Fact Check: ਮਨੋਜ ਤਿਵਾਰੀ ਦੇ ਨਾਂ ‘ਤੇ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ
- By: Bhagwant Singh
- Published: Jun 13, 2019 at 07:12 PM
- Updated: Jun 24, 2019 at 10:53 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਕ੍ਰੀਨਸ਼ੋਟ ਦਿੱਤਾ ਗਿਆ ਹੈ। ਵਾਇਰਲ ਟਵੀਟ ਦਿੱਸਣ ਵਿਚ ਮਨੋਜ ਤਿਵਾਰੀ ਦੇ ਟਵਿੱਟਰ ਹੈਂਡਲ ਤੋਂ ਕੀਤਾ ਨਜ਼ਰ ਆ ਰਿਹਾ ਹੈ। ਟਵੀਟ ਵਿਚ ਲਿਖਿਆ ਹੈ, ‘ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਚਾਹੁੰਦੇ ਕੀ ਹਨ? ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਸਰਕਾਰ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਵਿੱਚ ਸੁਵਿਧਾਵਾਂ ਨੂੰ ਠੀਕ ਕਰ ਰਹੀਆਂ ਹਨ , ਆਉਣ ਵਾਲੇ ਦਿਨਾਂ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਸਕੂਲਾਂ ਵਿਚ ਤਾਂ ਤਾਲੇ ਲੱਗ ਜਾਣਗੇ। ਇਸ ਨਾਲ ਵੱਡੇ ਪੂੰਜੀਪਤੀਆਂ ਦਾ ਕਾਫੀ ਨੁਕਸਾਨ ਹੋਵੇਗਾ।’ ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਮਨੋਜ ਤਿਵਾਰੀ ਨੇ ਕਦੇ ਵੀ ਅਜਿਹਾ ਟਵੀਟ ਨਹੀਂ ਕੀਤਾ ਹੈ। ਔਨਲਾਈਨ ਟੂਲ ਦਾ ਇਸਤੇਮਾਲ ਕਰਕੇ ਇਹ ਫਰਜ਼ੀ ਟਵੀਟ ਬਣਾਇਆ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਇਸ ਪੋਸਟ ਵਿਚ 1 ਟਵੀਟ ਦਾ ਸਕ੍ਰੀਨਸ਼ੋਟ ਹੈ ਜਿਸਨੂੰ ਮਨੋਜ ਤਿਵਾਰੀ ਦੇ ਹੈਂਡਲ ਤੋਂ ਕੀਤਾ ਦਿਖਾਇਆ ਗਿਆ ਹੈ। ਵਾਇਰਲ ਟਵੀਟ ਦਾ ਯੂਜ਼ਰ ਨਾਂ ਅਤੇ ਟਵਿੱਟਰ ਹੈਂਡਲ ਵੀ ਮਨੋਜ ਤਿਵਾਰੀ ਦੇ ਅਸਲੀ ਟਵਿੱਟਰ ਹੈਂਡਲ ਵਰਗਾ ਹੀ ਦਿੱਸ ਰਿਹਾ ਹੈ ਅਤੇ ਇਹ ਅਕਾਊਂਟ ਵੇਰੀਫਾਈਡ ਵੀ ਨਜ਼ਰ ਆ ਰਿਹਾ ਹੈ। ਪੋਸਟ ਵਿਚ ਲਿਖਿਆ ਹੈ, ‘ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਚਾਹੁੰਦੇ ਕੀ ਹਨ? ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਸਰਕਾਰ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਵਿੱਚ ਸੁਵਿਧਾਵਾਂ ਨੂੰ ਠੀਕ ਕਰ ਰਹੀਆਂ ਹਨ , ਆਉਣ ਵਾਲੇ ਦਿਨਾਂ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਸਕੂਲਾਂ ਵਿਚ ਤਾਂ ਤਾਲੇ ਲੱਗ ਜਾਣਗੇ। ਇਸ ਨਾਲ ਵੱਡੇ ਪੂੰਜੀਪਤੀਆਂ ਦਾ ਕਾਫੀ ਨੁਕਸਾਨ ਹੋਵੇਗਾ।’ ਇਸ ਪੋਸਟ ਨਾਲ ਦਿੱਤੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “””ਇਹਨਾਂ ਦੀ ਘਟੀਆ ਸੋਚ ਨੂੰ ਵੇਖ ਲਵੋ।”” ਇਹਨਾਂ ਨੂੰ ਗਰੀਬਾਂ ਦਾ ਨਹੀਂ ਸਗੋਂ ਵੱਡੇ ਪੂੰਜੀਪਤੀਆਂ ਦਾ ਖ਼ਿਆਲ ਹੈ ,,,,, ,sp”.
