ਮਹਾਰਾਸ਼ਟਰ ਐਸਐਸਸੀ ਬੋਰਡ ਪ੍ਰੀਖਿਆ ਆਵੇਦਨ ਪੱਤਰ ਐਮ.ਵੀ.ਏ ਸਰਕਾਰ ਦੁਆਰਾ ਨਹੀਂ ਬਦਲਿਆ ਗਿਆ ਸੀ। ਬਦਲਾਅ 2013 ਵਿੱਚ ਕੀਤੇ ਗਏ ਸਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਸੋਸ਼ਲ ਮੀਡੀਆ ਤੇ ਮਹਾਰਾਸ਼ਟਰ ਮਾਧਯਮਿਕ ਅਤੇ ਉੱਚ ਮਾਧਯਮਿਕ ਸਿੱਖਿਆ ਬੋਰਡ ਵੱਲੋਂ ਐਚਐਸਸੀ ਪ੍ਰੀਖਿਆ ਵਿੱਚ ਪ੍ਰਵੇਸ਼ ਦੇ ਲਈ ਜਾਰੀ ਕੀਤੇ ਗਏ ਫਾਰਮ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਧਰਮ ਕਾਲਮ ਤੋਂ ‘ਹਿੰਦੂ’ ਸ਼ਬਦ ਹਟਾ ਦਿੱਤਾ ਗਿਆ ਹੈ ਅਤੇ ਹੁਣ ਗੈਰ-ਅਲਪਸੰਖਿਅਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਮਵੀਏ ਦੀ ਅਗੁਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਇਹ ਬਦਲਾਵ ਕੀਤੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਫਾਰਮ ਵਿੱਚ ਬਦਲਾਅ ਸਾਲ 2013 ਵਿੱਚ ਕੀਤਾ ਗਿਆ ਸੀ ਅਤੇ ਇਸਨੂੰ ਸਾਲ 2014 ਵਿੱਚ ਲਾਗੂ ਕੀਤਾ ਗਿਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ ਫ੍ਰਾਂਕੋਇਸ ਗੌਟਿਯਰ ਨੇ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ:, “ਹਿੰਦੂ” ਸ਼ਬਦ ਧਰਮ ਕਾਲਮ ਵਿੱਚ ਮਹਾਰਾਸ਼ਟਰ ਦੇ ਮਾਧਯਮਿਕ ਅਤੇ ਉੱਚ ਮਾਧਯਮਿਕ ਰੂਪਾਂ ਤੋਂ ਗਾਇਬ ਹੋ ਗਿਆ… “ਹਿੰਦੂ” ਦੀ ਬਜਾਏ “ਗੈਰ-ਅਲਪਸੰਖਿਅਕ” ਦਾ ਉਪਯੋਗ ਕੀਤਾ ਗਿਆ ਸੀ… ਇਹ ਪਹਿਲੀ ਵਾਰ ਹੈ, ਨਹੀਂ?
ਇੱਥੇ ਪੋਸਟ ਅਤੇ ਇਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਹੋਰ ਪ੍ਰੋਫਾਈਲਾਂ ਨੇ ਵੀ ਇਸੇ ਤਰ੍ਹਾਂ ਦੇ ਦਾਅਵਿਆਂ ਦੇ ਨਾਲ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੂਗਲ ‘ਤੇ ਸਧਾਰਨ ਕੀਵਰਡ ਸਰਚ ਨਾਲ ਆਪਣੀ ਜਾਂਚ ਸ਼ੁਰੂ ਕੀਤੀ। ਸਾਨੂੰ 3 ਸਤੰਬਰ 2013 ਨੂੰ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ ‘ਤੇ ਇੱਕ ਆਰਟੀਕਲ ਮਿਲਿਆ। ਆਰਟੀਕਲ ਦਾ ਸਿਰਲੇਖ ਸੀ ‘ਐਸਐਸਸੀ, ਐਚਐਸਸੀ ਵਿਦਿਆਰਥੀ ਪ੍ਰੀਖਿਆ ਫਾਰਮ ਵਿੱਚ ਅਲਪਸੰਖਿਅਕ ਸਥਿਤੀ ਦਾ ਜ਼ਿਕਰ ਕਰ ਸਕਦੇ ਹਨ’। ਆਰਟੀਕਲ ਵਿੱਚ ਕਿਹਾ ਗਿਆ ਹੈ, “ਸੋਮਵਾਰ ਨੂੰ ਮੰਤਰਾਲੇ ਵਿੱਚ ਰਾਜ ਦੇ ਅਲਪਸੰਖਿਅਕ ਮੰਤਰੀ ਆਰਿਫ ਨਸੀਮ ਖਾਨ ਅਤੇ ਸਕੂਲ ਸਿੱਖਿਆ ਮੰਤਰੀ ਰਾਜੇਂਦਰ ਦਰਡਾ ਵਿਚਕਾਰ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀ ਦੇ ਕੋਲ ਵਰਤਮਾਨ ਆਵੇਦਨ ਪ੍ਰਣਾਲੀ ਵਿੱਚ ਆਪਣੀ ਜਾਤੀ (SC/ST/OBC) ਨਿਰਦਿਸ਼ਟ ਕਰਨ ਦਾ ਵਿਕਲਪ ਹੈ, ਪਰ ਅਲਪਸੰਖਿਅਕ ਸਮੁਦਾਇ ਦੇ ਉਮੀਦਵਾਰਾਂ ਲਈ ਅਜਿਹਾ ਕੋਈ ਪ੍ਰਾਵਧਾਨ ਨਹੀਂ ਹੈ।”
ਇੱਥੋਂ ਇਹ ਸਪੱਸ਼ਟ ਹੋ ਗਿਆ ਕਿ ਵਿਕਲਪ ‘ਹਿੰਦੂ’ 2013 ਤੋਂ ਫਾਰਮ ਵਿੱਚ ਮੌਜੂਦ ਨਹੀਂ ਹੈ।
ਜਾਂਚ ਦੇ ਅੰਤਮ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਅਮਰਾਵਤੀ ਦੇ ਸਿੱਖਿਆ ਬੋਰਡ ਦੇ ਸੰਯੁਕਤ ਸਚਿਵ ਤੇਜਰਾਵ ਕਾਲੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵੈੱਬਸਾਈਟ ‘ਤੇ ਜੋ ਫਾਰਮ ਅਸੀਂ ਦੇਖਦੇ ਹਾਂ, ਉਹ 2014 ਤੋਂ ਇਸਤੇਮਾਲ ਵਿੱਚ ਹੈ ਅਤੇ ਉਦੋਂ ਤੋਂ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਜਿਹੜੇ ਲੋਕ ‘ਓਪਨ’ ਸ਼੍ਰੇਣੀ ਨਾਲ ਸਬੰਧਿਤ ਹਨ, ਉਨ੍ਹਾਂ ਨੂੰ ਧਰਮ ਵਿੱਚ ਅਲਪਸੰਖਿਅਕ ਚਿੰਨਿਤ ਕਰਨਾ ਹੁੰਦਾ ਹੈ, ਹਿੰਦੂ ਸ਼ਬਦ ਫਾਰਮ ‘ਤੇ ਮੌਜੂਦ ਨਹੀਂ ਹੈ ਅਤੇ ਹਾਲ ਵਿੱਚ ਹਟਾਇਆ ਨਹੀਂ ਗਿਆ ਸੀ ।
ਤੇਜਰਾਵ ਕਾਲੇ ਨੇ ਵਿਸ਼ਵਾਸ ਨਿਊਜ਼ ਨਾਲ ਮਿਤੀ 03 ਦਸੰਬਰ 2020 ਦੀ ਅਧਿਸੂਚਨਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ‘ਤੇ ਸਚਿਵ, ਰਾਜ ਬੋਰਡ, ਪੁਣੇ ਦੁਆਰਾ ਦਸਤਖਤ ਕੀਤੇ ਗਏ ਸੀ । ਅਧਿਸੂਚਨਾ ਮਹਾਰਾਸ਼ਟਰ ਰਾਜ ਮਾਧਯਮਿਕ ਅਤੇ ਉੱਚ ਮਾਧਯਮਿਕ ਸਿੱਖਿਆ ਬੋਰਡ, ਪੁਣੇ ਦੁਆਰਾ ਕੱਢੀ ਗਈ ਸੀ। ਉਨ੍ਹਾਂ ਨੇ ਕਿਹਾ, “ਔਨਲਾਈਨ ਫਾਰਮ ਵਿੱਚ ਅਲਪਸੰਖਿਅਕ ਧਰਮ ਖੰਡ ਵਿੱਚ ਮੁਸਲਮਾਨ, ਈਸਾਈ, ਬੌਧ, ਸਿੱਖ, ਪਾਰਸੀ, ਜੈਨ ਸ਼ਾਮਲ ਹਨ। ਇਸਦੇ ਨਾਲ ਹੀ, ਕਾਲਮ, ‘ਗੈਰ-ਅਲਪਸੰਖਿਅਕ’ 2014 ਤੋਂ ਫਾਰਮ ਵਿੱਚ ਮੌਜੂਦ ਹੈ।”
ਬੋਰਡ ਨੇ ਨੋਟੀਫਿਕੇਸ਼ਨ ਰਾਹੀਂ ਸਕੂਲਾਂ ਨੂੰ ਪ੍ਰੀਖਿਆ ਲਈ ਆਨਲਾਈਨ ਫਾਰਮ ਭਰਨ ਦੀ ਅਪੀਲ ਕੀਤੀ ਸੀ।
ਜਾਂਚ ਦੇ ਆਖਰੀ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਸੋਸ਼ਲ ਬੈਕਗਰਾਉਂਡ ਦੀ ਜਾਂਚ ਕੀਤੀ। ਫ੍ਰਾਂਸਵਾ ਗੌਟਿਯਰ ਇੱਕ ਪੱਤਰਕਾਰ, ਲੇਖਕ, ਸੰਗਰਾਲੇ ਨਿਰਮਾਤਾ ਹਨ । ਉਨ੍ਹਾਂ ਦੇ 64.2K ਫੋਲੋਵਰਸ ਹਨ, ਜਦੋਂ ਕਿ ਉਹ 381 ਨੂੰ ਫੋਲੋ ਕਰਦੇ ਹੈ ।
ਨਤੀਜਾ: ਮਹਾਰਾਸ਼ਟਰ ਐਸਐਸਸੀ ਬੋਰਡ ਪ੍ਰੀਖਿਆ ਆਵੇਦਨ ਪੱਤਰ ਐਮ.ਵੀ.ਏ ਸਰਕਾਰ ਦੁਆਰਾ ਨਹੀਂ ਬਦਲਿਆ ਗਿਆ ਸੀ। ਬਦਲਾਅ 2013 ਵਿੱਚ ਕੀਤੇ ਗਏ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।