Quick Fact Check: ਇਸ ਤਸਵੀਰ ਵਿਚ ਭਗਤ ਸਿੰਘ ਨਹੀਂ, ਸਾਲ 1919 ਦੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ
ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੇ ਦੌਰਾਨ ਪੁਲਿਸ ਅੱਤਿਆਚਾਰ ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
- By: Bhagwant Singh
- Published: Oct 19, 2020 at 05:01 PM
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਮੁੜ ਇੱਕ ਬੇਹੱਦ ਪੁਰਾਣੀ ਬਲੈਕ ਐਂਡ ਵ੍ਹਾਈਟ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਵਿਚ ਇੱਕ ਪੁਲਿਸ ਮੁਲਾਜ਼ਮ ਸਿੱਖ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਭਗਤ ਸਿੰਘ ਹਨ।
ਦੱਸ ਦਈਏ ਕੀ ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕਰ ਚੁੱਕਿਆ ਹੈ। ਹੁਣ ਫੇਰ ਦੁਬਾਰਾ ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੌਰਾਨ ਪੁਲਿਸ ਮਾਰ ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Harwinder Sangha ਨੇ 12 ਅਕਤੂਬਰ ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਉਸ ਸਮੇਂ ਦੀ ਅਖਬਾਰ ਨੇ ਆਜ਼ਾਦੀ ਲਈ ਭਗਤ ਸਿੰਘ ਜੀ ਦੀ ਕੋੜੇ ਖਾਣ ਦੀ ਤਸਵੀਰ ਛਾਪੀ ਸੀ ਤਾਂ ਕਿ ਕੋਈ ਹੋਰ ਭਗਤ ਸਿੰਘ ਹਿੰਦੁਸਤਾਨ ਵਿਚ ਨਾ ਬਣ ਸਕੇ। ਕੀ ਤੁਹਾਡੇ ਕੋਲ ਗਾਂਧੀ-ਨਹਿਰੂ ਦੀ ਕੋਈ ਤਸਵੀਰ ਹੈ? ਫਿਰ ਤੁਸੀਂ ਉਸਨੂੰ ਕੌਮ ਦਾ ਪਿਤਾ ਕਿਵੇਂ ਮੰਨਦੇ ਹੋ? ਮੈਂ ਇਹ ਕਿਵੇਂ ਮੰਨ ਸਕਦਾ ਹਾਂ ਕਿ ਚਰਖਾ ਨੇ ਆਜ਼ਾਦੀ ਦਿੱਤੀ ਹੈ?“
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਗੂਗਲ ਰਿਵਰਸ ਇਮੇਜ ਨਾਲ ਕੀਤੀ ਸੀ। ਗੂਗਲ ਰਿਵੇਸ ਇਮੇਜ ਸਰਚ ਵਿਚ ਸਾਨੂੰ ਇਹ ਤਸਵੀਰ ‘Kim A. Wagner’ ਦੇ ਟਵਿੱਟਰ ਪ੍ਰੋਫ਼ਾਈਲ ‘ਤੇ ਕੀਤੇ ਗਏ ਇੱਕ ਪੁਰਾਣੇ ਟਵੀਟ ਵਿਚ ਮਿਲੀ। 22 ਮਈ 2018 ਨੂੰ ਇਸ ਪ੍ਰੋਫ਼ਾਈਲ ‘ਤੇ ਕੀਤੇ ਗਏ ਟਵੀਟ ਵਿਚ 2 ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸਦੇ ਵਿਚ ਇੱਕ ਤਸਵੀਰ ਵਾਇਰਲ ਤਸਵੀਰ ਨਾਲ ਹੂਬਹੂ ਮੇਲ ਖਾਂਦੀ ਹੈ।
ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ, ‘ਪੰਜਾਬ ਦੇ ਕਸੂਰ ਵਿਚ ਸਾਰਵਜਨਕ ਰੂਪ ਤੋਂ ਸਜ਼ਾ ਦੇਣ (ਕੌੜੇ ਮਾਰਨੇ) ਦੀ ਇਹ 2 ਤਸਵੀਰਾਂ ਹਨ ਅਤੇ ਇਨ੍ਹਾਂ ਨੂੰ ਬੇਂਜਾਮੀਨ ਹਾਰਨੀਮੇਨ ਨੇ 1920 ਵਿਚ ਭਾਰਤ ਤੋਂ ਬਾਹਰ ਲਿਆ ਕੇ ਪ੍ਰਕਾਸ਼ਿਤ ਕੀਤਾ ਸੀ।’
ਟਵੀਟ ਵਿਚ ਕੀਤੇ ਗਏ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਨਿਊਜ਼ ਸਰਚ ਦੀ ਮਦਦ ਲਿੱਤੀ। ਨਿਊਜ਼ ਸਰਚ ਵਿਚ ਸਾਨੂੰ sabrangindia.in ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਆਰਟੀਕਲ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ‘100 years after the Jallianwala Bagh, documents recording the repression and resistance remain hidden in the National Archives’ ਆਰਟੀਕਲ ਅਨੁਸਾਰ ਇਹ ਤਸਵੀਰ ਪੰਜਾਬ ਦੀ ਹੀ ਹੈ।
ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਵਿਚ ਇਸਨੂੰ 1919 ਦਾ ਦੱਸਿਆ ਗਿਆ ਹੈ, ਜਦੋਂ ਅੰਗਰੇਜ ਅਧਿਕਾਰੀ ਸੜਕਾਂ ‘ਤੇ ਲੋਕਾਂ ਨੂੰ ਕੁੱਟਿਆ ਕਰਦੇ ਸੀ ਅਤੇ ਕੌੜੇ ਮਾਰਦੇ ਸੀ। ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਪੁਸ਼ਟੀ ਲਈ ‘Shaheed Bhagat Singh Centenary Foundation’ ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਇਹ ਤਸਵੀਰ ਅਪ੍ਰੈਲ 1919 ਵਿਚ ਹੋਏ ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ 16 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਲਾਗੂ ਹੋਏ ਮਾਰਸ਼ਲ ਲਾ ਦੇ ਸਮੇਂ ਦੀ ਹੈ ਅਤੇ ਇਸਦੇ ਵਿਚ ਨਜ਼ਰ ਆ ਰਹੇ ਸਿੱਖ ਨੌਜਵਾਨ ਭਗਤ ਸਿੰਘ ਨਹੀਂ ਹਨ।’
ਅਸੀਂ ‘The Jail Notebook and Other Writings’ ਦੇ ਸੰਪਾਦਕ ਪ੍ਰੋਫੈਸਰ ਚਮਨ ਲਾਲ ਨਾਲ ਵੀ ਗੱਲ ਕੀਤੀ ਸੀ। ਭਗਤ ਸਿੰਘ ਨੂੰ ਸਰੇਆਮ ਕੌੜੇ ਮਾਰੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਕੀਤੇ ਗਏ ਦਾਅਵੇ ਨੂੰ ਬੇਤੁਕਾ ਅਤੇ ਗਲਤ ਦੱਸਦੇ ਹੋਏ ਕਿਹਾ, ‘ਉਸ ਸਮੇਂ ਭਗਤ ਸਿੰਘ ਦੀ ਉਮਰ ਕਰੀਬ 10-12 ਸਾਲ ਦੀ ਸੀ ਅਤੇ ਉਹ ਸਕੂਲ ਵਿਚ ਪੜ੍ਹ ਰਹੇ ਸਨ, ਜਦਕਿ ਤਸਵੀਰ ਵਿਚ ਨਜ਼ਰ ਆ ਰਿਹਾ ਇਨਸਾਨ ਇੱਕ ਨੌਜਵਾਨ ਹੈ।’
ਵਿਸ਼ਵਾਸ ਨਿਊਜ਼ ਦੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੁਣ ਵਾਰੀ ਸੀ ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਅਕਾਊਂਟ Harwinder Sangha ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਹ ਅਕਾਊਂਟ ਨਵੰਬਰ 2012 ਨੂੰ ਬਣਾਇਆ ਗਿਆ ਸੀ ਅਤੇ ਯੂਜ਼ਰ ਦੇ ਅਕਾਊਂਟ ਇੰਟਰੋ ਅਨੁਸਾਰ ਇਹ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ।
ਨਤੀਜਾ: ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੇ ਦੌਰਾਨ ਪੁਲਿਸ ਅੱਤਿਆਚਾਰ ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਉਸ ਸਮੇਂ ਦੀ ਅਖਬਾਰ ਨੇ ਆਜ਼ਾਦੀ ਲਈ ਭਗਤ ਸਿੰਘ ਜੀ ਦੀ ਕੋੜੇ ਖਾਣ ਦੀ ਤਸਵੀਰ ਛਾਪੀ ਸੀ ਤਾਂ ਕਿ ਕੋਈ ਹੋਰ ਭਗਤ ਸਿੰਘ ਹਿੰਦੁਸਤਾਨ ਵਿਚ ਨਾ ਬਣ ਸਕੇ।
- Claimed By : FB User- Harwinder Sangha
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...