ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸ਼ਾਹਰੁਖ ਖਾਨ ਵੱਲੋਂ ਪਾਕਿਸਤਾਨ ਨੂੰ 45 ਕਰੋੜ ਰੁਪਏ ਦੇਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜ਼ੀ ਹੈ। ਸ਼ਾਹਰੁਖ ਨੇ ਪਾਕਿਸਤਾਨ ਨੂੰ ਪੈਸੇ ਨਹੀਂ ਦਿੱਤੇ ਹਨ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੇਸਬੁੱਕ ਤੇ ਇੱਕ ਵਾਰ ਫਿਰ ਤੋਂ ਸ਼ਾਹਰੁਖ ਖਾਨ ਨਾਲ ਜੁੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੇ ਪਾਕਿਸਤਾਨ ਨੂੰ 45 ਕਰੋੜ ਰੁਪਏ ਦਿੱਤੇ ਹਨ, ਪੋਸਟ ਵਿੱਚ ਪੀ.ਐਮ ਮੋਦੀ ਅਤੇ ਸ਼ਾਹਰੁਖ ਖਾਨ ਦੀ ਫੋਟੋ ਲੱਗੀ ਹੋਈ ਹੈ। ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਇਸ ਪੋਸਟ ਦੀ ਪੁਸ਼ਟੀ ਕੀਤੀ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਦਾਅਵਾ ਝੂਠਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ “ਮਸਤ ਮੋਲਾ” ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕੀ ” ਦੇਸ਼ ਦਾ ਗਦਾਰ ਸ਼ਾਹਰੁਖ ਖਾਨ ਸਾਰੇ ਖਾਨ pakistan ਜਾਓ 👇🙏”
ਪੋਸਟ ਵਿਚ ਹਿੰਦੀ ਵਿੱਚ ਲਿਖਿਆ ਹੋਇਆ ਹੈ ” शाहरुख़ खान ने पाकिस्तान को 45 करोड़ दिए और भारत को जीरो आतंकी फंडिंग कहीं बाहर से नहीं बल्कि भारत का बॉलीवुड ही देता है खान जी ”
ਪੜਤਾਲ
ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਇਸ ਪੋਸਟ ਦੀ ਪੜਤਾਲ ਕੀਤੀ ਸੀ। ਅਸੀਂ ਸੰਬੰਧਿਤ ਕੀਵਰ੍ਡ੍ਸ ਨਾਲ ਇਸ ਬਾਰੇ ਇੰਟਰਨੈੱਟ ‘ਤੇ ਖੋਜ ਕੀਤੀ ਕਿ, ਕੀ ਸ਼ਾਹਰੁਖ ਖਾਨ ਨੇ 45 ਕਰੋੜ ਦਿੱਤੇ ਹਨ ਜਾਂ ਨਹੀਂ । ਸਾਨੂੰ ਅਜਿਹੀ ਕੋਈ ਖ਼ਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ ।
ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਖਬਰ ਪਹਿਲੇ ਵੀ ਵਾਇਰਲ ਹੋ ਚੁਕੀ ਹੈ । ਪਹਿਲੇ ਇਹ ਇੱਕ ਨਿਊਜ਼ ਕਲਿਪ ਦੇ ਰੂਪ ਵਿੱਚ ਵਾਇਰਲ ਹੋਇਆ ਸੀ ਅਤੇ ਇਸ ਪੋਸਟ ਦੀ ਸੱਚਾਈ ਸਾਨੂੰ ਇੰਡੀਆ ਟੀ.ਵੀ ਦੇ ਯੂਟਿਊਬ ਚੈਨਲ ਦੇ ਇੱਕ ਵੀਡੀਓ ਵਿੱਚ ਮਿਲੀ ਸੀ , ਜਿਸ ਵਿਚ ਉਨ੍ਹਾਂ ਦੇ ਪੀ ਆਰ ਟੀਮ ਵਲੋਂ ਇਸ ਬਾਰੇ ਦੱਸਿਆ ਗਿਆ ਸੀ । ਇਹ ਵੀਡੀਓ 4 ਜੁਲਾਈ 2017 ਨੂੰ ਅੱਪਲੋਡ ਕੀਤਾ ਗਿਆ ਸੀ। ਇਸ ਵੀਡੀਓ ‘ਚ ਸ਼ਾਹਰੁਖ ਖਾਨ ਦੇ 45 ਕਰੋੜ ਰੁਪਏ ਦਾਨ ਕਰਨ ਦੇ ਦਾਅਵੇ ਦੀ ਜਾਂਚ ਦਿਖਾਈ ਗਈ ਹੈ। ਇਸ ਵੀਡੀਓ ਦੀ ਹੈੱਡਲਾਈਨ ਸੀ :Aaj Ka Viral Video: Shah Rukh Khan donates 45 crores to Pak gas tanker accident victims.
ਇਸ ਪੋਸਟ ਨੂੰ “ਮਸਤ ਮੋਲਾ” ਨਾਮ ਦੇ ਇੱਕ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ। ਇਸ ਪੇਜ ਨੂੰ 16,810 ਲੋਕ ਫੋਲੋ ਕਰਦੇ ਹਨ।
ਸਾਡੀ ਪਹਿਲੇ ਦੀ ਜਾਂਚ ਨੂੰ ਇੱਥੇ ਪੜ੍ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸ਼ਾਹਰੁਖ ਖਾਨ ਵੱਲੋਂ ਪਾਕਿਸਤਾਨ ਨੂੰ 45 ਕਰੋੜ ਰੁਪਏ ਦੇਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜ਼ੀ ਹੈ। ਸ਼ਾਹਰੁਖ ਨੇ ਪਾਕਿਸਤਾਨ ਨੂੰ ਪੈਸੇ ਨਹੀਂ ਦਿੱਤੇ ਹਨ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।