Fact Check: ਖੁੱਲ੍ਹੇ ਅਸਮਾਨ ਦੇ ਥੱਲੇ ਸੌਣ ਵਾਲੇ ਇਹ ਯੁਵਾ ਯੂਪੀਟੀਈਟੀ ਦੇ ਵਿਦਿਆਰਥੀ ਨਹੀਂ ਹਨ, ਵਾਇਰਲ ਫੋਟੋ ਰਾਜਸਥਾਨ ਦੇ ਯੁਵਕਾਂ ਦੀ ਹੈ

ਵਾਇਰਲ ਫੋਟੋ ਰਾਜਸਥਾਨ ਦੇ ਬੇਰੁਜ਼ਗਾਰ ਯੁਵਕ ਅਤੇ ਯੁਵਤੀਆਂ ਦੀ ਹੈ। ਸ਼ਨੀਵਾਰ ਦੀ ਰਾਤ ਨੂੰ ਇਹ ਈਕੋ ਗਾਰਡਨ ਵਿੱਚ ਸੋ ਗਏ ਸੀ। ਇਸ ਫੋਟੋ ਦਾ UP TET ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। UPTET ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿੱਚ ਕਈ ਯੁਵਕ ਰਾਤ ਵਿੱਚ ਸੜਕ ’ਤੇ ਸੋਏ ਹੋਏ ਹਨ। ਸਾਰਿਆਂ ਨੇ ਗਰਮ ਕੱਪੜੇ ਪਾਏ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ UPTET ਦੇ ਵਿਦਿਆਰਥੀ ਹਨ, ਜੋ ਪ੍ਰੀਖਿਆ ਦੇਣ ਦੇ ਲਈ ਆਏ ਹੋਏ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਫੋਟੋ ਯੂਪੀਟੀਈਟੀ ਦੇ ਵਿਦਿਆਰਥੀ ਦੀ ਨਹੀਂ, ਬਲਕਿ ਰਾਜਸਥਾਨ ਦੇ ਯੁਵਾਵਾਂ ਦੀ ਹੈ, ਜੋ ਲਖਨਊ ਵਿੱਚ ਕਾਂਗਰਸ ਮਹਾਸਚਿਵ ਪ੍ਰਿਅੰਕਾ ਗਾਂਧੀ ਨੂੰ ਮਿਲਣ ਆਏ ਸਨ। ਸ਼ਨੀਵਾਰ ਦੀ ਰਾਤ ਇਨ੍ਹਾਂ ਲੋਕਾਂ ਨੇ ਖੁੱਲ੍ਹੇ ਅਸਮਾਨ ਦੇ ਥੱਲੇ ਗੁਜਾਰੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ Yashpal Singh Tomar ਦੇ ਨਾਮ ਤੋਂ ਬਣੇ ਪੇਜ ਤੇ 28 ਨਵੰਬਰ ਨੂੰ ਫੋਟੋ ਪੋਸਟ ਕਰਦੇ ਹੋਏ ਲਿਖਿਆ ਗਿਆ , ”ਕਦੇ ਸੋਚਣਾ ਕਿ ਤੁਹਾਨੂੰ ਜਾੜੇ ਕਿ ਰਾਤ ਐਦਾਂ ਗੁਜ਼ਾਰਨੀ ਪੜੀ ਹੋ ਅਤੇ ਸਵੇਰੇ ਪਤਾ ਲੱਗੇ ਕਿ ਪ੍ਰੀਖਿਆ ਹੀ ਰੱਦ ਹੋ ਗਈ। UP TET ਦਾ ਪੇਪਰ ਹੋਇਆ ਲੀਕ, ਪ੍ਰੀਖਿਆ ਰੱਦ। ਇਕ ਮਹੀਨੇ ਬਾਅਦ ਦੁਬਾਰਾ ਹੋਵੇਗੀ ਪ੍ਰੀਖਿਆ। ਮਥੁਰਾ ਗਾਜ਼ੀਆਬਾਦ ਬੁਲੰਦਸ਼ਹਿਰ ਦੇ ਵਟਸਐਪ ਗਰੁੱਪ ‘ਤੇ ਵਾਇਰਲ ਹੋਇਆ ਸੀ ਪੇਪਰ । ਵਿਦਿਆਰਥੀਆ ਨੂੰ ਦੁਬਾਰਾ ਨਹੀਂ ਦੇਣੀ ਹੋਵੇਗੀ ਕੋਈ ਵੀ ਫੀਸ , ਐਸਟੀਐਫ ਮਾਮਲੇ ਦੀ ਜਾਂਚ ਵਿੱਚ ਜੁਟੀ ।

#TET ਪ੍ਰੀਖਿਆ ਦੇ ਪੇਪਰ ਲੀਕ ਹੋ ਜਾਣ ਕਾਰਨ ਨੌਜਵਾਨ ਪਰੇਸ਼ਾਨ ਹਨ। ਯੂ.ਪੀ ਸਰਕਾਰ ਵੱਲੋਂ ਅਗਲੇ ਮਹੀਨੇ ਫਿਰ ਤੋਂ ਪ੍ਰੀਖਿਆ ਕਰਵਾਉਣ ਦੀ ਗੱਲ ਕਹੀ ਗਈ ਹੈ। ਕਰੀਬ 22 ਲੱਖ ਲੋਕਾਂ ਦੀ ਮਿਹਨਤ ਖਰਾਬ ਹੋ ਜਾਂਦੀ ਹੈ। ਆਖ਼ਰ ਸਿਸਟਮ ਦੇ ਅੰਦਰ ਦੀ ਮਦਦ ਨਾਲ ਹੀ ਤਾਂ ਪੇਪਰ ਲੀਕ ਹੁੰਦੇ ਹਨ ਤਾਂ ਜ਼ਿੰਮੇਵਾਰ ਕੌਣ?

ਇਸ ਤੋਂ ਇਲਾਵਾ ਕਈ ਹੋਰ ਫੇਸਬੁੱਕ ਯੂਜ਼ਰਸ ਨੇ ਵੀ ਇਸ ਫੋਟੋ ਨੂੰ ਇਸ ਤਰ੍ਹਾਂ ਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਟਵਿਟਰ ‘ਤੇ ਵੀ ਕਈ ਯੂਜ਼ਰਸ ਨੇ ਫੋਟੋ ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਨਿਊਜ਼ ਸਰਚ ਵਿੱਚ ਸਾਨੂੰ UPPViralCheck ਦਾ 28 ਨਵੰਬਰ 2021 ਦਾ ਟਵੀਟ ਮਿਲਿਆ। ਇਸ ਵਿੱਚ ਕਿਹਾ ਗਿਆ ਹੈ,ਵਾਇਰਲ ਫੋਟੋ UPTET ਦੇ ਵਿਦਿਆਰਥੀਆ ਦੀ ਨਹੀਂ ਹੈ, ਸਗੋਂ ਰਾਜਸਥਾਨ ਦੇ ਯੁਵਕਾਂ ਦੀ ਹੈ। UPTET ਦੇ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਐਡਮਿਟ ਕਾਰਡ ਦੇ ਆਧਾਰ ‘ਤੇ ਸੁਵਿਧਾਪੂਰਵਕ ਯੂ.ਪੀ.ਐਸ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਘਰ ਭੇਜਿਆ ਜਾ ਰਿਹਾ ਹੈ ਅਤੇ ਇਹ ਪ੍ਰੀਖਿਆ ਰਾਜ ਖਰਚੇ ‘ਤੇ ਦੁਬਾਰਾ ਇੱਕ ਮਹੀਨੇ ਵਿੱਚ ਆਯੋਜਿਤ ਕਰਵਾਈ ਜਾਵੇਗੀ। ਕਿਰਪਾ ਗੁੰਮਰਾਹਕੁੰਨ ਖਬਰਾਂ ਨਾ ਫੈਲਾਓ।

ਇਸਦੀ ਹੋਰ ਪੜਤਾਲ ਕਰਨ ਲਈ ਅਸੀਂ ਇਸਦੀ ਸਰਚ ਜਾਰੀ ਰੱਖੀ। ਇਸ ਵਿੱਚ ਸਾਨੂੰ granthshala ਵਿੱਚ 28 ਨਵੰਬਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਫੋਟੋ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਮੁਤਾਬਿਕ ਰਾਜਸਥਾਨ ਦੇ ਬੇਰੋਜ਼ਗਾਰ ਯੁਵਾ ਲਖਨਊ ਵਿੱਚ ਪ੍ਰਿਅੰਕਾ ਗਾਂਧੀ ਨੂੰ ਸ਼ਿਕਾਇਤ ਕਰਨ ਆਏ ਸਨ। ਸ਼ਨੀਵਾਰ ਦੀ ਰਾਤ ਇਨ੍ਹਾਂ ਨੂੰ ਖੁੱਲ੍ਹੇ ਅਸਮਾਨ ਹੇਠ ਗੁਜਾਰਣੀ ਪਈ ਸੀ। ਇਸ ਵਿੱਚ ਕਈ ਔਰਤਾਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀ 46 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।

ਇਸਨੂੰ ਹੋਰ ਸਰਚ ਕਰਨ ‘ਤੇ, ਸਾਨੂੰ ਰਾਜਸਥਾਨ ਬੇਰੁਜ਼ਗਾਰ ਏਕੀਕ੍ਰਿਤ ਮਹਾਸੰਘ ਦਾ ਫੇਸਬੁੱਕ ਪੇਜ ਵੀ ਮਿਲ ਗਿਆ । ਇਸ ਵਿੱਚ ਪ੍ਰਦਰਸ਼ਨ ਨਾਲ ਸੰਬੰਧਿਤ ਵੀਡੀਓ ਅਤੇ ਫੋਟੋ ਪੋਸਟ ਕੀਤੀਆਂ ਗਈਆਂ ਹਨ।

ਇਸਦੀ ਹੋਰ ਜਾਣਕਾਰੀ ਲਈ ਅਸੀਂ ਰਾਜਸਥਾਨ ਬੇਰੁਜ਼ਗਾਰ ਏਕੀਕ੍ਰਿਤ ਮਹਾਸੰਘ ਦੇ ਅਧਿਅਕਸ਼ ਉਪੇਨ ਯਾਦਵ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲਖਨਊ ਵਿੱਚ ਪ੍ਰਿਅੰਕਾ ਗਾਂਧੀ ਨੂੰ ਮਿਲਣ ਆਏ ਸਨ। ਇੱਥੇ ਉਨ੍ਹਾਂ ਨੂੰ ਈਕੋ ਗਾਰਡਨ ਵਿੱਚ ਰੋਕਣ ਲਈ ਕਿਹਾ ਗਿਆ ਸੀ। ਦੋ ਦਿਨ ਉਹ ਉੱਥੇ ਹੀ ਰੁਕੇ ਸੀ । ਵਾਇਰਲ ਫੋਟੋ ਈਕੋ ਗਾਰਡਨ ਦੀ ਹੈ।

ਵਾਇਰਲ ਫੋਟੋ ਨੂੰ ਗ਼ਲਤ ਦਾਅਵੇ ਨਾਲ Yashpal Singh Tomar ਪੇਜ ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੇਜ ਨੂੰ 2 ਲੱਖ 78 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਾਇਰਲ ਫੋਟੋ ਰਾਜਸਥਾਨ ਦੇ ਬੇਰੁਜ਼ਗਾਰ ਯੁਵਕ ਅਤੇ ਯੁਵਤੀਆਂ ਦੀ ਹੈ। ਸ਼ਨੀਵਾਰ ਦੀ ਰਾਤ ਨੂੰ ਇਹ ਈਕੋ ਗਾਰਡਨ ਵਿੱਚ ਸੋ ਗਏ ਸੀ। ਇਸ ਫੋਟੋ ਦਾ UP TET ਨਾਲ ਕੋਈ ਸੰਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts