Fact Check: ਪੱਤਰਕਾਰ ਨੇ ਕੀਤੀ ਹੈ ਪੀਐਮ ਮੋਦੀ ਦੀ ਤਾਰੀਫ, ਕਾਂਗਰਸ ਦੇ ਪ੍ਰਵਕਤਾ ਨੇ ਨਹੀਂ, ਝੂਠਾ ਦਾਅਵਾ ਹੋ ਰਿਹਾ ਹੈ ਵਾਇਰਲ

ਟਾਕ ਸ਼ੋਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨ ਵਾਲੇ ਵਿਅਕਤੀ ਦਾ ਨਾਂ ਜਗਦੀਸ਼ ਚੰਦਰਾ ਹੈ। ਉਹ ਆਈ.ਏ.ਐਸ ਰਹਿ ਚੁੱਕੇ ਹਨ ਅਤੇ ਪੱਤਰਕਾਰ ਹਨ। ਉਹ ਕਾਂਗਰਸ ਦੇ ਪ੍ਰਵਕਤਾ ਨਹੀਂ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 2.54 ਮਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਐਂਕਰ ਇੱਕ ਟਾਕ ਸ਼ੋਅ ਵਿੱਚ ਪੁੱਛਦਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕੀਤਾ ਹੈ, ਭਾਰੀ ਭੀੜ ਜੁਟੀ , ਵੱਡੇ ਸਤਰ ਤੇ ਇੱਕ ਹਿੰਦੂ ਕਾਰਡ ਖੇਡਿਆ ਹੈ। ਤਾਂ ਕੀ ਰਾਹੁਲ ਗਾਂਧੀ ਉਨ੍ਹਾਂ ਦਾ ਮੁਕਾਬਲਾ ਕਰ ਸਕਣਗੇ? ਇਸ ਦੇ ਜਵਾਬ ਵਿੱਚ ਗੈਸਟ ਕਹਿੰਦੇ ਹਨ, ਮੁਸ਼ਕਿਲ , ਰਾਹੁਲ ਗਾਂਧੀ ਕੀ ਕਿਸੇ ਦੇ ਲਈ ਵੀ ਮੁਸ਼ਕਿਲ ਹੈ ਨਰਿੰਦਰ ਮੋਦੀ ਦਾ ਮੁਕਾਬਲਾ ਕਰਨਾ। ਉਹ ਇੱਕ ਹੀਰੋ ਹਨ । ਦੇਸ਼ ਦੇ 12-15 ਕਰੋੜ ਲੋਕ ਉਨ੍ਹਾਂ ਨੂੰ ਭਗਵਾਨ ਮੰਨਦੇ ਹਨ। ਉਹ ਉਨ੍ਹਾਂ ਦੀ ਬੁਰਾਈ ਨਹੀਂ ਸੁਣ ਸਕਦੇ।ਕਾਸ਼ੀ ਵਿਸ਼ਵਨਾਥ ਵਿੱਚ ਜੋ ਹੋਇਆ , ਅੱਧਭੁੱਤ ਹੋਇਆ । 340 ਕਰੋੜ ਕੋਰੀਡੋਰ ਤੇ ਲਗਾ ਦਿੱਤੇ , ਗੰਗਾ ਨਾਲ ਉਸਨੂੰ ਜੋੜ ਦਿੱਤਾ ਹੈ। ਲੋਕਾਂ ਨੂੰ ਸਮਝਾ ਕੇ 400 ਮਕਾਨਾਂ ਨੂੰ ਹਟਾ ਦਿੱਤਾ ਹੈ। ਪੁਰਾਣੇ ਮੰਦਰਾਂ ਨੂੰ ਰੈਨੋਵੇਟ ਕਰ ਦਿੱਤਾ ਹੈ।

