Fact Check: ਰੋਹਿਤ ਸ਼ਰਮਾ ਦੀ ਬੇਟੀ ਨਾਲ 6 ਸਾਲ ਪੁਰਾਣੀ ਤਸਵੀਰਾਂ ਨੂੰ ਹਾਲੀਆ ਦੱਸਦਿਆਂ ਕੀਤਾ ਜਾ ਰਿਹਾ ਹੈ ਸ਼ੇਅਰ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਦਸੰਬਰ 2018 ਦੀਆਂ ਹਨ। ਇਹ ਦੋਵੇਂ ਤਸਵੀਰਾਂ ਉਸ ਸਮੇਂ ਦੀ ਹੈ, ਜਦੋਂ ਰੋਹਿਤ ਸ਼ਰਮਾ ਦੀ ਬੇਟੀ ਦਾ ਜਨਮ ਹੋਇਆ ਸੀ। ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ) ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ 16 ਨਵੰਬਰ ਨੂੰ ਇਕ ਪੋਸਟ ਸ਼ੇਅਰ ਕਰਕੇ ਫਿਰ ਤੋਂ ਪਿਤਾ ਬਣਨ ਦੀ ਖਬਰ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਵੱਖ-ਵੱਖ ਪਲੇਟਫਾਰਮਾਂ ‘ਤੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਦੇ ਨਾਲ ਕੁਝ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਵਾਇਰਲ ਕੋਲਾਜ ਵਿੱਚ ਵਰਤੀਆਂ ਗਈਆਂ ਦੋ ਤਸਵੀਰਾਂ ਵਿੱਚ ਰੋਹਿਤ ਸ਼ਰਮਾ ਅਤੇ ਇੱਕ ਛੋਟੇ ਬੱਚੇ ਨੂੰ ਦੇਖਿਆ ਜਾ ਸਕਦਾ ਹੈ। ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਰੋਹਿਤ ਸ਼ਰਮਾ ਦੇ ਘਰ ਹਾਲ ਹੀ ‘ਚ ਹੋਏ ਬੱਚੇ ਦੇ ਜਨਮ ਨਾਲ ਜੁੜੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਦਸੰਬਰ 2018 ਦੀਆਂ ਹਨ। ਇਹ ਦੋਵੇਂ ਤਸਵੀਰਾਂ ਉਸ ਸਮੇਂ ਦੀ ਹੈ ਜਦੋਂ ਰੋਹਿਤ ਸ਼ਰਮਾ ਦੀ ਬੇਟੀ ਦਾ ਜਨਮ ਹੋਇਆ ਸੀ। ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ਨੇ ਲਿਖਿਆ, “ਰੋਹਿਤ ਸ਼ਰਮਾ ਦੇ ਘਰ ਗੂੰਜੀ ਕਿਲਕਾਰੀ ਪੁੱਤਰ ਰਤਨ ਦੀ ਹੋਈ ਪ੍ਰਾਪਤੀ ਇਸ ਖੁਸ਼ਹਾਲ ਭਰੇ ਪਲ ਨੂੰ ਮਿਸ ਨਾ ਕਰੋ ਕਪਤਾਨ ਸਾਹਬ ਨੂੰ ਬਢਾਇ ਅਤੇ ਬੇਟੇ ਨੂੰ ਅਸੀਸ ਦਿਓ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਗੂਗਲ ਲੈਂਸ ਦੁਆਰਾ ਪਹਿਲੀ ਫੋਟੋ ਨੂੰ ਸਰਚ ਕੀਤਾ। ਸਾਨੂੰ ਇਹ ਫੋਟੋ ਰੇਡਿੱਫ ਦੀ ਵੈੱਬਸਾਈਟ ‘ਤੇ 31 ਦਸੰਬਰ 2019 ਨੂੰ ਮਿਲੀ। ਇਸ ਆਰਟੀਕਲ ਨੂੰ ਰੋਹਿਤ ਸ਼ਰਮਾ ਦੀ ਬੇਟੀ ਸਮਾਇਰਾ ਦੇ ਪਹਿਲੇ ਜਨਮਦਿਨ ਦੇ ਮੌਕੇ ‘ਤੇ ਲਿਖਿਆ ਗਿਆ ਹੈ। ਇਸ ਆਰਟੀਕਲ ਵਿਚ ਕਈ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ, ਇਸ ਵਿਚ ਵਾਇਰਲ ਫੋਟੋ ਵੀ ਸ਼ਾਮਲ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਗੋਦ ‘ਚ ਉਨ੍ਹਾਂ ਦੀ ਬੇਟੀ ਹੈ।

ਸਾਨੂੰ ਇਹ ਫੋਟੋ ਦੈਨਿਕ ਜਾਗਰਣ ਅਤੇ ਨਿਊਜ਼ ਨੇਸ਼ਨ ਦੀਆਂ ਵੈੱਬਸਾਈਟਾਂ ‘ਤੇ ਵੀ ਮਿਲੀ। ਜਿਸਨੂੰ ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ।

ਇਹ ਤਸਵੀਰ ਸਾਨੂੰ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦੇ ਇੰਸਟਾਗ੍ਰਾਮ ਹੈਂਡਲ ‘ਤੇ 30 ਦਸੰਬਰ 2019 ਨੂੰ ਅਪਲੋਡ ਹੋਈ ਮਿਲੀ। ਉਨ੍ਹਾਂ ਨੇ ਇਹ ਤਸਵੀਰ ਆਪਣੀ ਬੇਟੀ ਦੇ ਇਕ ਸਾਲ ਪੂਰੇ ਹੋਣ ‘ਤੇ ਸ਼ੇਅਰ ਕੀਤਾ ਸੀ।

ਦੁੱਜੀ ਤਸਵੀਰ ਨੂੰ ਗੂਗਲ ਲੈਂਸ ਜਰੀਏ ਸਰਚ ਕੀਤਾ। ਸਰਚ ਵਿੱਚ ਸਾਨੂੰ ਇਹ ਫੋਟੋ 7 ਜਨਵਰੀ 2019 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ‘ਤੇ ਮਿਲੀ। ਇੱਥੇ ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਨੇ ਬੇਟੀ ਨੂੰ ਜਨਮ ਦਿੱਤਾ ਹੈ।

ਰਿਤਿਕਾ ਸਜਦੇਹ ਨੇ ਵੀ ਇਹ ਤਸਵੀਰ 6 ਜਨਵਰੀ 2019 ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਸੀ। ਇੱਥੇ ਵੀ ਉਨ੍ਹਾਂ ਨੇ ਇਸ ਤਸਵੀਰ ਨੂੰ ਆਪਣੀ ਬੇਟੀ ਸਮਾਇਰਾ ਦੀ ਦੱਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਨੇ 16 ਨਵੰਬਰ ਨੂੰ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਦੁਬਾਰਾ ਮਾਤਾ-ਪਿਤਾ ਬਣਨ ਦੀ ਖਬਰ ਸਾਂਝੀ ਕੀਤੀ ਸੀ। ਹਾਲਾਂਕਿ ਦੋਵਾਂ ਵੱਲੋਂ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਨ੍ਹਾਂ ਦੀ ਪਤਨੀ ਰਿਤਿਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਜਾਂ ਬੇਟੇ।

ਵਾਇਰਲ ਪੋਸਟ ਨਾਲ ਸਬੰਧਤ ਪੁਸ਼ਟੀ ਲਈ, ਅਸੀਂ ਖੇਡ ਪੱਤਰਕਾਰ ਅਤੇ ਕੁਮੈਂਟੇਟਰ ਸਈਦ ਹੁਸੈਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਉਨ੍ਹਾਂ ਦੀ ਧੀ ਦੇ ਜਨਮ ਨਾਲ ਸਬੰਧਤ ਹਨ।

ਅੰਤ ਵਿੱਚ ਗੁੰਮਰਾਹਕੁੰਨ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਅਸੀਂ ਪਾਇਆ ਕਿ ਨੌਂ ਲੱਖ ਤੋਂ ਵੱਧ ਲੋਕ ਇਸ ਪੇਜ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਦਸੰਬਰ 2018 ਦੀਆਂ ਹਨ। ਇਹ ਦੋਵੇਂ ਤਸਵੀਰਾਂ ਉਸ ਸਮੇਂ ਦੀ ਹੈ, ਜਦੋਂ ਰੋਹਿਤ ਸ਼ਰਮਾ ਦੀ ਬੇਟੀ ਦਾ ਜਨਮ ਹੋਇਆ ਸੀ। ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts