂੰ 21 ਨਵੰਬਰ 2016 ਨੂੰ ਅਪਲੋਡ ਕਰਦੇ ਹੋਏ ਦੱਸਿਆ ਗਿਆ ਕਿ ਬ੍ਰਿਟੇਨ ਵਿੱਚ ਹਰ ਦਿਨ ਭਾਰਤੀ ਸਿੱਖ ਮੁਫਤ ਭੋਜਨ ਵੰਡਦੇ ਹਨ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਕੈਨੇਡਾ ਵਿੱਚ ਗੁਰੂ ਨਾਨਕ ਫ੍ਰੀ ਕਿਚਨ ਚਲਾਉਣ ਵਾਲੀ ਸੰਸਥਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਬਹੁਤ ਪੁਰਾਣੀ ਹੈ। ਇਸਦਾ ਯੂਕਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਜਾਂਚ ਦੇ ਅੰਤ ਵਿੱਚ ਫੇਸਬੁੱਕ ਪੇਜ Nanakmatta Sahib ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਾ ਕਿ ਪੇਜ ਨੂੰ 81 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਯੂਕਰੇਨ ਵਿੱਚ ਗੁਰੂ ਕੇ ਲੰਗਰ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਬਤਾ ਹੋਈ। ਇਹ ਤਸਵੀਰ ਸੋਸ਼ਲ ਮੀਡੀਆ ਤੇ ਕਈ ਸਾਲ ਪਹਿਲਾਂ ਦੀ ਮੌਜੂਦ ਹੈ। ਇਸਦਾ ਯੂਕਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts