ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜੀ ਸਾਬਿਤ ਹੋਇਆ। ਵਾਇਰਲ ਵੀਡੀਓ 30 ਦਸੰਬਰ 2021 ਦਾ ਹੈ। ਜਦੋਂ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਦੁਆਰਾ ਕੋਰਟ ਵਿੱਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ। ਕਾਲੀਚਰਨ ਮਹਾਰਾਜ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਕੋਰਟ ਦੁਆਰਾ ਕਾਲੀਚਰਨ ਮਹਾਰਾਜ ਨੂੰ 13 ਜਨਵਰੀ ਤੱਕ ਨਿਆਇਕ ਰਿਮਾਂਡ ਤੇ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਉੱਪਰ ਮਹਾਤਮਾ ਗਾਂਧੀ ਤੇ ਅਪੱਤੀਜਨਕ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕਾਲੀਚਰਨ ਮਹਾਰਾਜ ਕੁਝ ਪੁਲਸਵਾਲਿਆਂ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਲੀਚਰਨ ਮਹਾਰਾਜ ਨੂੰ ਜ਼ਮਾਨਤ ਮਿਲ ਗਈ ਹੈ, ਇਹ ਵੀਡੀਓ ਇਸ ਦੌਰਾਨ ਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਿਤ ਹੋਇਆ। ਵਾਇਰਲ ਵੀਡੀਓ 30 ਦਸੰਬਰ 2021 ਦਾ ਹੈ। ਜਦੋਂ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਦੁਆਰਾ ਕੋਰਟ ਵਿੱਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ। ਕਾਲੀਚਰਨ ਮਹਾਰਾਜ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਕੋਰਟ ਵੱਲੋਂ ਕਾਲੀਚਰਨ ਮਹਾਰਾਜ ਨੂੰ 13 ਜਨਵਰੀ ਤੱਕ ਨਿਆਇਕ ਰਿਮਾਂਡ ਤੇ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Ashok M Parmar ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ #ਕਾਲੀਚਰਨ ਮਾਹਾਰਾਜ ਜੀ ਦੀ ਬੇਲ ਸਵੀਕਾਰ ਹੋ ਗਈ ਹੈ ਸ਼ੇਰਾਂ ਦੀ ਤਰ੍ਹਾਂ ਦਹਾੜ ਦੀਓ । #ਜੈਸ਼੍ਰੀਰਾਮ
ਇੱਥੇ ਵਾਇਰਲ ਮੈਸੇਜ ਨੂੰ ਜਿਉਂ ਦਾ ਤਿਉਂ ਪ੍ਰਸਤੁਤ ਕੀਤਾ ਗਿਆ ਹੈ। ਟਵੀਟਰ ਤੇ ਵੀ ਯੂਜ਼ਰਸ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਨਾਲ ਜੁੜੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਇੱਕ ਵੀਡੀਓ ਰਿਪੋਰਟ 30 ਦਸੰਬਰ 2021 ਨੂੰ IBC24 ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਕਾਲੀਚਰਨ ਮਹਾਰਾਜ ਨੂੰ 30 ਦਸੰਬਰ ਨੂੰ ਰਾਏਪੁਰ ਦੀ ਜ਼ਿਲਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਕਾਲੀਚਰਨ ਮਹਾਰਾਜ ਦੇ ਸਮਰਥਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਹ ਵੀਡੀਓ ਉਸ ਦੌਰਾਨ ਦਾ ਹੈ। ਵੀਡੀਓ ਰਿਪੋਰਟ ਵਿੱਚ 1 ਮਿੰਟ 38 ਤੇ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਰਿਪੋਰਟ Zee News ਦੀ ਵੈੱਬਸਾਈਟ ‘ਤੇ ਮਿਲੀ। 30 ਦਸੰਬਰ 2021 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਦੇ ਮੁਤਾਬਿਕ, ਜਦੋਂ ਕਾਲੀਚਰਨ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਰਾਏਪੁਰ ਜ਼ਿਲ੍ਹਾ ਕੋਰਟ ਵਿੱਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ। ਉਸ ਦੌਰਾਨ ਸਮਰਥਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। 4 ਜਨਵਰੀ 2022 ਨੂੰ ਪ੍ਰਕਾਸ਼ਿਤ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਦੇ ਮੁਤਾਬਿਕ , ਰਾਏਪੁਰ ਜ਼ਿਲ੍ਹਾ ਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਕਾਲੀਚਰਨ ਮਹਾਰਾਜ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 13 ਜਨਵਰੀ ਤੱਕ ਨਿਆਇਕ ਰਿਮਾਂਡ ਤੇ ਰੱਖਣ ਦਾ ਆਦੇਸ਼ ਦਿੱਤਾ ਹੈ।
ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਆਪਣੇ ਸਹਿਯੋਗੀ ਦੈਨਿਕ ਜਾਗਰਣ ਰਾਏਪੁਰ ਦੇ ਪੱਤਰਕਾਰ ਦੀਪਕ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਕਾਲੀਚਰਨ ਮਹਾਰਾਜ ਨੂੰ ਅਜੇ ਤੱਕ ਬੇਲ ਨਹੀਂ ਮਿਲੀ ਹੈ। ਉਨ੍ਹਾਂ ਨੇ ਜ਼ਿਲ੍ਹਾ ਕੋਰਟ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਪਾਈ ਸੀ। ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ, ਫਿਰ ਉਨ੍ਹਾਂ ਨੇ ਸੈਸ਼ਨ ਕੋਰਟ ਵਿੱਚ ਅਰਜ਼ੀ ਪਾਈ ਸੀ, ਉੱਥੇ ਵੀ ਉਨ੍ਹਾਂ ਦੀ ਜ਼ਮਾਨਤ ਜਾਚਿਕਾ ਖਾਰਿਜ ਹੋ ਗਈ ਸੀ। 4 ਜਨਵਰੀ ਨੂੰ ਪੁਣੇ ਪੁਲਿਸ ਟ੍ਰਾੰਜ਼ਿਟ ਰਿਮਾਂਡ ਦੇ ਲਈ ਮਹਾਰਾਸ਼ਟਰ ਲੈ ਗਈ ਹੈ। ਕੋਰਟ ਦੁਆਰਾ ਕਾਲੀਚਰਨ ਮਹਾਰਾਜ ਨੂੰ 13 ਜਨਵਰੀ ਤੱਕ ਨਿਆਇਕ ਰਿਮਾਂਡ ਤੇ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Ashok M Parmar ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕਿਸੇ ਇੱਕ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। Ashok M Parmar ਦੇ ਫੇਸਬੁੱਕ ‘ਤੇ 200 ਤੋਂ ਵੱਧ ਦੋਸਤ ਹਨ। ਯੂਜ਼ਰ ਆਨੰਦ ਗੁਜਰਾਤ ਸ਼ਹਿਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜੀ ਸਾਬਿਤ ਹੋਇਆ। ਵਾਇਰਲ ਵੀਡੀਓ 30 ਦਸੰਬਰ 2021 ਦਾ ਹੈ। ਜਦੋਂ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਦੁਆਰਾ ਕੋਰਟ ਵਿੱਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ। ਕਾਲੀਚਰਨ ਮਹਾਰਾਜ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਕੋਰਟ ਦੁਆਰਾ ਕਾਲੀਚਰਨ ਮਹਾਰਾਜ ਨੂੰ 13 ਜਨਵਰੀ ਤੱਕ ਨਿਆਇਕ ਰਿਮਾਂਡ ਤੇ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।