ਵਿਸ਼ਵਾਸ ਟੀਮ ਦੀ ਪੜਤਾਲ ਵਿਚ ਡਾਕਟਰ ਉਮਾ ਕੁਮਾਰ ਦੇ ਨਾਂ ਤੋਂ ਵਾਇਰਲ ਇੰਟਰਵਿਊ ਫਰਜ਼ੀ ਨਿਕਲਿਆ। ਉਨ੍ਹਾਂ ਨੇ ਅਜਿਹਾ ਕੋਈ ਇੰਟਰਵਿਊ ਨਹੀਂ ਦਿੱਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ਤੋਂ ਲੈ ਕੇ ਵਹਟਸਐੱਪ ਤਕ ‘ਤੇ ਏਮਸ ਹਸਪਤਾਲ ਦੀ ਸੀਨੀਅਰ ਡਾਕਟਰ ਉਮਾ ਕੁਮਾਰ ਦਾ ਇੱਕ ਫਰਜੀ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਡਾਕਟਰ ਨੇ ਕੋਰੋਨਾ ਵਾਇਰਸ ਦੇ ਸੰਧਰਭ ਵਿਚ ਇਮੁਨਿਟੀ ਨੂੰ ਲੈ ਕੇ ਇੰਟਰਵਿਊ ਦਿੱਤਾ।
ਵਿਸ਼ਵਾਸ ਨਿਊਜ਼ ਨੇ ਇਸ ਇੰਟਰਵਿਊ ਦੀ ਜਾਂਚ ਕੀਤੀ। ਸਾਡੀ ਪੜਤਾਲ ਵਿਚ ਇਹ ਇੰਟਰਵਿਊ ਫਰਜ਼ੀ ਨਿਕਲਿਆ। ਡਾਕਟਰ ਉਮਾ ਨੇ ਅਜਿਹਾ ਕੋਈ ਇੰਟਰਵਿਊ ਨਹੀਂ ਦਿੱਤਾ ਹੈ।
ਫੇਸਬੁੱਕ ਪੇਜ WorthyRoads ਨੇ ਇਸ ਫਰਜ਼ੀ ਇੰਟਰਵਿਊ ਨੂੰ ਅਪਲੋਡ ਕੀਤਾ। ਇੰਟਰਵਿਊ ਵਿਚ ਏਮਸ ਦੀ ਸੀਨੀਅਰ ਡਾਕਟਰ ਉਮਾ ਕੁਮਾਰ ਦੇ ਹਵਾਲਿਓਂ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਦਵਾ ਸ਼ਰੀਰ ਵਿਚ ਹੀ ਹੈ।
ਇਸ ਫਰਜ਼ੀ ਇੰਟਰਵਿਊ ਨੂੰ ਲੋਕ ਵਹਟਸਐੱਪ ‘ਤੇ ਵੀ ਖੂਬ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੂੰ ਸਬਤੋਂ ਪਹਿਲਾਂ ਉਮਾ ਕੁਮਾਰ ਬਾਰੇ ਜਾਣਕਾਰੀ ਜੁਟਾਣੀ ਸੀ, ਕਿਓਂਕਿ ਵਾਇਰਲ ਇੰਟਰਵਿਊ ਵਿਚ ਉਨ੍ਹਾਂ ਦਾ ਹੀ ਜ਼ਿਕਰ ਸੀ। ਇਸਦੇ ਲਈ ਅਸੀਂ ਗੂਗਲ ਸਰਚ ਵਿਚ Doctor Uma Kumar ਟਾਈਪ ਕਰਕੇ ਸਰਚ ਕੀਤਾ। ਸਾਨੂੰ ਪਤਾ ਚਲਿਆ ਕਿ ਡਾਕਟਰ ਉਮੈਮ ਕੁਮਾਰ ਏਮਸ ਦੇ ਰੁਮੇਟੋਲਾਜੀ ਵਿਭਾਗ ਦੀ ਹੈਡ ਹਨ।
ਇਸਦੇ ਬਾਅਦ ਅਸੀਂ ਇਹ ਜਾਣਨਾ ਸੀ ਕਿ ਕੀ ਅਸਲ ਵਿਚ ਡਾਕਟਰ ਉਮਾ ਨੇ ਕੋਰੋਨਾ ਵਾਇਰਸ ਦੇ ਸੰਧਰਭ ਵਿਚ ਇਮੁਨਿਟੀ ਨੂੰ ਲੈ ਕੇ ਕੋਈ ਇੰਟਰਵਿਊ ਦਿੱਤਾ ਹੈ ਜਾਂ ਨਹੀਂ? ਗੂਗਲ ਸਰਚ ਵਿਚ ਸਾਨੂੰ ਅਜਿਹੀ ਕੋਈ ਖਬਰ ਜਾਂ ਇੰਟਰਵਿਊ ਨਹੀਂ ਮਿਲਿਆ, ਜਿਹੜਾ ਸਾਬਤ ਕਰੇ ਕਿ ਡਾਕਟਰ ਉਮਾ ਨੇ ਇਹ ਇੰਟਰਵਿਊ ਦਿੱਤਾ ਹੈ।
ਪੜਤਾਲ ਦੌਰਾਨ ਸਾਨੂੰ ਡਾਕਟਰ ਉਮਾ ਕੁਮਾਰ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕੀਤੀ। ਸਾਨੂੰ ਇਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਮਿਲੀ। 31 ਮਈ ਨੂੰ ਡਾਕਟਰ ਉਮਾ ਕੁਮਾਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ ਕੁਝ ਲੋਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਅਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਜਾਣਕਾਰੀ ਦਾ ਇਸਤੇਮਾਲ ਕਰਦੇ ਹੋਏ ਕੁਝ ਕੰਟੇਂਟ ਵਾਇਰਲ ਕਰ ਰਹੇ ਹਨ। ਇਨ੍ਹਾਂ ਦੀ ਪੂਰੀ ਪੋਸਟ ਹੇਠਾਂ ਪੜ੍ਹੀ ਜਾ ਸਕਦੀ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਡਾਕਟਰ ਉਮਾ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਮੈਂ ਇਸ ਵਿਸ਼ੇਸ਼ ਸੰਧਰਭ ਵਿਚ ਕੋਈ ਇੰਟਰਵਿਊ ਨਹੀਂ ਦਿੱਤਾ ਹੈ।”
ਇਸ ਇੰਟਰਵਿਊ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ WorthyRoads ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਡਾਕਟਰ ਉਮਾ ਕੁਮਾਰ ਦੇ ਨਾਂ ਤੋਂ ਵਾਇਰਲ ਇੰਟਰਵਿਊ ਫਰਜ਼ੀ ਨਿਕਲਿਆ। ਉਨ੍ਹਾਂ ਨੇ ਅਜਿਹਾ ਕੋਈ ਇੰਟਰਵਿਊ ਨਹੀਂ ਦਿੱਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।