Quick Fact Check: ਵਾਇਰਲ ਹੋ ਰਹੀ ਤਸਵੀਰ ਵਿਚ ਦਿਸ ਰਹੀ ਕੁੜੀ IAS ਨਹੀਂ ਟ੍ਰੈਵਲ ਬਲੋਗਰ ਹੈ
ਵਾਇਰਲ ਹੋ ਰਹੀ ਤਸਵੀਰ ਦਾ ਦਾਅਵਾ ਗਲਤ ਹੈ। ਇਸ ਤਸਵੀਰ ਵਿਚ ਦਿਸ ਰਹੀ ਕੁੜੀ IAS ਨਹੀਂ ਟ੍ਰੈਵਲ ਬਲੋਗਰ ਹੈ ਅਤੇ ਰਿਕਸ਼ੇ ਵਿਚ ਬੈਠਾ ਬੁਜ਼ੁਰਗ ਇਸ ਕੁੜੀ ਦਾ ਪਿਓ ਵੀ ਨਹੀਂ ਹੈ।
- By: Bhagwant Singh
- Published: Jan 28, 2020 at 05:47 PM
- Updated: Jan 28, 2020 at 07:00 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵਾਰੀ ਫੇਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਰਿਕਸ਼ਾ ਖਿੱਚਦੇ ਹੋਏ ਇੱਕ ਕੁੜੀ ਨੂੰ ਦੇਖਿਆ ਜਾ ਸਕਦਾ ਹੈ। ਰਿਕਸ਼ੇ ਵਿਚ ਇੱਕ ਬੁਜ਼ੁਰਗ ਵੀ ਬੈਠਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੁਜ਼ੁਰਗ ਪਿਓ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ਪੜ੍ਹਾਇਆ ਅਤੇ IAS ਬਣਾਇਆ। ਹੁਣ IAS ਕੁੜੀ ਆਪਣੇ ਪਿਓ ਨੂੰ ਦੁਨੀਆਂ ਸਾਹਮਣੇ ਪੇਸ਼ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ ਪਿਛਲੇ ਸਾਲ ਮਈ ਵਿਚ ਵੀ ਵਾਇਰਲ ਹੋਈ ਸੀ ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ। ਅਸਲ ਵਿਚ ਵਾਇਰਲ ਤਸਵੀਰ ਵਿਚ ਦਿੱਸ ਰਹੀ ਕੁੜੀ ਕੋਈ IAS ਨਹੀਂ ਬਲਕਿ ਇੱਕ ਟ੍ਰੈਵਲ ਬਲੋਗਰ ਹੈ। ਇਸ ਕੁੜੀ ਦਾ ਨਾਂ ਸ਼ਰਮਾਨਾ ਪੋਦਾਰ ਹੈ। ਪੂਰੀ ਖਬਰ ਦੀ ਪੜਤਾਲ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।
ਵਿਸ਼ਵਾਸ ਟੀਮ ਨੇ ਇਸ ਤਸਵੀਰ ਬਾਰੇ ਸ਼ਰਮਾਨਾ ਪੋਦਾਰ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਸਾਨੂੰ ਦਸਿਆ ਸੀ ਕਿ ਇਹ ਵਾਇਰਲ ਪੋਸਟ ਗਲਤ ਹੈ। ਉਨ੍ਹਾਂ ਨੇ ਦਸਿਆ ਕਿ ਉਹ ਇਕ ਟ੍ਰੈਵਲ ਬਲੋਗਰ ਹੈ ਅਤੇ ਇੱਕ ਬਰੈਂਡ ਲਈ ਸ਼ੂਟ ਕਰਨ ਦੌਰਾਨ ਕਲਕੱਤਾ ਵਿਚ ਇੱਕ ਰਿਕਸ਼ਾ ਉਨ੍ਹਾਂ ਨੂੰ ਦਿਸਿਆ, ਰਿਕਸ਼ਾ ਚਾਲਕਾਂ ਪ੍ਰਤੀ ਹਮੇਸ਼ਾ ਤੋਂ ਉਨ੍ਹਾਂ ਮਨ ਚੰਗੀ ਭਾਵਨਾ ਰਹੀ ਹੈ ਇਸਲਈ ਉਨ੍ਹਾਂ ਨੇ ਰਿਕਸ਼ਾ ਚਾਲਕ ਨੂੰ ਪਿੱਛੇ ਬੈਠਣ ਨੂੰ ਕਿਹਾ ਅਤੇ ਖੁਦ ਰਿਕਸ਼ਾ ਖਿੱਚਣ ਦੀ ਕੋਸ਼ਿਸ਼ ਕਿੱਤੀ। ਓਸੇ ਸਮੇਂ ਉਨ੍ਹਾਂ ਦੇ ਸਹਿਯੋਗੀ ਨੇ ਇਹ ਤਸਵੀਰ ਖਿੱਚੀ ਸੀ। ਉਨ੍ਹਾਂ ਨੇ ਸਾਨੂੰ ਦਸਿਆ ਕਿ ਉਹ ਕਲਕੱਤਾ ਦੀ ਰਹਿਣ ਵਾਲੀ ਹਨ ਅਤੇ ਉਨ੍ਹਾਂ ਦੇ ਪਿਤਾ ਇਕ ਡਾਕਟਰ ਹਨ। ਉਨ੍ਹਾਂ ਨੇ ਦਸਿਆ ਕਿ IAS ਬਣਨ ਬਾਰੇ ਤਾਂ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ। ਉਨ੍ਹਾਂ ਨੇ ਦਸਿਆ ਕਿ ਇਸ ਤਸਵੀਰ ਨੂੰ ਗਲਤ ਤਰੀਕੇ ਨਾਲ ਵਾਇਰਲ ਕਰਨ ਬਾਅਦ ਕਈ ਲੋਕੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਾਲ ਕਰ ਰਹੇ ਹਨ ਜੋ ਕਿ ਦਿਲ ਦੁਖਾਉਣ ਵਾਲਾ ਹੈ।
ਇਸ ਪੋਸਟ ਨੂੰ Rajesh Kumar ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਅਸੀਂ ਪਾਇਆ ਕਿ ਇਸ ਯੂਜ਼ਰ ਨੂੰ 2,434 ਲੋਕ ਫਾਲੋ ਕਰਦੇ ਹਨ।
ਨਤੀਜਾ: ਵਾਇਰਲ ਹੋ ਰਹੀ ਤਸਵੀਰ ਦਾ ਦਾਅਵਾ ਗਲਤ ਹੈ। ਇਸ ਤਸਵੀਰ ਵਿਚ ਦਿਸ ਰਹੀ ਕੁੜੀ IAS ਨਹੀਂ ਟ੍ਰੈਵਲ ਬਲੋਗਰ ਹੈ ਅਤੇ ਰਿਕਸ਼ੇ ਵਿਚ ਬੈਠਾ ਬੁਜ਼ੁਰਗ ਇਸ ਕੁੜੀ ਦਾ ਪਿਓ ਵੀ ਨਹੀਂ ਹੈ।
- Claim Review : ਵਾਇਰਲ ਹੋ ਰਹੀ ਤਸਵੀਰ ਵਿਚ ਦਿਸ ਰਹੀ ਕੁੜੀ IAS
- Claimed By : FB User- Rajesh Kumar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...