X
X

Fact Check: 1963 ਵਿੱਚ ਬਣੀ ਫਿਲਮ ‘ਦ ਓਮੀਕਰੋਨ ਵੇਰੀਐਂਟ’ ਦੇ ਦਾਅਵੇ ਦੇ ਨਾਲ ਵਾਇਰਲ ਪੋਸਟਰ ਐਡੀਟੇਡ ਹੈ

ਸਾਲ 1963 ਵਿੱਚ ਓਮਿਕਰੋਨ ਦੀ ਉਤਪੱਤੀ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਫਿਲਮ ਦਾ ਇਹ ਪੋਸਟਰ ਐਡੀਟੇਡ ਹੈ। 1963 ਵਿੱਚ, ‘ਓਮੀਕਰੋਨ’ ਨਾਮ ਤੋਂ ਬਣੀ ਸਾਇੰਸ ਫਿਕਸ਼ਨ ਫਿਲਮ ਰਿਲੀਜ਼ ਹੋਈ ਸੀ, ਜੋ ਇੱਕ ਏਲੀਅਨ ਦੇ ਮਾਨਵ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਕਹਾਣੀ ‘ਤੇ ਅਧਾਰਿਤ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਪੋਸਟ ਵੀ ਐਡੀਟੇਡ ਹੈ, ਜਿਸਨੂੰ 1974 ਵਿੱਚ ਬਣੀ ਫਿਲਮ IV PHASE ਦੀ ਪੋਸਟ ਨੂੰ ਐਡਿਟ ਕਰਕੇ ਤਿਆਰ ਕੀਤਾ ਗਿਆ ਹੈ।

ਨਵੀਂ ਦਿੱਲੀ (ਵਿਸ਼ਵ ਵਾਰਤਾ)। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਦੇ ਵਿਚਕਾਰ ਸੋਸ਼ਲ ਮੀਡਿਆ ਤੇ ਇਸ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਵੀ ਸਾਂਝਾ ਹੋਣ ਲੱਗੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਫਿਲਮ ਦਾ ਪੁਰਾਣਾ ਪੋਸਟਰ ਵਾਇਰਲ ਹੋ ਰਿਹਾ ਹੈ, ਜਿਸ ‘ਚ ਫਿਲਮ ਦਾ ਨਾਂ ‘The OMICRON VARIANT’ ਲਿਖਿਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਲਮ 1963 ‘ਚ ਹੀ ਆ ਗਈ ਸੀ । ਵਾਇਰਲ ਪੋਸਟ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਿਕਰੋਨ ਨਵਾਂ ਨਹੀਂ ਹੈ, ਬਲਕਿ ਇਸ ਬਾਰੇ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਸੀ। ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਮੈਸੇਜ ਪਹਿਲਾਂ ਵੀ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਸਾਜ਼ਿਸ਼ ਦੇ ਸਿਧਾਂਤ ਦੀ ਪੁਸ਼ਟੀ ਕਰਨ ਦਾ ਦੁਸ਼ ਪ੍ਰਚਾਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਫਿਲਮ ਦਾ ਪੋਸਟ ਐਡੀਟੇਡ ਹੈ। ਅਸਲ ਪੋਸਟਰ ਇੱਕ ਇਟਾਲੀਅਨ ਫਿਲਮ ਦਾ ਹੈ, ਜਿਸ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਟਵੀਟਰ ਯੂਜ਼ਰ ‘Gautam Rode’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ”What are the odds 😳… this movie released in 1963! OmicronVariant.”

https://twitter.com/gautam_rode/status/1466347957666529280

ਫੇਸਬੁੱਕ ਯੂਜ਼ਰ ‘Vinz Paul Abiog’ ਨੇ ਵੀ ਵਾਇਰਲ ਪੋਸਟਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ ।

ਕਈ ਹੋਰ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।

ਪੜਤਾਲ

ਨਿਊਜ਼ ਸਰਚ ਵਿੱਚ ਮਿਲੀ ਜਾਣਕਾਰੀ ਦੇ ਅਨੁਸਾਰ, 26 ਨਵੰਬਰ 2021 ਨੂੰ, ਟੇਕਨਿਕਲ ਐਡਵਾਇਜ਼ਰੀ ਗਰੁੱਪ ਆਨ ਵਾਇਰਸ ਈਵੇਲੂਸ਼ਨ (TAG-VE) ਦੀ ਅਨੁਸ਼ੰਸ਼ਾ ਦੇ ਆਧਾਰ ‘ਤੇ, ਵਿਸ਼ਵ ਸਵਾਸਥ ਸੰਗਠਨ (WHO) ਨੇ ਵੇਰੀਐਂਟ B.1.1 . 529 ਨੂੰ ਵੇਰੀਐਂਟ ਆਫ਼ ਕਨਸਰਨ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਸ਼ੋਧਕਰਤਾ ਇਸ ਵੇਰੀਐਂਟ ਬਾਰੇ ਹੋਰ ਜਾਣਨ ਦੇ ਲਈ ਸ਼ੋਧ ਕਰ ਰਹੇ ਹਨ।

cdc.gov ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ, ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ B.1.1529 ਦਾ ਪਹਿਲਾ ਮਾਮਲਾ 11 ਨਵੰਬਰ 2021 ਨੂੰ ਬੋਤਸਵਾਨਾ ਅਤੇ 14 ਨਵੰਬਰ 2021 ਨੂੰ ਦੱਖਣੀ ਅਫਰੀਕਾ ‘ਚ ਪਾਇਆ ਗਿਆ ਸੀ ਅਤੇ ਇਸ ਤੋਂ ਬਾਅਦ 26 ਨਵੰਬਰ ਨੂੰ ਵਿਸ਼ਵ ਸਵਾਸਥ ਸੰਗਠਨ ਨੇ ਇਸ ਨੂੰ B.1.1.529 ਓਮੀਕਰੋਨ ਨਾਮ ਦਿੰਦੇ ਹੋਏ ਵੇਰੀਐਂਟ ਨੂੰ ਵੇਰੀਐਂਟ ਆਫ਼ ਕਨਸਰਨ ਘੋਸ਼ਿਤ ਕਰ ਦਿੱਤਾ ।

ਸਾਫ ਹੈ ਕਿ ਕੋਰੋਨਾ ਵਾਇਰਸ (SARS-CoV-2) ਦਾ ਨਵਾਂ ਵੇਰੀਐਂਟ ਪਹਿਲੀ ਵਾਰ 11 ਨਵੰਬਰ 2021 ਨੂੰ ਸਾਹਮਣੇ ਆਇਆ ਸੀ, ਜਦੋਂ ਕਿ ਵਾਇਰਲ ਪੋਸਟਰ 1963 ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸਰਚ ਵਿੱਚ imdb.com ਦੀ ਵੈੱਬਸਾਈਟ ‘ਤੇ ਓਮੀਕਰੋਨ (ਨ ਕਿ ਦ ਓਮੀਕਰੋਨ ਵੇਰੀਐਂਟ , ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ) ਨਾਮ ਦੀ ਫਿਲਮ ਦਾ ਪੋਸਟਰ ਮਿਲਿਆ, ਜੋ 1963 ਵਿੱਚ ਬਣੀ ਸਾਇੰਸ ਫਿਕਸ਼ਨ ਮੂਵੀ ਸੀ ਤੇ ਨਾਲ ਹੀ ਇਸ ਫਿਲਮ ਦਾ ਪੋਸਟਰ ਵਾਇਰਲ ਤਸਵੀਰ ਤੋਂ ਬਿਲਕੁਲ ਵੱਖ ਹੈ।

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਦੇ ਅਸਲ ਸਰੋਤ ਨੂੰ ਖੋਜਣ ਦੀ ਕੋਸ਼ਿਸ਼ ਕੀਤੀ। ਗੂਗਲ ਰਿਵਰਸ ਇਮੇਜ ਸਰਚ ਕੀਤੇ ਜਾਣ ਤੇ ਸਾਨੂੰ ਇਹ ਤਸਵੀਰ ਫਿਲਮ ਡਾਇਰੈਕਟਰ ਬੇਕੀ ਚੀਟਰ ਦੇ ਟਵਿੱਟਰ ਪ੍ਰੋਫਾਈਲ ‘ਤੇ ਲੱਗੀ ਮਿਲੀ। ਵਾਇਰਲ ਤਸਵੀਰ ਦੇ ਨਾਲ ਉਨ੍ਹਾਂ ਨੇ ਹੋਰ ਫਿਲਮ ਦੇ ਪੋਸਟਰ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੇ ਇਹ ਤਸਵੀਰਾਂ 70 ਦੇ ਦਹਾਕੇ ਵਿੱਚ ਬਣੀ ਸਾਇੰਸ ਫਿਕਸ਼ਨ ਫਿਲਮਾਂ ਦੇ ਪੋਸਟਰਾਂ ਨੂੰ ਐਡਿਟ ਕਰਕੇ ਤਿਆਰ ਕੀਤੀਆਂ ਹਨ।

