Fact Check: ਤਿਲਕ ਲਗਾਏ ਸ਼ਾਹਰੁਖ ਅਤੇ ਸਲਮਾਨ ਖਾਨ ਦੀ ਇਹ ਤਸਵੀਰ FAKE ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਸੀਐਮ ਸ਼ਿੰਦੇ, ਸਲਮਾਨ ਅਤੇ ਸ਼ਾਹਰੁਖ ਖਾਨ ਇਕੱਠੇ ਵੇਖੇ ਜਾ ਸਕਦੇ ਹਨ। ਤਸਵੀਰ ਨੂੰ ਐਡੀਟਿੰਗ ਟੂਲ ਰਾਹੀਂ ਤਿਆਰ ਕੀਤਾ ਗਿਆ ਹੈ। ਜਿਸ ‘ਚ ਸੀਐੱਮ ਸ਼ਿੰਦੇ ਦੀ ਫੋਟੋ ਨੂੰ ਹਟਾ ਕੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਮੱਥੇ ‘ਤੇ ਤਿਲਕ ਲਗਾ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check: ਤਿਲਕ ਲਗਾਏ ਸ਼ਾਹਰੁਖ ਅਤੇ ਸਲਮਾਨ ਖਾਨ ਦੀ ਇਹ ਤਸਵੀਰ FAKE ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸਨਾਤਨ ਵਿਵਾਦ ਦੇ ਵਿਚਕਾਰ ਸ਼ਾਹਰੁਖ ਅਤੇ ਸਲਮਾਨ ਖਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਨ੍ਹਾਂ ਦੇ ਮੱਥੇ ‘ਤੇ ਤਿਲਕ ਲਗਾ ਹੋਇਆ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ‘ਚ ਸਲਮਾਨ ਖਾਨ ਭਗਵੇਂ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਇਹ ਤਸਵੀਰ ਫਰਜ਼ੀ ਪਾਈ, ਜਿਸ ਨੂੰ ਐਡੀਟਿੰਗ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ। ਸਲਮਾਨ ਅਤੇ ਸ਼ਾਹਰੁਖ ਦੀ ਇਹ ਤਸਵੀਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਦੀ ਹੈ, ਜਦੋਂ ਦੋਵੇਂ ਅਦਾਕਾਰ ਗਣਪਤੀ ਬੱਪਾ ਦੇ ਦਰਸ਼ਨ ਕਰਨ ਉਨ੍ਹਾਂ ਦੇ ਘਰ ਪਹੁੰਚੇ ਸਨ। ਤਸਵੀਰ ਵਿੱਚ ਉਨ੍ਹਾਂ ਦੇ ਮੱਥੇ ‘ਤੇ ਤਿਲਕ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਕਿਸ਼ੋਰ ਸ਼ਾਹ’ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”मोदी है तो मुमकिन है देख लो आप सभी लोग कभी सनातन धर्म को गलत तरीके से टिप्पणी करने वाले भी आज सनातन संस्कृति का गुण गा रहे है तभी तो कहता हूं मोदी है तो मुमकिन है।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਇਸ ਦੌਰਾਨ ਸਾਨੂੰ ਇਹ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ‘ਤੇ ਦੇਖਣ ਨੂੰ ਮਿਲੀ। ਨਿਊਜ਼ ਵੈੱਬਸਾਈਟ ‘ਤੇ ਮੌਜੂਦ ਤਸਵੀਰ ‘ਚ ਸਲਮਾਨ ਅਤੇ ਸ਼ਾਹਰੁਖ ਖਾਨ ਦੇ ਵਿਚਕਾਰ ਸੀਐੱਮ ਏਕਨਾਥ ਸ਼ਿੰਦੇ ਵੀ ਹਨ ਅਤੇ ਦੋਵੇਂ ਕਲਾਕਾਰਾਂ ਦੇ ਮੱਥੇ ‘ਤੇ ਤਿਲਕ ਵੀ ਨਹੀਂ ਹੈ। ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 25 ਸਤੰਬਰ 2023 ਨੂੰ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ, ”ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਗਣਪਤੀ ਬੱਪਾ ਦੇ ਦਰਸ਼ਨ ਕਰਨ ਗਏ ਸਲਮਾਨ ਅਤੇ ਸ਼ਾਹਰੁਖ ਨੇ ਏਕਨਾਥ ਦੇ ਨਾਲ ਫੋਟੋ ਕਲਿੱਕ ਕਰਵਾਈ। ਬਾਲੀਵੁੱਡ ਦੇ ਕਈ ਸਿਤਾਰੇ ਏਕਨਾਥ ਸ਼ਿੰਦੇ ਦੇ ਘਰ ਬੱਪਾ ਦੇ ਦਰਸ਼ਨ ਕਰਨ ਗਏ ਸੀ।”

ਤਸਵੀਰ ਨਾਲ ਜੁੜੀ ਵੀਡੀਓ ਰਿਪੋਰਟ ‘ਵਾਇਰਲ ਬਾਲੀਵੁੱਡ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਦੇਖੀ ਜਾ ਸਕਦੀ ਹੈ। 25 ਸਤੰਬਰ 2023 ਨੂੰ ਅਪਲੋਡ ਕੀਤੀ ਗਈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਅਤੇ ਸ਼ਾਹਰੁਖ ਖਾਨ ਦੇ ਮੱਥੇ ‘ਤੇ ਤਿਲਕ ਨਹੀਂ ਹੈ ਅਤੇ ਉਨ੍ਹਾਂ ਦੇ ਵਿਚਕਾਰ ਸੀਐਮ ਏਕਨਾਥ ਸ਼ਿੰਦੇ ਖੜ੍ਹੇ ਹਨ।

ਕਈ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਮੁੰਬਈ ਸਥਿਤ ਸੀਨੀਅਰ ਫਿਲਮ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਐਡੀਟੇਡ ਦੱਸਿਆ ਹੈ। ਉਨ੍ਹਾਂ ਨੇ ਅਸਲ ਤਸਵੀਰ ਵੀ ਸਾਡੇ ਨਾਲ ਸਾਂਝੀ ਕੀਤੀ ਹੈ।” ਜਿਸ ਨੂੰ ਤੁਸੀਂ ਹੇਠਾਂ ਦਿੱਤੇ ਕੋਲਾਜ ਵਿੱਚ ਦੇਖ ਸਕਦੇ ਹੋ।

ਅਸੀਂ ਗ਼ਲਤ ਪੋਸਟ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ ਯੂਜ਼ਰ ਮੁੰਬਈ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਸੀਐਮ ਸ਼ਿੰਦੇ, ਸਲਮਾਨ ਅਤੇ ਸ਼ਾਹਰੁਖ ਖਾਨ ਇਕੱਠੇ ਵੇਖੇ ਜਾ ਸਕਦੇ ਹਨ। ਤਸਵੀਰ ਨੂੰ ਐਡੀਟਿੰਗ ਟੂਲ ਰਾਹੀਂ ਤਿਆਰ ਕੀਤਾ ਗਿਆ ਹੈ। ਜਿਸ ‘ਚ ਸੀਐੱਮ ਸ਼ਿੰਦੇ ਦੀ ਫੋਟੋ ਨੂੰ ਹਟਾ ਕੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਮੱਥੇ ‘ਤੇ ਤਿਲਕ ਲਗਾ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts