ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬਿਹਾਰ ਦੇ ਨਵਾਦਾ ਵਿੱਚ ਬਾਲ ਵਿਆਹ ਦਾ ਵਾਇਰਲ ਦਾਅਵਾ ਝੂਠਾ ਸਾਬਤ ਹੋਇਆ ਹੈ। ਆਧਾਰ ਕਾਰਡ ਦੇ ਅਨੁਸਾਰ ਤਸਵੀਰ ਵਿੱਚ ਦਿੱਖ ਰਹੀ ਕੁੜੀ ਦੀ ਉਮਰ ਜਨਵਰੀ 2021 ਵਿੱਚ 19 ਸਾਲ ਪੂਰੀ ਹੋ ਗਈ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਨਵੇਂ ਵਿਆਹੇ ਜੋੜੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਨਵਾਦਾ ਵਿੱਚ ਇੱਕ 8 ਸਾਲ ਦੀ ਕੁੜੀ ਦਾ ਬਾਲ ਵਿਆਹ ਕੀਤਾ ਗਿਆ ਹੈ। ਇਹ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਝੂਠਾ ਸਾਬਤ ਹੋਇਆ ਹੈ। ਆਧਾਰ ਕਾਰਡ ਦੇ ਅਨੁਸਾਰ, ਜਨਵਰੀ 2021 ਵਿੱਚ ਕੁੜੀ ਦੀ ਉਮਰ 19 ਸਾਲ ਪੂਰੀ ਹੋ ਗਈ ਹੈ।
ਕੀ ਵਾਇਰਲ ਹੋ ਰਿਹਾ ਹੈ
ਫੇਸਬੁੱਕ ਪੇਜ Munger Updates ਨੇ 28 ਮਈ 2021 ਨੂੰ ਇਹ ਵਾਇਰਲ ਤਸਵੀਰ ਪੋਸਟ ਕਰਦੇ ਹੋਏ ਲਿਖਿਆ, “ਬਿਹਾਰ ਦੇ ਨਵਾਦਾ ਦੀ ਇਹ ਮਾਰਮਿਕ ਤਸਵੀਰ ਆਪਣੀ ਗ਼ਰੀਬੀ ਦੱਸ ਰਹੀ ਹੈ, ਉਹ ਆਪਣੀ ਮਜ਼ਬੂਰੀਆਂ ਨੂੰ ਬਯਾਂ ਕਰ ਰਹੀ ਹੈ ਕਿ ਉਹ ਹਾਲਾਤ ਕਿਵੇਂ ਦੇ ਹੋਣਗੇ ਜੋ ਇੱਕ ਮਾਂ-ਪਿਓ ਆਪਣੀ 8 ਸਾਲ ਦੀ ਧੀ ਦਾ ਵਿਆਹ ਇੱਕ 28 ਸਾਲਾਂ ਦੇ ਮੁੰਡੇ ਨਾਲ ਕਿਹਨਾਂ ਪਰਿਸਥਿਤੀਆਂ ਵਿੱਚ ਕੀਤਾ ਹੋਵੇਗਾ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਅਜਿਹੀ ਤਸਵੀਰ ਮਨ ਨੂੰ ਹਿਲਾ ਕੇ ਰੱਖ ਦਿੰਦੀ ਹੈ। ‘
ਇਸ ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਿਆ। ਫੇਸਬੁੱਕ ਪੇਜ Munger Updates ਦੀ ਪੋਸਟ ਤੇ ਕਈ ਯੂਜ਼ਰਸ ਨੇ ਕੰਮੈਂਟ ਕਰ ਇਸ ਨੂੰ ਫਰਜ਼ੀ ਜਾਣਕਾਰੀ ਦੱਸਿਆ ਹੈ। ਇਸ ਪੋਸਟ ਤੇ ਇੱਕ PK Babu ਨਾਮ ਦੇ ਯੂਜ਼ਰ ਦਾ ਵੀ ਕੰਮੈਂਟ ਹੈ ,ਜਿਨ੍ਹਾਂ ਨੇ ਇੱਕ ਪ੍ਰੈਸ ਬਿਆਨ ਨੂੰ ਸਾਂਝਾ ਕੀਤਾ ਹੈ। ਇਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਕੁੜੀ ਬਾਲਗ ਹੈ ਅਤੇ ਆਧਾਰ ਕਾਰਡ ਤੇ ਉਸ ਦੀ ਜਨਮ ਮਿਤੀ 1 ਜਨਵਰੀ 2002 ਹੈ।
