ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਧੋਨੀ ਦੀ “ਗ੍ਰਿਫਤਾਰੀ” ਨੂੰ ਲੈ ਕੇ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਸਲ ਤਸਵੀਰ ਚੇਪੌਕ ਸਟੇਡੀਅਮ ਦੀ ਹੈ, ਪਰ ਗ੍ਰਿਫਤਾਰੀ ਦੀ ਨਹੀਂ, ਸਗੋਂ ਆਟੋਗ੍ਰਾਫ ਦੇਣ ਦੀ ਹੈ। ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਮਹੇਂਦਰ ਸਿੰਘ ਧੋਨੀ ਦੀ ਇਕ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਫਿਕਸਿੰਗ ਅਤੇ ਆਮਰਪਾਲੀ ਘੁਟਾਲੇ ਦੇ ਦੋਸ਼ ‘ਚ ਚੇਪੌਕ ਸਟੇਡੀਅਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਸਲ ਤਸਵੀਰ ਚੇਪੌਕ ਸਟੇਡੀਅਮ ਦੀ ਹੈ। ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਵਿਵਾਨ ਕਪੂਰ ਨੇ 16 ਮਈ ਨੂੰ ਇਕ ਫੋਟੋ ਪੋਸਟ ਕਰਦੇ ਹੋਏ ਲਿਖਿਆ, “Breaking news : MS Dhoni has been arrested from Chepauk Stadium last night for fixing and amrapali scam”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਮਹਿੰਦਰ ਸਿੰਘ ਧੋਨੀ ਨਾਲ ਜੁੜੇ ਦਾਅਵੇ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਸਰਚ ਦਾ ਸਹਾਰਾ ਲਿਆ। ਸੰਬੰਧਿਤ ਕੀਵਰਡਸ ਟਾਈਪ ਕਰਨ ‘ਤੇ ਸਾਨੂੰ ਅਜਿਹੀ ਇੱਕ ਵੀ ਖਬਰ ਨਹੀਂ ਮਿਲੀ, ਜੋ ਵਾਇਰਲ ਦਾਅਵੇ ਦੀ ਪੁਸ਼ਟੀ ਕਰੇ। ਜੇਕਰ ਧੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ ਤਾਂ ਇਸ ਨਾਲ ਜੁੜੀਆਂ ਖਬਰਾਂ ਹਰ ਮੀਡੀਆ ਅਦਾਰੇ ਦੀਆਂ ਸੁਰਖੀਆਂ ਵਿੱਚ ਹੁੰਦੀਆਂ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਲੈਂਸ ਰਾਹੀਂ ਤਸਵੀਰ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ ਕਈ ਥਾਵਾਂ ‘ਤੇ ਵਾਇਰਲ ਤਸਵੀਰ ਨਾਲ ਜੁੜੀ ਵੀਡੀਓ ਰਿਪੋਰਟ ਮਿਲੀ। ਵਾਇਰਲ ਵੀਡੀਓ ਤੋਂ ਮਿਲਦੀ-ਜੁਲਦੀ ਤਸਵੀਰ ‘CricCard’ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਦੇਖੀ ਜਾ ਸਕਦੀ ਹੈ। 15 ਮਈ 2023 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਧੋਨੀ ਨੇ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡੇ ਗਏ ਮੈਚ ਵਿੱਚ ਸਾਰਿਆਂ ਦਾ ਦਿਲ ਜਿੱਤ ਲਿਆ।ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਸੀਐਸਕੇ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਅਤੇ ਫਿਰ ਮੈਚ ਖਤਮ ਹੋਣ ਤੋਂ ਬਾਅਦ ਐਮਐਸ ਧੋਨੀ ਨੇ ਸਟੇਡੀਅਮ ਵਿੱਚ ਮੌਜੂਦ ਸੀਐਸਕੇ ਦੇ ਪ੍ਰਸ਼ੰਸਕਾਂ ਨੂੰ ਇੱਕ ਟੈਨਿਸ ਬਾਲ ਗਿਫਟ ਕੀਤੀ ਅਤੇ ਫਿਰ ਧੋਨੀ ਨੇ ਸੁਨੀਲ ਗਾਵਸਕਰ ਦੀ ਕਮੀਜ਼ ਉੱਤੇ ਆਪਣਾ ਆਟੋਗ੍ਰਾਫ ਵੀ ਦਿੱਤਾ, ਇਸ ਤੋਂ ਬਾਅਦ ਚੇਨਈ ਪੁਲਿਸ ਦਾ ਸਟਾਫ਼ ਮੈਦਾਨ ‘ਤੇ ਆਇਆ, ਐਮਐਸ ਧੋਨੀ ਨੇ ਇਕ-ਇਕ ਕਰਕੇ ਸਾਰੇ ਪੁਲਿਸ ਵਾਲਿਆਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਫੋਟੋਆਂ ਵੀ ਖਿਚਵਾਈਆਂ।”
ਵਾਇਰਲ ਤਸਵੀਰ ਨਾਲ ਜੁੜੀ ਖ਼ਬਰ ‘The Cricket Chaska’ ਦੇ ਯੂਟਿਊਬ ਚੈਨਲ ‘ਤੇ ਵੀ ਪੜ੍ਹੀ ਜਾ ਸਕਦੀ ਹੈ। ਵੀਡੀਓ ਚੇਪੌਕ ਸਟੇਡੀਅਮ ਦਾ ਦੱਸਿਆ ਗਿਆ ਹੈ।
ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਦੈਨਿਕ ਜਾਗਰਣ ਦੇ ਸਪੋਰਟਸ ਰਿਪੋਰਟਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋਇਆ ਦਾਅਵਾ ਗ਼ਲਤ ਹੈ।
Jagran.com ‘ਤੇ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ, “ਆਮਰਪਾਲੀ ਗਰੁੱਪ ਉੱਤੇ ਫਲੈਟ ਖਰੀਦਦਾਰਾਂ ਨੂੰ ਸਮੇਂ ਸਿਰ ਫਲੈਟ ਦੀ ਡਿਲੀਵਰੀ ਨਾ ਕਰਨ, ਧੋਖਾਧੜੀ ਸਮੇਤ ਕਈ ਕੇਸ ਚਲ ਰਹੇ ਹਨ। ਇਕ ਆਡਿਟ ਰਿਪੋਰਟ ਮੁਤਾਬਕ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਆਮਰਪਾਲੀ ਮਾਹੀ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (AMDPL) ਦੀ ਡਾਇਰੈਕਟਰ ਅਤੇ ਕੰਪਨੀ ਦੇ 25 ਫੀਸਦੀ ਸ਼ੇਅਰਾਂ ਦੀ ਮਾਲਕ ਸੀ। ਅਪ੍ਰੈਲ 2016 ਤੱਕ ਮਹਿੰਦਰ ਸਿੰਘ ਧੋਨੀ ਆਮਰਪਾਲੀ ਗਰੁੱਪ ਦੇ ਇੱਕ ਬ੍ਰਾਂਡ ਅੰਬੈਸਡਰ ਰਹੇ ਸਨ।ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਆਡਿਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਸਪੋਰਟਸ ਮਾਰਕੀਟਿੰਗ ਅਤੇ ਮੈਨੇਜਮੈਂਟ ਕੰਪਨੀ ਰਿਤੀ ਸਪੋਰਟਸ ਮੈਨੇਜਮੈਂਟ ਵਿੱਚ ਸ਼ੇਅਰ ਹੈ ਅਤੇ ਇਹ ਕੰਪਨੀ ਆਮਰਪਾਲੀ ਵਿਵਾਦ ਵਿੱਚ ਸ਼ਾਮਲ ਹੈ। ਆਡਿਟ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2009 ਤੋਂ 2015 ਦਰਮਿਆਨ ਰਿਤੀ ਸਪੋਰਟਸ ਨੂੰ ਆਮਰਪਾਲੀ ਸਮੂਹ ਨੇ 42.22 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਜਾਂਚ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 4 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਧੋਨੀ ਦੀ “ਗ੍ਰਿਫਤਾਰੀ” ਨੂੰ ਲੈ ਕੇ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਸਲ ਤਸਵੀਰ ਚੇਪੌਕ ਸਟੇਡੀਅਮ ਦੀ ਹੈ, ਪਰ ਗ੍ਰਿਫਤਾਰੀ ਦੀ ਨਹੀਂ, ਸਗੋਂ ਆਟੋਗ੍ਰਾਫ ਦੇਣ ਦੀ ਹੈ। ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।