ਇਸ ਦੌਰਾਨ ਗੈਸਟ ਨੇ ਪੀਐਮ ਮੋਦੀ ਦੀ ਖ਼ੂਬ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਸ਼ੇਰ ਅਤੇ ਹਿੰਦੂ ਸਮਰਾਟ ਤੱਕ ਆਖ ਦਿੱਤਾ। ਵੀਡੀਓ ਵਿੱਚ ਸਬ-ਟਾਈਟਲ ‘JAIPUR RALLY… ਕਹੀਂ ਪੈ ਨਿਗਾਹੇ, ਕਹੀਂ ਪੈ ਨਿਸ਼ਾਨਾ ‘ ਲਿਖਿਆ ਹੋਇਆ ਹੈ। ਨਾਲ ਹੀ ਵੀਡੀਓ ਤੇ “ਫਸਟ ਇੰਡੀਆ ਨਿਊਜ਼” ਦਾ ਲੋਗੋ ਵੀ ਲੱਗਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੀ ਤਾਰੀਫ਼ ਕਰਨ ਵਾਲੇ ਕਾਂਗਰਸ ਦੇ ਪ੍ਰਵਕਤਾ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ। ਐਂਕਰ ਦੇ ਸਵਾਲ ਦਾ ਜਵਾਬ ਦੇਣ ਵਾਲੇ ਸਾਬਕਾ ਆਈ.ਏ.ਐਸ ਅਤੇ ਪੱਤਰਕਾਰ ਜਗਦੀਸ਼ ਚੰਦਰਾ ਹਨ ਨਾ ਕਿ ਕਾਂਗਰਸ ਪ੍ਰਵਕਤਾ ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ ‘ਹਰਿ ਗੁਪਤਾ‘ ਤੇ 17 ਦਸੰਬਰ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ ,
ਜਦੋਂ ਕਾਂਗਰਸ ਪ੍ਰਵਕਤਾ ਨੂੰ ਪੱਤਰਕਾਰ ਨੇ ਪੁੱਛਿਆ ਕੀ ਨਰਿੰਦਰ ਮੋਦੀ ਦਾ ਮੁਕਾਬਲਾ ਰਾਹੁਲ ਗਾਂਧੀ ਕਰ ਸਕਦੇ ਹਨ? ਉਦੋਂ ਕਾਂਗਰਸ ਪ੍ਰਵਕਤਾ ਨੇ ਮੋਦੀ ਜੀ ਬਾਰੇ ਜੋ ਕਿਹਾ, ਸੁਣੋ …
ਸਾਭਾਰ

ਫੇਸਬੁੱਕ ਤੇ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਜਿਹਾ ਹੀ ਦਾਅਵਾ ਕੀਤਾ ਹੈ ।

ਟਵੀਟਰ ਤੇ ਵੀ HinduNilesh9543 ਸਹਿਤ ਕੁਝ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਇਸ ਹੀ ਦਾਅਵੇ ਨਾਲ ਟਵੀਟ ਕੀਤਾ ਹੈ ।

https://twitter.com/i/status/1472676147716517890

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ First India News ਦੇ ਯੂਟਿਊਬ ਚੈਨਲ ਤੇ ਇਸ ਵੀਡੀਓ ਨੂੰ ਸਰਚ ਕੀਤਾ । 14 ਦਸੰਬਰ 2021 ਨੂੰ ਇਸ ਵੀਡੀਓ ਨੂੰ ‘ਵਾਰਾਣਸੀ ‘ਚ Narendra Modi ਨੇ ਭੀੜ ਦੇ ਵਿਚਕਾਰ ਹਿੰਦੂ ਕਾਰਡ ਖੇਡਿਆ , ਕੀ Rahul Gandhi ਮੁਕਾਬਲਾ ਕਰ ਪਾਉਣਗੇ ?…’ ਸਿਰਲੇਖ ਨਾਲ ਅਪਲੋਡ ਕੀਤਾ ਗਿਆ ਹੈ। ਟਾਕ ਸ਼ੋ ਦਾ ਨਾਮ The New JC Show ਹੈ। ਇਸ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ, Congress Maha Rally ਅਤੇ Rahul Gandhi ਦੇ ਹਿੰਦੂਤਵ ਵਾਲੇ ਬਿਆਨ ਦੇ ਮਾਇਨੇ , ਵੇਖੋ ਸਟੀਕ ਵਿਸ਼ਲੇਸ਼ਣ ? | The New JC Show

ਵੀਡੀਓ ਵਿੱਚ ਕੀਫ੍ਰੇਮ ਕੱਢ ਕੇ ਇਸ ਨੂੰ ਗੂਗਲ ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ । 26 ਫਰਵਰੀ 2021 ਨੂੰ First India News ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ। ਇਸਦਾ ਸਿਰਲੇਖ Three Most Popular Leader In Rajasthan | The New JC Show ਹੈ। ਇਸਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ , A Jagdeesh chandra analysis on Rajasthan Budget 2021, 26 Feb 2021

ਇਸ ਤੋਂ ਬਾਅਦ, ਅਸੀਂ ਗੂਗਲ ‘ਤੇ ਕੀਵਰਡਸ ਨਾਲ ਜਗਦੀਸ਼ ਚੰਦਰਾ ਬਾਰੇ ਸਰਚ ਕੀਤਾ ਤਾਂ bestmediainfo ਦਾ ਲਿੰਕ ਮਿਲਿਆ। ਇਸ ਵਿੱਚ 10 ਜੁਲਾਈ 2017 ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਇਸ ਦੇ ਅਨੁਸਾਰ, 1 ਸਤੰਬਰ 2008 ਨੂੰ ਆਈ.ਏ ਐਸ ਅਧਿਕਾਰੀ ਜਗਦੀਸ਼ ਚੰਦਰਾ ਨੇ ਅਸਤੀਫਾ ਦੇ ਕੇ ਈਨਾਡੂ ਨੈੱਟਵਰਕ ਨੂੰ ਜਵਾਇਨ ਕੀਤਾ ਸੀ। ਉਨ੍ਹਾਂ ਨੂੰ ਉੱਥੇ ਸੀਈਓ ਵਜੋਂ ਈਟੀਵੀ ਮੱਧ ਪ੍ਰਦੇਸ਼ ਅਤੇ ਈਟੀਵੀ ਰਾਜਸਥਾਨ ਦੀ ਜ਼ਿੰਮੇਵਾਰੀ ਮਿਲੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਈਟੀਵੀ ਨੈੱਟਵਰਕ ਦੇ ਸਾਰੇ ਚੈਨਲਾਂ ਦੀ ਜ਼ਿੰਮੇਵਾਰੀ ਮਿਲੀ ਗਈ ਸੀ । ਜ਼ੀ ਮੀਡੀਆ ਗਰੁੱਪ ਨੇ ਸੀਈਓ ਜਗਦੀਸ਼ ਚੰਦਰਾ ਦੇ ਕਦ ਨੂੰ ਘੱਟ ਕਰ ਦਿੱਤਾ ਹੈ।

ਵਿਕੀਪੀਡੀਆ ਮੁਤਾਬਿਕ ਜਗਦੀਸ਼ ਚੰਦਰਾ ਫਸਟ ਇੰਡੀਆ ਨਿਊਜ਼ ਦੇ ਸੀ.ਐਮ.ਡੀ. ਹਨ।

ਅਸੀਂ ਕਾਂਗਰਸ ਦੇ ਰਾਸ਼ਟਰ ਬੁਲਾਰਿਆਂ ਦੀ ਸੂਚੀ ਦੇਖੀ, ਉਸ ਵਿੱਚ ਜਗਦੀਸ਼ ਚੰਦਰਾ ਦਾ ਨਾਂ ਨਹੀਂ ਹੈ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਵੀ ਜਗਦੀਸ਼ ਚੰਦਰਾ ਕਿਸੇ ਵੀ ਪਦਾਧਿਕਾਰੀ ਦੇ ਪਦ ਤੇ ਨਹੀਂ ਹੈ। ਰਾਜਸਥਾਨ ਕਾਂਗਰਸ ਦੇ ਪ੍ਰਵਕਤਾ ਦਾ ਨਾਂ ਸੁਰੇਸ਼ ਚੌਧਰੀ ਹੈ।

ਇਸ ਸੰਬੰਧੀ ਦੈਨਿਕ ਜਾਗਰਣ ਦੇ ਰਾਜਸਥਾਨ ਪੱਤਰਕਾਰ ਨਰੇਂਦ੍ਰ ਸ਼ਰਮਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿੱਖ ਰਹੇ ਵਿਅਕਤੀ ਪੱਤਰਕਾਰ ਜਗਦੀਸ਼ ਚੰਦਰਾ ਹਨ। ਇਨ੍ਹਾਂ ਦਾ ਕਾਂਗਰਸ ਨਾਲ ਕੋਈ ਸੰਬੰਧ ਨਹੀਂ ਹੈ।

ਗ਼ਲਤ ਦਾਅਵੇ ਦੇ ਨਾਲ ਵੀਡੀਓ ਨੂੰ ਪੋਸਟ ਕਰਨ ਵਾਲੇ ਫੇਸਬੁੱਕ ਪੇਜ ‘ਹਰਿ ਗੁਪਤਾ’ ਦਾ ਅਸੀਂ ਸਕੈਨ ਕੀਤਾ । ਇਹ ਇੱਕ ਖ਼ਾਸ ਵਿਚਾਰਧਾਰਾ ਨਾਲ ਪ੍ਰੇਰਿਤ ਹਨ। ਇਸ ਨੂੰ 9,175 ਲੋਕ ਫੋਲੋ ਕਰਦੇ ਹਨ।

ਨਤੀਜਾ: ਟਾਕ ਸ਼ੋਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨ ਵਾਲੇ ਵਿਅਕਤੀ ਦਾ ਨਾਂ ਜਗਦੀਸ਼ ਚੰਦਰਾ ਹੈ। ਉਹ ਆਈ.ਏ.ਐਸ ਰਹਿ ਚੁੱਕੇ ਹਨ ਅਤੇ ਪੱਤਰਕਾਰ ਹਨ। ਉਹ ਕਾਂਗਰਸ ਦੇ ਪ੍ਰਵਕਤਾ ਨਹੀਂ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts