Quick Fact Check: ਇੱਕ ਗਰਭ ਤੋਂ 17 ਬੱਚਿਆਂ ਨੂੰ ਜਨਮ ਦੇਣ ਵਾਲਾ ਦਾਅਵਾ ਗਲਤ ਹੈ
ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇੱਕ ਔਰਤ ਦੁਆਰਾ ਇੱਕ ਗਰਭ ਤੋਂ 17 ਬੱਚੇ ਪੈਦਾ ਕਰਨ ਦਾ ਦਾਅਵਾ ਗਲਤ ਹੈ। ਇੱਕ ਆਮ ਔਰਤ ਦੀ ਫੋਟੋ ਨਾਲ ਛੇੜਛਾੜ ਕਰ ਵਾਇਰਲ ਕੀਤਾ ਜਾ ਰਿਹਾ ਹੈ।
- By: Bhagwant Singh
- Published: Feb 13, 2020 at 06:47 PM
- Updated: Feb 13, 2020 at 06:50 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵਾਰੀ ਫੇਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਗਰਭਵਤੀ ਔਰਤ ਨੂੰ ਵੇਖਿਆ ਜਾ ਸਕਦਾ ਹੈ। ਔਰਤ ਦਾ ਗਰਭ ਆਮ ਗਰਭ ਤੋਂ ਜ਼ਿਆਦਾ ਵੱਡਾ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਨਾਲ ਇੱਕ ਹੋਰ ਤਸਵੀਰ ਹੈ ਜਿਸਵਿਚ ਇੱਕ ਆਦਮੀ ਨੂੰ ਛੋਟੇ ਬੱਚਿਆਂ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ ਇਹ ਔਰਤ ਕੈਥਰੀਨ ਬ੍ਰਿਜ ਹੈ ਜਿਨ੍ਹਾਂ ਨੇ ਇੱਕ ਗਰਭ ਅਵਸਥਾ ਵਿਚ ਸਬਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਪੋਸਟ ਦੇ ਅਨੁਸਾਰ ਇਸ ਔਰਤ ਨੇ 17 ਮੁੰਡਿਆਂ ਨੂੰ ਇੱਕੋ ਵਾਰੀ ਵਿਚ ਜਨਮ ਦਿੱਤਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਐਡੀਟਿੰਗ ਟੂਲ ਦੀ ਵਰਤੋਂ ਕਰਕੇ ਇਸ ਔਰਤ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੋਸਟ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ 26 ਜਨਵਰੀ 2009 ਨੂੰ ਯੂਨਾਇਟੇਡ ਸਟੇਟਸ ਆਫ ਅਮਰੀਕਾ ਦੀ ਨਾਦੀਆ ਸੁਲੇਮਾਨ ਨੇ 8 ਬੱਚਿਆਂ ਨੂੰ ਇੱਕੋ ਵਾਰੀ ਵਿਚ ਜਨਮ ਦੇ ਕੇ ਇਸ ਰਿਕਾਰਡ ‘ਤੇ ਕਬਜ਼ਾ ਕੀਤਾ ਸੀ, ਇਸ ਨਾਲ ਸਾਫ ਹੈ ਕਿ ਅੱਜ ਤਕ ਸਬਤੋਂ ਜ਼ਿਆਦਾ ਇੱਕ ਗਰਭ ਵਿਚ ਬੱਚੇ ਪੈਦਾ ਕਰਨ ਦਾ ਰਿਕਾਰਡ 8 ਬੱਚਿਆਂ ਦਾ ਹੈ, 17 ਦਾ ਨਹੀਂ।
ਇਸ ਦਾਅਵੇ ਬਾਰੇ ਵੱਧ ਜਾਣਕਾਰੀ ਲਈ ਅਸੀਂ Fortis ਵਿਚ ਕਾਰਜਤ OB, ਗਾਇਨੀ ਡਾ. ਅਨੀਤਾ ਗੁਪਤਾ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਸਾਨੂੰ ਦੱਸਿਆ, ਕਿ ਉਨ੍ਹਾਂ ਨੇ ਆਪਣੇ 35 ਸਾਲਾਂ ਦੇ ਤਜ਼ੁਰਬੇ ਵਿਚ ਅਜਿਹਾ ਕੋਈ ਕੇਸ ਨਹੀਂ ਵੇਖਿਆ ਹੈ ਜਿਸਵਿਚ ਇੰਨ੍ਹੇ ਜ਼ਿਆਦਾ ਬੱਚੇ ਪੈਦਾ ਕਰੇ ਗਏ ਹੋਣ। ਹਾਲਾਂਕਿ ਇਸਦਾ ਵਿਸ਼ਵ ਰਿਕਾਰਡ 8 ਬੱਚਿਆਂ ਦਾ ਹੈ। ਇੱਕ ਗਰਭ ਵਿਚ 17 ਬੱਚਿਆਂ ਦਾ ਰਹਿ ਪਾਉਣਾ ਨਾਮੁਮਕਿਨ ਹੈ।
ਪੂਰੀ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ:
ਕਿਸਨੇ ਕੀਤਾ ਹੁਣ ਪੋਸਟ ਵਾਇਰਲ?
ਇਹ ਪੋਸਟ ਇਸ ਵਾਰ “ਪਿੰਡ ਦੀ ਜੂਹ” ਨਾਂ ਦੇ ਪੇਜ ਨੇ ਸ਼ੇਅਰ ਕੀਤਾ ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ “ਕੈਥਰੀਨ ਬ੍ਰਿਜ” ਨਾਂ ਦੀ ਮਹਿਲਾ ਨੇ ਇੱਕ ਗਰਭ ਅਵਸਥਾ ਵਿਚ 17 ਬੱਚਿਆਂ ਨੂੰ ਜਨਮ ਦੇ ਇੱਕ ਵਾਰੀ ਵਿਚ ਸਬਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਬਣ ਗਈ ਹੈ।
ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਇਹ ਪੇਜ ਮਾਰਚ 2017 ਵਿਚ ਬਣਾਇਆ ਗਿਆ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇੱਕ ਔਰਤ ਦੁਆਰਾ ਇੱਕ ਗਰਭ ਤੋਂ 17 ਬੱਚੇ ਪੈਦਾ ਕਰਨ ਦਾ ਦਾਅਵਾ ਗਲਤ ਹੈ। ਇੱਕ ਆਮ ਔਰਤ ਦੀ ਫੋਟੋ ਨਾਲ ਛੇੜਛਾੜ ਕਰ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਇਸ ਔਰਤ ਨੇ 17 ਮੁੰਡਿਆਂ ਨੂੰ ਇੱਕੋ ਵਾਰੀ ਵਿਚ ਜਨਮ ਦਿੱਤਾ ਹੈ
- Claimed By : FB Page- ਪਿੰਡ ਦੀ ਜੂਹ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...