ਪੜਤਾਲ
ਅਸੀਂ ਇਸ ਸਿਲਸਲੇ ਵਿਚ ਸਬਤੋਂ ਪਹਿਲਾਂ ਇਸ ਟਵੀਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਇਸ ਟਵੀਟ ਨੂੰ ਧਿਆਨ ਨਾਲ ਵੇਖਣ ਤੇ ਨਜ਼ਰ ਆਉਂਦਾ ਹੈ ਕਿ ਇਹ ਫਰਜ਼ੀ ਹੈ। ਵਾਇਰਲ ਟਵੀਟ ਵਿਚ ਦਿੱਸ ਰਿਹਾ ਫੌਂਟ ਅਸਲੀ ਟਵਿੱਟਰ ਫੌਂਟ ਨਾਲੋਂ ਬਿਲਕੁੱਲ ਹੀ ਵੱਖਰਾ ਹੈ। ਜੇਕਰ ਤੁਸੀਂ ਕੋਈ ਟਵੀਟ ਖੋਲ੍ਹਦੇ ਹੋ ਤਾਂ ਸਕ੍ਰੀਨ ਦੇ ਸੱਜੇ ਪਾਸੇ ਫਾਲੋ ਜਾਂ ਫਾਲੋਇੰਗ ਲਿਖਿਆ ਨਜ਼ਰ ਆਉਂਦਾ ਹੈ ਜਿਹੜਾ ਕਿ ਵਾਇਰਲ ਟਵੀਟ ਵਿਚ ਨਹੀਂ ਹੈ। ਨਾਲ ਹੀ, ਵਾਇਰਲ ਟਵੀਟ ਵਿਚ ਸਮੇਂ ਅਤੇ ਮਿਤੀ ਵੀ ਨਹੀਂ ਹੈ। ਉਦਾਹਰਣ ਵਜੋਂ ਅਸੀਂ ਇੱਕ ਅਸਲੀ ਟਵੀਟ ਹੇਠਾਂ ਦਿੱਤਾ ਹੈ ਜਿਸ ਵਿੱਚ ਤੁਸੀਂ ਇਹ ਸਬ ਵੇਖ ਸਕਦੇ ਹੋ।
ਪੜਤਾਲ ਲਈ ਅਸੀਂ ਮਨੋਜ ਤਿਵਾਰੀ ਦੇ ਅਸਲੀ ਟਵਿੱਟਰ ਹੈਂਡਲ ਨੂੰ ਵੀ ਪੂਰਾ ਖੰਗਾਲਿਆ ਅਤੇ ਕੀਤੇ ਵੀ ਸਾਨੂੰ ਇਹ ਟਵੀਟ ਨਹੀਂ ਮਿਲਿਆ।
ਵੱਧ ਪੁਸ਼ਟੀ ਲਈ ਅਸੀਂ ਮਨੋਜ ਤਿਵਾਰੀ ਨਾਲ ਫੋਨ ਤੇ ਗੱਲ ਵੀ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਅਤੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਵੀ ਟਵੀਟ ਕਦੇ ਨਹੀਂ ਕੀਤਾ ਹੈ ਅਤੇ ਉਨ੍ਹਾਂ ਦੇ ਕਰੇ ਸਾਰੇ ਟਵੀਟ ਉਨ੍ਹਾਂ ਦੇ ਅਸਲੀ ਟਵਿੱਟਰ ਹੈਂਡਲ ਵਿਚ ਵੇਖੇ ਜਾ ਸਕਦੇ ਹਨ। ਇਹ ਪੋਸਟ ਫਰਜ਼ੀ ਹੈ।
ਹੁਣ ਸਾਡੇ ਦਿਮਾਗ ਵਿਚ ਖਿਆਲ ਆਇਆ ਕਿ ਆਖਰ ਇਸ ਫਰਜ਼ੀ ਟਵੀਟ ਨੂੰ ਬਣਾਇਆ ਕਿਵੇਂ ਗਿਆ। ਅਸੀਂ ਇਹ ਸੱਮਝਣ ਲਈ ਗੂਗਲ ਤੇ ਸਰਚ ਕੀਤਾ ‘ਤੇ ਪਾਇਆ ਕਿ ਕਈ ਸਾਰੇ ਔਨਲਾਈਨ ਟੂਲ ਹਨ ਜਿਨ੍ਹਾਂ ਦੁਆਰਾ ਅਜਿਹੇ ਫਰਜ਼ੀ ਟਵੀਟ ਬਣਾਏ ਜਾ ਸਕਦੇ ਹਨ। ਅਜਿਹੀ ਇੱਕ ਵੈੱਬਸਾਈਟ ਹੈ tweetgen.com। ਇਸ ਵੈੱਬਸਾਈਟ ‘ਤੇ ਤੁਸੀਂ ਕਿਸੇ ਦਾ ਵੀ ਯੂਜ਼ਰ ਨਾਂ, ਟਵਿੱਟਰ ਹੈਂਡਲ ਪਾ ਕੇ ਕੋਈ ਵੀ ਟਵੀਟ ਬਣਾ ਸਕਦੇ ਹੋ। ਅਜਿਹੇ ਹੀ ਕਿਸੇ ਟੂਲ ਦਾ ਇਸਤੇਮਾਲ ਕਰਕੇ ਇਹ ਫਰਜ਼ੀ ਟਵੀਟ ਬਣਾਇਆ ਗਿਆ ਸੀ।
ਇਸ ਪੋਸਟ ਨੂੰ Yadav Mukesh Kumar ਨਾਂ ਦੇ ਵਿਅਕਤੀ ਨੇ ‘Akhilesh Yadav Fans Club- ਸਾਰੇ ਸਦੱਸ 1000 ਸਦੱਸ ਨੂੰ ਜੋੜੋ’ ਨਾਂ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ 207,534 ਮੇਂਬਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ। ਮਨੋਜ ਤਿਵਾਰੀ ਨੇ ਕਦੇ ਵੀ ਅਜਿਹਾ ਕੋਈ ਟਵੀਟ ਨਹੀਂ ਕਰਿਆ। ਕਿਸੇ ਔਨਲਾਈਨ ਟੂਲ ਦਾ ਇਸਤੇਮਾਲ ਕਰਕੇ ਇਹ ਫਰਜ਼ੀ ਟਵੀਟ ਬਣਾਇਆ ਗਿਆ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਮਨੋਜ ਤਿਵਾਰੀ ਦਾ ਗਲਤ ਟਵੀਟ
- Claimed By : Akhilesh Yadav Fans Club- सभी सदस्य 1000 सदस्यों को जोड़ें
- Fact Check : ਫਰਜ਼ੀ