ਪ੍ਰਿਅੰਕਾ ਗਾਂਧੀ ਵਾਡਰਾ ਨੇ ਕਦੇ ਨਹੀਂ ਕਿਹਾ ਕਿ ਸੜਕ ‘ਤੇ ਨਮਾਜ਼ ਨਹੀਂ ਹੋਵੇਗੀ ਤਾਂ ਪਾਰਕਾਂ ‘ਚ ਯੋਗਾ ਵੀ ਨਹੀਂ ਹੋਵੇਗਾ। ਵਿਸ਼ਵਾਸ ਨਿਊਜ਼ ਨੂੰ ਨਿਊਜ਼ ਸਰਚ ਵਿੱਚ ਅਜਿਹਾ ਕੋਈ ਬਿਆਨ ਨਹੀਂ ਮਿਲਿਆ। ਯੂਪੀ ਕਾਂਗਰਸ ਦੇ ਪ੍ਰਵਕਤਾ ਨੇ ਵੀ ਇਸ ਨੂੰ ਅਫਵਾਹ ਦੱਸਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਰੋਪ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਇੱਕ ਗ੍ਰਾਫਿਕਸ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਾਂਗਰਸ ਮਹਾਸਚਿਵ ਪ੍ਰਿਅੰਕਾ ਗਾਂਧੀ ਦੀ ਫੋਟੋ ਹੈ। ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ, ਸੜਕਾਂ ‘ਤੇ ਨਮਾਜ਼ ਨਹੀਂ ਹੋਵੇਗੀ ਤਾਂ ਪਾਰਕਾਂ ‘ਚ ਯੋਗਾ ਵੀ ਨਹੀਂ ਹੋਵੇਗਾ। ਨਾਲ ਹੀ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੇ ਆਪਣਾ ਵਾਸਤਵਿਕ ਰੂਪ ਦਿਖਾ ਹੀ ਦਿੱਤਾ ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਝੂਠਾ ਪਾਇਆ । ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।
ਫੇਸਬੁੱਕ ਯੂਜ਼ਰ ‘Pragya Singh ‘ਨੇ 4 ਦਸੰਬਰ ਨੂੰ ਇਹ ਗ੍ਰਾਫਿਕਸ ਪੋਸਟ ਕੀਤਾ।
ਫੇਸਬੁੱਕ ਤੇ ਵੀ ਹੋਰ ਯੂਜ਼ਰਸ ਨੇ ਵੀ ਇਸ ਨਾਲ ਮਿਲਦੇ – ਜੁਲਦੇ ਗ੍ਰਾਫਿਕਸ ਨੂੰ ਸ਼ੇਅਰ ਕੀਤਾ ਹੈ । ਹਾਲਾਂਕਿ ਸਾਰੀਆਂ ਖ਼ਬਰਾਂ ਵਿੱਚ ਦਾਅਵੇ ਇਕੋਂ ਜਿਹੇ ਸਨ।
ਵਾਇਰਲ ਪੋਸਟ ਦੀ ਪੜਤਾਲ ਕਰਨ ਲਈ, ਅਸੀਂ ਕੀਵਰਡਸ ਦੀ ਮਦਦ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ ਕੋਈ ਵੀ ਅਜਿਹੀ ਖ਼ਬਰ ਨਹੀਂ ਮਿਲੀ, ਜਿਸ ਤੋਂ ਇਸ ਪੋਸਟ ਦੀ ਅਸਲੀਅਤ ਦਾ ਪਤਾ ਲੱਗੇ, ਪਰ 8 ਮਈ 2018 ਨੂੰ ‘ਜਨਸੱਤਾ’ ਵਿੱਚ ਛਪੀ ਇੱਕ ਰਿਪੋਰਟ ਮਿਲੀ । ਇਸ ਵਿੱਚ ਲਿਖਿਆ ਹੈ ਕਿ ਕਾਂਗਰਸ ਨੇਤਾ ਅਜੇ ਯਾਦਵ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੁਸਲਿਮਾਂ ਨੂੰ ਸਿਰਫ ਮਸਜਿਦਾਂ ਵਿੱਚ ਨਮਾਜ਼ ਪੜ੍ਹਨੀ ਚਾਹੀਦੀ ਹੈ, ਸਾਰਵਜਨਿਕ ਥਾਵਾਂ ‘ਤੇ ਨਹੀਂ। ਅਜੈ ਯਾਦਵ ਨੇ ਕਿਹਾ ਸੀ ਕਿ ਮੁਸਲਿਮ ਇਸ ਲਈ ਸੜਕ ‘ਤੇ ਨਮਾਜ਼ ਪੜ੍ਹਦੇ ਹਨ, ਕਿਉਂਕਿ ਉਨ੍ਹਾਂ ਕੋਲ ਪੂਰਨ ਰੂਪ ਵਿੱਚ ਵੱਡੀ ਜਗ੍ਹਾ ਨਹੀਂ ਹੈ। ਉਨ੍ਹਾਂ ਨੂੰ ਹੀ ਕਿਉਂ ਦੋਸ਼ ਦਿੱਤਾ ਜਾਵੇ ? ਕੀ ਅਸੀਂ ਵੀ ਪਾਰਕ ਵਿੱਚ ਯੋਗਾ ਨਹੀਂ ਕਰਦੇ ਹਾਂ ਜਾਂ ਕਦੇ-ਕਦੇ ਸੜਕ ‘ਤੇ ਜਾਗਰਣ ਨਹੀਂ ਕਰਦੇ ਹਾਂ।
ਇਸਦੀ ਹੋਰ ਜਾਂਚ ਦੇ ਲਈ ਅਸੀਂ ਟਵਿੱਟਰ ਐਡਵਾਂਸ ਸਰਚ ‘ਤੇ ਵੀ ਇਸਦੀ ਖੋਜ ਕੀਤੀ, ਪਰ ਇਸ ਬਿਆਨ ਨਾਲ ਸਬੰਧਿਤ ਕੋਈ ਟਵੀਟ ਨਹੀਂ ਮਿਲਿਆ।
ਇਸ ਬਾਰੇ ਵਿੱਚ ਯੂਪੀ ਕਾਂਗਰਸ ਦੇ ਪ੍ਰਵਕਤਾ ਡਾ. ਉਮਾਸ਼ੰਕਰ ਦਾ ਕਹਿਣਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਪ੍ਰਿਅੰਕਾ ਗਾਂਧੀ ਤੇਜ਼ੀ ਨਾਲ ਆਪਣੇ ਕਦਮ ਵਧਾ ਰਹੀ ਹੈ। ਵਿਰੋਧੀ ਦਲ ਅਜਿਹੀਆਂ ਅਫਵਾਹਾਂ ਫੈਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਗ੍ਰਾਫਿਕਸ ਨੂੰ ਵਾਇਰਲ ਕਰਨ ਵਾਲੀ ਫੇਸਬੁੱਕ ਯੂਜ਼ਰ Pragya Singh ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ । ਇਸ ‘ਚ ਪਤਾ ਲੱਗਾ ਕਿ ਉਹ ਚਿਤੌੜਗੜ੍ਹ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਚਿਤੌੜਗੜ੍ਹ ਤੋਂ ਕੀਤੀ ਹੈ।
ਨਤੀਜਾ: ਪ੍ਰਿਅੰਕਾ ਗਾਂਧੀ ਵਾਡਰਾ ਨੇ ਕਦੇ ਨਹੀਂ ਕਿਹਾ ਕਿ ਸੜਕ ‘ਤੇ ਨਮਾਜ਼ ਨਹੀਂ ਹੋਵੇਗੀ ਤਾਂ ਪਾਰਕਾਂ ‘ਚ ਯੋਗਾ ਵੀ ਨਹੀਂ ਹੋਵੇਗਾ। ਵਿਸ਼ਵਾਸ ਨਿਊਜ਼ ਨੂੰ ਨਿਊਜ਼ ਸਰਚ ਵਿੱਚ ਅਜਿਹਾ ਕੋਈ ਬਿਆਨ ਨਹੀਂ ਮਿਲਿਆ। ਯੂਪੀ ਕਾਂਗਰਸ ਦੇ ਪ੍ਰਵਕਤਾ ਨੇ ਵੀ ਇਸ ਨੂੰ ਅਫਵਾਹ ਦੱਸਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।