https://twitter.com/BeckyCheatle/status/1464866651678117892

ਇਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੋਂ ਸਰਚ ਦੀ ਮਦਦ ਲਈ । ਸਰਚ ਵਿੱਚ ਸਾਨੂੰ ਕਈ ਰਿਪੋਰਟਾਂ ਵਿੱਚ ਉਹ ਅਸਲੀ ਪੋਸਟਰ ਮਿਲਿਆ, ਜਿਸ ਨੂੰ ਐਡਿਟ ਕਰਕੇ ਵਾਇਰਲ ਤਸਵੀਰ ਨੂੰ ਤਿਆਰ ਕੀਤਾ ਗਿਆ ਹੈ। ਹੇਠਾਂ ਦਿੱਤੇ ਗਏ ਕੋਲਾਜ ‘ਚ ਇਨ੍ਹਾਂ ਦੋਹਾਂ ਤਸਵੀਰਾਂ ‘ਚ ਫਰਕ ਨੂੰ ਸਾਫ ਦੇਖਿਆ ਜਾ ਸਕਦਾ ਹੈ। ਮੂਲ ਤਸਵੀਰ ਸਾਇੰਸ ਫਿਕਸ਼ਨ ਮੂਵੀ IV FASE ਦੀ ਹੈ ।

ਓਮਿਕਰੋਨ ਨੂੰ ਲੈ ਕੇ ਅਸੀਂ ਆਏਐਮਐਲ ਦੇ ਡਾ: ਗੌਤਮ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ , ‘ਇਹ ਬਿਲਕੁਲ ਨਵਾਂ ਵੇਰੀਐਂਟ ਹੈ ਅਤੇ ਹੁਣ ਤੱਕ ਦੀ ਉਪਲਬਧ ਜਾਣਕਾਰੀ ਦੇ ਮੁਤਾਬਿਕ , ਇਸ ਦੇ ਫੈਲਣ ਦੀ ਰਫਤਾਰ ਬਹੁਤ ਅਧਿਕ ਹੈ। ਇਸ ਵੇਰੀਐਂਟ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ‘ਚ ਸ਼ੋਧ ਦਾ ਸਿਲਸਿਲਾ ਜਾਰੀ ਹੈ।

ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਟਵਿੱਟਰ ‘ਤੇ ਕਰੀਬ ਡੇਢ ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਸਾਲ 1963 ਵਿੱਚ ਓਮਿਕਰੋਨ ਦੀ ਉਤਪੱਤੀ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਫਿਲਮ ਦਾ ਇਹ ਪੋਸਟਰ ਐਡੀਟੇਡ ਹੈ। 1963 ਵਿੱਚ, ‘ਓਮੀਕਰੋਨ’ ਨਾਮ ਤੋਂ ਬਣੀ ਸਾਇੰਸ ਫਿਕਸ਼ਨ ਫਿਲਮ ਰਿਲੀਜ਼ ਹੋਈ ਸੀ, ਜੋ ਇੱਕ ਏਲੀਅਨ ਦੇ ਮਾਨਵ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਕਹਾਣੀ ‘ਤੇ ਅਧਾਰਿਤ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਪੋਸਟ ਵੀ ਐਡੀਟੇਡ ਹੈ, ਜਿਸਨੂੰ 1974 ਵਿੱਚ ਬਣੀ ਫਿਲਮ IV PHASE ਦੀ ਪੋਸਟ ਨੂੰ ਐਡਿਟ ਕਰਕੇ ਤਿਆਰ ਕੀਤਾ ਗਿਆ ਹੈ।

  • Claim Review : 1963 ਵਿੱਚ ਬਣੀ ਫਿਲਮ ਦ ਓਮੀਕਰੋਨ ਵੇਰੀਐਂਟ ਦਾ ਪੋਸਟਰ
  • Claimed By : Twitter User-Gautam Rode
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later