Fact Check: ਚੰਗੇ ਭਲੇ ਹਨ ਪੰਜਾਬੀ ਗਾਇਕ ਮਾਸਟਰ ਸਲੀਮ , ਮੌਤ ਦੀ ਅਫਵਾਹ ਉਡਾਉਂਦੀ ਪੋਸਟ ਫਰਜ਼ੀ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਗਾਇਕ ਮਾਸਟਰ ਸਲੀਮ ਬਿਲਕੁਲ ਚੰਗੇ ਭਲੇ ਹਨ।
- By: Jyoti Kumari
- Published: Nov 15, 2021 at 04:29 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ ) । ਸੋਸ਼ਲ ਮੀਡੀਆ ‘ਤੇ ਗਾਇਕ ਮਾਸਟਰ ਸਲੀਮ ਦੀ ਮੌਤ ਦੀ ਅਫਵਾਹ ਉੱਡ ਰਹੀ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ਹਾਸਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਮਾਸਟਰ ਸਲੀਮ ਚੰਗੇ ਭਲੇ ਹਨ । ਉਨ੍ਹਾਂ ਦੀ ਮੌਤ ਬਾਰੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਅਫਵਾਹ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ” Yashmaan Singh ” ਨੇ ਮਾਸਟਰ ਸਲੀਮ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ ਅਤੇ ਨਾਲ ਲਿਖਿਆ ਹੈ : ਹਰਮਨ ਪਿਆਰੇ ਸਿੰਗਰ ਦੀ ਸੜਕ ਦੁਰਘਟਨਾ ਵਿੱਚ ਮਾਸਟਰ ਸਲੀਮ ਦੀ ਮੌਤ !”
ਪੜਤਾਲ
ਇਸ ਅਫਵਾਹ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਸਾਨੂੰ ਕਿਤੇ ਵੀ ਮਾਸਟਰ ਸਲੀਮ ਦੀ ਮੌਤ ਦੀ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਮਾਸਟਰ ਸਲੀਮ ਇੱਕ ਬਹੁਤ ਵੱਡੀ ਸ਼ਖਸੀਅਤ ਹਨ ਅਤੇ ਜੇਕਰ ਉਨ੍ਹਾਂ ਬਾਰੇ ਕੋਈ ਅਜਿਹੀ ਖਬਰ ਹੁੰਦੀ ਤਾਂ ਮੀਡੀਆ ‘ਚ ਜ਼ਰੂਰ ਆਈ ਹੁੰਦੀ। ਸਾਨੂੰ ਐਦਾਂ ਦੀ ਕੋਈ ਖਬਰ ਕਿਸੇ ਵੀ ਮੀਡਿਆ ਸੰਸਥਾਨ ਤੇ ਪ੍ਰਕਾਸ਼ਿਤ ਨਹੀਂ ਮਿਲੀ ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮਾਸਟਰ ਸਲੀਮ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਸਾਨੂੰ ਪਤਾ ਲੱਗਿਆ ਕਿ ਮਾਸਟਰ ਸਲੀਮ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਨੂੰ 13 ਨਵੰਬਰ ਨੂੰ ਅਪਡੇਟ ਕੀਤਾ ਗਿਆ ਹੈ।
ਵੱਧ ਜਾਣਕਾਰੀ ਲਈ ਅਸੀਂ ਮਾਸਟਰ ਸਲੀਮ ਦੇ ਬਿਜਿਨੈੱਸ ਮੈਨੇਜਰ ਜੋਸ਼ ਨਾਲ ਸੰਪਰਕ ਕੀਤਾ । ਉਨ੍ਹਾਂ ਦੇ ਨਾਲ ਵਹਟਸਐੱਪ ਤੇ ਵਾਇਰਲ ਪੋਸਟ ਨੂੰ ਸ਼ੇਅਰ ਵੀ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਫਰਜ਼ੀ ਹੈ। ਪਹਿਲਾਂ ਵੀ ਅਜਿਹੀ ਇੱਕ ਖਬਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 492 ਮਿੱਤਰ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਗਾਇਕ ਮਾਸਟਰ ਸਲੀਮ ਬਿਲਕੁਲ ਚੰਗੇ ਭਲੇ ਹਨ।
- Claim Review : ਹਰਮਨ ਪਿਆਰੇ ਸਿੰਗਰ ਦੀ ਸੜਕ ਦੁਰਘਟਨਾ ਵਿੱਚ ਮਾਸਟਰ ਸਲੀਮ ਦੀ ਮੌਤ !
- Claimed By : ਫੇਸਬੁੱਕ ਯੂਜ਼ਰ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...