ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਗੁਜਰਾਤ ਦੀ ਇੱਕ ਪੁਰਾਣੀ ਤਸਵੀਰ ਨੂੰ ਹੁਣ ਗਲਤ ਸੰਦਰਭ ਨਾਲ ਜੋੜ ਕੇ ਯੂਪੀ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ -ਵੱਖ ਪਲੇਟਫਾਰਮਾ ਜਿਵੇਂ ਕਿ ਫੇਸਬੁੱਕ, ਟਵਿਟਰ ਅਤੇ ਵਟਸਐਪ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਅੱਤਿਆਚਾਰ ਦੀ ਇਸ ਤਸਵੀਰ ਵਿੱਚ ਇੱਕ ਪੁਲਿਸ ਕਰਮਚਾਰੀ ਨੂੰ ਲੰਬੇ ਵਾਲਾਂ ਵਾਲੇ ਸਾਧੂ ਨੂੰ ਸੜਕ ‘ਤੇ ਘਸੀਟਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਦੇ ਪਿਤਾ ਮੁਲਾਇਮ ਸਿੰਘ ਯਾਦਵ ਦੇ ਸ਼ਾਸਨਕਾਲ ਦੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤੇ ਪਤਾ ਲੱਗਾ ਕਿ ਤਸਵੀਰ ਦਾ ਮੁਲਾਇਮ ਸਿੰਘ ਯਾਦਵ ਜਾਂ ਫਿਰ ਯੂਪੀ ਨਾਲ ਕੋਈ ਸਬੰਧ ਨਹੀਂ ਹੈ। ਇਹ ਪੁਰਾਣੀ ਤਸਵੀਰ ਗੁਜਰਾਤ ਦੇ ਆਸਾਰਾਮ ਬਾਪੂ ਦੇ ਆਸ਼ਰਮ ਵਿੱਚ ਹੋਈ ਪੁਲਿਸ ਕਾਰਵਾਈ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਸਵਪ੍ਰਿਲ ਕੁਮਾਰ ਸ਼ੁਕਲਾ ਨੇ 6 ਦਸੰਬਰ ਨੂੰ ਇੱਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ,’ਸਾਡੇ ਸੰਤਾਂ ਦੇ ਵਾਲ ਫੜ੍ਹ ਕੇ ਖਿਚਵਾਉਣ ਵਾਲਾ ਕੋਈ ਜੇਹਾਦੀ ਨਹੀਂ ਸੀ,,, ਉਹ ਅਖਿਲੇਸ਼ ਯਾਦਵ ਦਾ ਪਿਓ ਸੀ…ਯਾਦ ਹੈ ਨਾ ??
ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦਾ ਸੱਚ ਜਾਨਣ ਦੇ ਲਈ ਆਨਲਾਈਨ ਟੂਲਸ ਦੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਵਾਇਰਲ ਤਸਵੀਰ ਨੂੰ ਇਸ ਵਿੱਚ ਅਪਲੋਡ ਕਰਕੇ ਸਰਚ ਕਰਨ ਤੇ ਸਾਨੂੰ ਪੁਰਾਣੀਆਂ ਤਾਰੀਖਾਂ ਤੋਂ ਪ੍ਰਕਾਸ਼ਿਤ ਲੇਖਾਂ ਵਿੱਚ ਵਾਇਰਲ ਤਸਵੀਰ ਦਿਖੀ। 25 ਸਤੰਬਰ 2010 ਨੂੰ ਇੱਕ ਬਲਾਗ ‘ਤੇ ਪੁਲਿਸ ਅੱਤਿਆਚਾਰ ਤੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਵੀ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਤੁਸੀਂ ਇਸਨੂੰ ਇੱਥੇ ਪੜ੍ਹ ਸਕਦੇ ਹੋ।
ਇਸ ਤਰ੍ਹਾਂ ਸਾਨੂੰ ਕੁਝ ਟਵੀਟ ਵੀ ਮਿਲੇ । ਜਿੱਥੇ ਵਾਇਰਲ ਤਸਵੀਰ ਨੂੰ ਸਾਲ 2008 ਦੇ ਆਸਾਰਾਮ ਆਸ਼ਰਮ ਦਾ ਦੱਸਿਆ ਗਿਆ । ਇਸ ਦੇ ਆਧਾਰ ‘ਤੇ ਅਸੀਂ ਆਸ਼ਰਮ ਦੀ ਪ੍ਰਵਕਤਾ ਨੀਲਮ ਦੂਬੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਫੋਟੋ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਆਸ਼ਰਮਵਾਸੀ ਇੱਕ ਭਰਾ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ ਗੁਜਰਾਤ ਦੇ ਵਰਿਸ਼ਠ ਸੰਵਾਦਦਾਤਾ ਸ਼ਤਰੂਘਨ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ ਦੇ ਸਾਬਰਮਤੀ ਵਿੱਚ ਸਥਿਤ ਆਸਾਰਾਮ ਆਸ਼ਰਮ ਦੁਆਰਾ ਚਲਾਏ ਜਾ ਰਹੇ ਗੁਰੂਕੁਲ ‘ਚੋਂ ਦੋ ਬੱਚਿਆਂ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉਨ੍ਹਾਂ ਦੇ ਸ਼ਤ -ਵਿਸ਼ਤ ਸ਼ਵ ਨਦੀ ਦੀ ਪੇਟੀ ਤੋਂ ਮਿਲਣ ਦੇ ਬਾਅਦ ਆਸ਼ਰਮ ਖਿਲਾਫ ਅੰਦੋਲਨ ਹੋਇਆ ਸੀ। ਆਸ਼ਰਮਵਾਸੀਆਂ ਨੇ ਇਸ ਦੌਰਾਨ ਆਮ ਨਾਗਰਿਕਾਂ ਅਤੇ ਪੱਤਰਕਾਰਾਂ ‘ਤੇ ਹਮਲਾ ਕੀਤਾ , ਜਿਸ ਤੋਂ ਬਾਅਦ ਪੁਲਿਸ ਕਾਰਵਾਈ ਦੌਰਾਨ ਆਸ਼ਰਮ ‘ਚ ਮੌਜੂਦ ਕਈ ਅਸਮਾਜਿਕ ਤੱਤਾਂ ਨੂੰ ਕੱਢਿਆ ਗਿਆ ਸੀ । ਇਹ ਫੋਟੋ ਉਸ ਦੌਰਾਨ ਦੀ ਹੈ।
ਜਾਂਚ ਦੇ ਅੰਤ ਵਿੱਚ, ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ ਸਵਪਨਿਲ ਸ਼ੁਕਲਾ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਇਸ ਦੇ 3,000 ਦੋਸਤ ਹਨ। ਯੂਜ਼ਰ ਯੂਪੀ ਦੇ ਕਾਨਪੁਰ ਦਾ ਰਹਿਣ ਵਾਲਾ ਹੈ। ਇਹ ਯੂਜ਼ਰ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਗੁਜਰਾਤ ਦੀ ਇੱਕ ਪੁਰਾਣੀ ਤਸਵੀਰ ਨੂੰ ਹੁਣ ਗਲਤ ਸੰਦਰਭ ਨਾਲ ਜੋੜ ਕੇ ਯੂਪੀ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।