ਇੱਥੋ ਮਿਲੇ ਸੁਰਾਗ ਦੇ ਅਧਾਰ ਤੇ ਅਸੀਂ ਬਿਹਾਰ ਵਿੱਚ ਬਾਲ ਵਿਆਹ ਦੇ ਇਸ ਵਾਇਰਲ ਦਾਅਵੇ ਦੀ ਇੰਟਰਨੈੱਟ ਉੱਤੇ ਜਾਂਚ ਕੀਤੀ। ਸਾਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਮੌਜੂਦ ਇੱਕ ਰਿਪੋਰਟ ਵਿੱਚ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਜਦੋਂ ਇਹ ਤਸਵੀਰ ਬਾਲ ਵਿਆਹ ਦੇ ਦਾਅਵੇ ਨਾਲ ਟਵਿੱਟਰ ‘ਤੇ ਵਾਇਰਲ ਹੋਈ ਤਾਂ ਨਵਾਦਾ ਦੇ ਜ਼ਿਲ੍ਹਾ ਅਧਿਕਾਰੀ ਯਸ਼ਪਾਲ ਮੀਣਾ ਨੇ ਇੱਕ ਟੀਮ ਬਣਾ ਕਰ ਇਸਦੀ ਜਾਂਚ ਕਰਵਾਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਇਹ ਮਾਮਲਾ ਨਵਾਦਾ ਦਾ ਹੈ। ਕੁੜੀ ਆਪਣੇ ਜੱਦੀ ਘਰ ਨਹੀਂ ਰਹਿੰਦੀ ਅਤੇ ਆਪਣੀ ਮਾਂ ਨਾਲ ਜਮੂਈ ਜ਼ਿਲੇ ਵਿੱਚ ਸਥਿਤ ਨਨਿਹਾਲ ਵਿੱਚ ਰਹਿੰਦੀ ਹੈ। ਜਾਂਚ ਟੀਮ ਨੇ ਪਾਇਆ ਕਿ ਕੁੜੀ ਬਾਲਗ ਹੈ ਅਤੇ ਉਸ ਦਾ ਵਿਆਹ ਉਸ ਦੇ ਨਨਿਹਾਲ ਵਿੱਚ ਹੀ ਹੋਇਆ ਹੈ। ਆਧਾਰ ਕਾਰਡ ਤੇ ਉਸ ਦੀ ਜਨਮ ਮਿਤੀ 1 ਜਨਵਰੀ 2002 ਦਰਜ ਹੈ। ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।
ਬਿਹਾਰ ਸਰਕਾਰ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ 28 ਮਈ 2021 ਨੂੰ ਕੀਤੇ ਗਏ ਇੱਕ ਟਵੀਟ ਤੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਟਵੀਟ ਵਿੱਚ ਲਿਖਿਆ ਗਿਆ ਹੈ, ‘ਸੋਸ਼ਲ ਮੀਡੀਆ‘ ਤੇ ਪੂਰੀ ਤਰ੍ਹਾਂ ਤੱਥਹੀਣ ਖ਼ਬਰ ਵਾਇਰਲ ਕੀਤੀ ਗਈ ਹੈ ਕਿ ਬਿਹਾਰ ਦੇ ਨਵਾਦਾ ਵਿੱਚ ਇੱਕ ਮਾਤਾ-ਪਿਤਾ ਨੇ ਆਪਣੀ 8 ਸਾਲ ਦੀ ਧੀ ਦਾ ਵਿਆਹ ਇੱਕ 28 ਸਾਲਾ ਦੇ ਮੁੰਡੇ ਨਾਲ ਕੀਤਾ ਹੈ: ਇਸ ਸੰਬੰਧ ਵਿੱਚ ਨਵਾਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਥਲ ਜਾਂਚ ਅਤੇ ਪਿੰਡ ਵਾਸੀਆਂ ਤੋਂ ਪੁੱਛ ਗਿੱਛ ਤੇ ਇਹ ਸਾਫ ਹੋਇਆ ਕਿ ਕੁੜੀ ਪੂਰੀ ਤਰ੍ਹਾਂ ਬਾਲਗ ਹੈ। ਆਧਾਰ ਕਾਰਡ ਦੇ ਅਨੁਸਾਰ ਵਿਆਹੀ ਕੁੜੀ ਦੀ ਜਨਮ ਮਿਤੀ 01.01.2002 ਹੈ, ਜੋ ਇਸ ਦੀ ਦੁਆਰਾ ਪੁਸ਼ਟੀ ਕਰਦੀ ਹੈ। ’ਇਸ ਟਵੀਟ ਵਿੱਚ ਪ੍ਰਸ਼ਾਸਨ ਦੀ ਅਧਿਕਾਰਿਤ ਤੌਰ ਤੇ ਰੀਲੀਜ਼ ਵੀ ਕੀਤਾ ਗਿਆ ਹੈ। ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਵਿਆਹ ਲਈ ਕੁੜੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਹੋ ਗਿਆ ਸੀ ਕਿ ਤਸਵੀਰ ਵਿੱਚ ਦਿੱਖ ਰਹੀ ਕੁੜੀ ਬਾਲਗ ਹੈ ਅਤੇ ਬਾਲ ਵਿਆਹ ਦਾ ਦਾਅਵਾ ਝੂਠਾ ਹੈ। ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਤਸਵੀਰ ਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਨਵਾਦਾ ਰਿਪੋਰਟਰ ਵਰੁਣੇਂਦ੍ਰ ਨਾਲ ਵੀ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਤਾਂ ਸਹੀ ਹੈ, ਪਰ ਇਸਦੇ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਨਵਾਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਜਾਂਚ ਵਿੱਚ ਕੁੜੀ ਨੂੰ ਬਾਲਗ ਪਾਇਆ ਹੈ। ਉਨ੍ਹਾਂ ਨੇ ਸਾਡੇ ਨਾਲ ਜ਼ਿਲ੍ਹਾ ਜਨ ਸੰਪਰਕ ਅਧਿਕਾਰੀ ਦੁਆਰਾ ਜਾਰੀ ਪ੍ਰੈਸ ਰਿਲੀਜ਼ ਨੂੰ ਵੀ ਸਾਂਝਾ ਕੀਤਾ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ Munger Updates ਨੂੰ ਸਕੈਨ ਕੀਤਾ। ਤੱਥ ਦੀ ਜਾਂਚ ਹੋਣ ਤੱਕ ਇਸ ਪੇਜ ਦੇ 22256 ਫੋਲੋਵਰਸ ਸਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬਿਹਾਰ ਦੇ ਨਵਾਦਾ ਵਿੱਚ ਬਾਲ ਵਿਆਹ ਦਾ ਵਾਇਰਲ ਦਾਅਵਾ ਝੂਠਾ ਸਾਬਤ ਹੋਇਆ ਹੈ। ਆਧਾਰ ਕਾਰਡ ਦੇ ਅਨੁਸਾਰ ਤਸਵੀਰ ਵਿੱਚ ਦਿੱਖ ਰਹੀ ਕੁੜੀ ਦੀ ਉਮਰ ਜਨਵਰੀ 2021 ਵਿੱਚ 19 ਸਾਲ ਪੂਰੀ ਹੋ ਗਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।