Fact Check: ਬੰਗਲਾਦੇਸ਼ ‘ਚ ਧਰਮਾਂਤਰਣ ਦੀ ਤਸਵੀਰ ਨੂੰ ਰਾਜਸਥਾਨ ਦੇ ਨਾਂ ਤੇ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਵਾਇਰਲ ਪੋਸਟ ਫਰਜ਼ੀ ਹੈ। ਵਾਇਰਲ ਤਸਵੀਰ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਬੰਗਲਾਦੇਸ਼ ਦੇ ਨਰਸਿੰਗੜੀ ਸ਼ਹਿਰ ਦੀ ਹੈ।
- By: Pragya Shukla
- Published: Dec 21, 2021 at 04:41 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਕੁਝ ਲੋਕ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਜਸਥਾਨ ਦੀ ਹੈ। ਜਿੱਥੇ ਇੱਕ ਹਿੰਦੂ ਪਰਿਵਾਰ ਦੇ 5 ਲੋਕਾਂ ਨੇ ਇਸਲਾਮ ਅਪਣਾ ਲਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਤਾਰ ਨਾਲ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਵਾਇਰਲ ਪੋਸਟ ਫਰਜ਼ੀ ਹੈ। ਵਾਇਰਲ ਤਸਵੀਰ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਬੰਗਲਾਦੇਸ਼ ਦੇ ਨਰਸਿੰਗੜੀ ਸ਼ਹਿਰ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ Faisal Hussain ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਰਾਜਸਥਾਨ ‘ਚ ਅੱਜ ਇੱਕ ਹੀ ਪਰਿਵਾਰ ਦੇ ਪੰਜ ਹਿੰਦੂ ਲੋਕਾਂ ਨੇ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਅਪਣਾ ਲਿਆ, ਅੱਲ੍ਹਾ ਇਨ੍ਹਾਂ ਦੇ ਪਰਿਵਾਰ ਨੂੰ ਬਰਕਤ ਅਤਾ ਫਰਮਾਂ.!
ਵਾਇਰਲ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਫੇਸਬੁੱਕ ਤੇ ਵੀ ਯੂਜ਼ਰਸ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ।
ਪੜਤਾਲ –
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਫੋਟੋ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ, ਸਾਨੂੰ Hasan Aiob ਨਾਮਕ ਬੰਗਲਾਦੇਸ਼ੀ ਫੇਸਬੁੱਕ ਯੂਜ਼ਰ ਦੇ ਅਕਾਊਂਟ ਤੇ ਵਾਇਰਲ ਤਸਵੀਰ ਮਿਲੀ। ਪੋਸਟ ਨੂੰ 8 ਦਸੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ। ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਾਇਰਲ ਤਸਵੀਰ ਬੰਗਲਾਦੇਸ਼ ਦੇ ਨਰਸਿੰਗੜੀ ਸ਼ਹਿਰ ਦੀ ਹੈ।
ਮਿਲੀ ਜਾਣਕਾਰੀ ਦੇ ਆਧਾਰ ‘ਤੇ ਅਸੀਂ ਗੂਗਲ ‘ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ । ਇਸ ਦੌਰਾਨ, ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਇੱਕ ਰਿਪੋਰਟ Narsingdi Times ਨਾਮ ਦੀ ਬੰਗਲਾਦੇਸ਼ੀ ਨਿਊਜ਼ ਵੈੱਬਸਾਈਟ ਤੇ ਪ੍ਰਾਪਤ ਹੋਈ । ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਨਰਸਿੰਗੜੀ ਦੇ ਮਾਧਬੜੀ ‘ਚ ਰਹਿਣ ਵਾਲੇ ਇੱਕ ਪਰਿਵਾਰ ਦੇ 5 ਲੋਕਾਂ ਨੇ ਹਿੰਦੂ ਧਰਮ ਛੱਡ ਕੇ ਇਸਲਾਮ ਅਪਣਾ ਲਿਆ ਸੀ। ਇਹ ਤਸਵੀਰ ਉਸ ਦੌਰਾਨ ਦੀ ਹੈ।
ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਜੈਪੁਰ ਦੇ ਪ੍ਰਭਾਰੀ ਨਰੇਂਦ੍ਰ ਸ਼ਰਮਾ ਨਾਲ ਸੰਪਰਕ ਕੀਤਾ। ਅਸੀਂ ਵਾਇਰਲ ਦਾਅਵਾ ਨੂੰ ਵਟਸਐਪ ਰਾਹੀਂ ਉਨ੍ਹਾਂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਅਜਿਹੀ ਕੋਈ ਘਟਨਾ ਹਾਲ – ਫਿਲਹਾਲ ਇੱਥੇ ਨਹੀਂ ਹੋਈ ਹੈ। ਵਾਇਰਲ ਤਸਵੀਰ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ। ਲੋਕ ਭ੍ਰਮ ਫੈਲਾਉਣ ਲਈ ਗ਼ਲਤ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ।
ਜਾਂਚ ਦੇ ਅੰਤ ਵਿੱਚ, ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ Faisal Hussain ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਦੇ ਟਵਿਟਰ ਤੇ 7 ਹਜ਼ਾਰ ਤੋਂ ਵੱਧ ਫੋਲੋਵਰਸ ਹਨ ਅਤੇ ਇਹ ਅਕਾਊਂਟ ਅਪ੍ਰੈਲ 2021 ਤੋਂ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਵਾਇਰਲ ਪੋਸਟ ਫਰਜ਼ੀ ਹੈ। ਵਾਇਰਲ ਤਸਵੀਰ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ਬੰਗਲਾਦੇਸ਼ ਦੇ ਨਰਸਿੰਗੜੀ ਸ਼ਹਿਰ ਦੀ ਹੈ।
- Claim Review : ਰਾਜਸਥਾਨ 'ਚ ਅੱਜ ਇੱਕ ਹੀ ਪਰਿਵਾਰ ਦੇ ਪੰਜ ਹਿੰਦੂ ਲੋਕਾਂ ਨੇ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਅਪਣਾ ਲਿਆ, ਅੱਲ੍ਹਾ ਇਨ੍ਹਾਂ ਦੇ ਪਰਿਵਾਰ ਨੂੰ ਬਰਕਤ ਅਤਾ ਫਰਮਾਂ.!
- Claimed By : ਟਵਿੱਟਰ ਯੂਜ਼ਰ Faisal Hussain
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...